ਜਲੰਧਰ, ਗੁਰਦਾਸਪੁਰ, 22 ਅਪ੍ਰੈਲ (ਸਰਬਜੀਤ ਸਿੰਘ)–ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਾਰੇ ਧਰਮਾਂ ਦੇ ਗ੍ਰੰਥਾਂ ਦਾ ਸਤਿਕਾਰ ਕਰਦੀ ਹੈ ਅਤੇ ਸਾਰੇ ਧਰਮਾਂ ਦੇ ਗ੍ਰੰਥ ਪੂਜਣਯੋਗ ਹਨ ਪਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਭਾਰਤ ਦੀ ਉੱਚ ਅਦਾਲਤ ਮਾਨਯੋਗ ਸੁਪਰੀਮ ਕੋਰਟ ਵੱਲੋਂ ਆਪਣੇ ਇੱਕ ਹੁਕਮ’ਚ ਜਾਗਤਜੋਤ ਦਾ ਦਰਜਾ ਦਿੱਤਾ ਗਿਆ ਹੈ ਜਦੋਂ ਕਿ ਹੋਰ ਕਿਸੇ ਵੀ ਧਰਮ ਦੇ ਗ੍ਰੰਥ ਨੂੰ ਨਹੀਂ ? ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਲੀ ਜਗ੍ਹਾ ਦੀ ਰਜਿਸਟਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ ਹੋਵੇਗੀ, ਕਿਸੇ ਵਿਅਕਤੀ ਦੇ ਨਾਮ ਤੇ ਨਹੀਂ ? ਪਰ ਹੋਰ ਗ੍ਰੰਥਾਂ ਵਾਲ਼ੀ ਜਗਾਂ ਸਿਰਫ਼ ਆਦਮੀ ਦੇ ਨਾਂਮ ਤੇ ਹੋ ਸਕਦੀ ਹੈ ਕਿਸੇ ਹੋਰ ਗ੍ਰੰਥ ਦੇ ਨਾਮ ਤੇ ਨਹੀਂ ਹੋਵੇਗੀ ? ਇਸ ਕਰਕੇ ਜਲੰਧਰ ਦੇ ਸ਼ੰਕਰ ਜੀ ਨਾਂ ਦੇ ਵਿਅਕਤੀ ਵੱਲੋਂ ਪੰਜਾਬ ਸਰਕਾਰ ਵੱਲੋਂ ਗਵਰਨਰ ਸਾਹਿਬ ਜੀ ਦੇ ਦਸਤਖ਼ਤਾਂ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਤੇ ਬਣੇ ਸਖਤ ਕਾਨੂੰਨ, ਜਿਸ ਵਿਚ ਉਮਰ ਕੈਦ ਦੀ ਸਜ਼ਾ ਰੱਖੀਂ ਗਈ ਹੈ ! ਨੂੰ ਹਾਈਕੋਰਟ ‘ਚ ਚਾਇਲਜ ਕਰਨਾ ਬਹੁਤ ਹੀ ਨਿੰਦਣਯੋਗ ਵਰਤਾਰਾ ਤੇ ਮੂਰਖਤਾਈ ਹੈ, ਸਾਨੂੰ ਇੰਜ ਲੱਗਦਾ ਹੈ ਕਿ ਇਹ ਸਿਰਫਿਰਿਆ ਵਿਅਕਤੀ ਕਿਸੇ ਸਿੱਖ ਵਿਰੋਧੀ ਸਰਕਾਰੀ ਏਜੰਸੀ ਦਾ ਏਜੰਟ ਹੈਂ ਤੇ ਗੁਰੂ ਗ੍ਰੰਥ ਜੀ ਦੇ ਨਾਮ ਤੇ ਫੇਮਸ ਹੋਣ ਦੇ ਚੱਕਰ ਵਿੱਚ ਹੈ,ਜਿਸ ਨੂੰ ਹਾਈਕੋਰਟ ਵਲੋਂ ਕਰਾਰਾ ਝਟਕਾ ਲੱਗ ਸਕਦਾ ਹੈ ! ਕਿਉਂਕਿ ਇਹ ਵਰਤਾਰਾ ਸਿੱਖ ਵਿਰੋਧੀ ਸਰਕਾਰੀ ਏਜੰਸੀਆਂ ਦੀ ਗਿੱਣੀ ਮਿਥੀ ਸਾਜਸ਼ ਦਾ ਹਿੱਸਾ ਕਿਹਾ ਜਾ ਸਕਦਾ ਹੈ ਅਤੇ ਇਸ ਸਿਰਫਿਰੇ ਨੂੰ ਚਾਹੀਦਾ ਹੈ ਕਿ ਉਹ ਆਪਣੀ ਇਸ ਸਿੱਖ ਵਿਰੋਧੀ ਨੀਤੀ ਤੋਂ ਪਿੱਛੇ ਹਟ ਜਾਵੇ, ਕਿਉਂਕਿ ਪੰਜਾਬ ਦੇ ਗਵਰਨਰ ਗ਼ੁਲਾਬ ਚੰਦ ਕਟਾਰੀਆ ਸਾਹਿਬ ਕੋਲ ਪੂਰੇ ਅਧਿਕਾਰ ਅਤੇ ਪਾਵਰ ਹੈ ਕਿ ਉਹ ਸੂਬੇ ਦੀ ਅਮਨ ਸ਼ਾਂਤੀ ਲਈ ਪੰਜਾਬ ਵਿਧਾਨ ਸਭਾ ‘ਚ ਪਾਸ਼ ਕੀਤੇ ਬਿੱਲ ਨੂੰ ਕਾਨੂੰਨ ਬਣਾ ਕੇ ਲਾਗੂ ਕਰ ਸਕਦਾ ਹਨ,ਜਿਸ ਨੂੰ ਰਾਸ਼ਟਰਪਤੀ ਸਾਹਿਬ ਦੀ ਮਨਜ਼ੂਰੀ ਦੀ ਜ਼ਰੂਰਤ ਨਹੀਂ ? ਇਸ ਸਿਰਫਿਰੇ ਵਿਅਕਤੀ ਨੂੰ ਵੱਡੀ ਈਰਖਾ ਤੇ ਸਾੜਾ ਹੈ ਕਿ ਗਵਰਨਰ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਵਾਲੇ ਸਖ਼ਤ ਕਾਨੂੰਨ’ਚ ਹੋਰਨਾਂ ਗ੍ਰੰਥਾਂ ਦੀ ਬੇਅਬਦੀ ਨੂੰ ਸ਼ਾਮਲ ਕਿਉਂ ਨਹੀਂ ਕੀਤਾ ? ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਵਾਲੇ ਸਖ਼ਤ ਕਾਨੂੰਨ ਨੂੰ ਹਾਈਕੋਰਟ ਵਿਚ ਚਾਇਲਜ ਕਰਨਾ ਨਿੰਦਣਯੋਗ ਵਰਤਾਰਾ ਹੈ ਅਤੇ ਅਸਮਾਨ ਤੇ ਥੁਕਣ ਬਰਾਬਰ ਹੈ , ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਜਲੰਧਰ ਦੇ ਇਕ ਸਿਰਫਿਰੇ ਸ਼ੰਕਰ ਜੀ ਨਾਂ ਦੇ ਵਿਅਕਤੀ ਵੱਲੋਂ ਪੰਜਾਬ ਦੇ ਮਾਨਯੋਗ ਗਵਰਨਰ ਸਾਹਿਬ ਵੱਲੋਂ ਪੰਜਾਬ ਵਿਧਾਨ ਸਭਾ’ਚ ਪਾਸ ਕੀਤੇ ਗੁਰਬਾਣੀ ਬੇਅਦਬੀ ਵਾਲੇ ਬਿੱਲ ਨੂੰ ਆਪਣੇ ਦਸਤਖ਼ਤ ਕਰਕੇ ਕਾਨੂੰਨ ਬਣਾਉਣ ਵਾਲੀ ਪ੍ਰਕਿਰਿਆ ਨੂੰ ਹਾਈਕੋਰਟ ‘ਚ ਚੁਣੌਤੀ ਦੇਣ ਵਾਲੇ ਵਰਤਾਰੇ ਦੀ ਜ਼ੋਰਦਾਰ ਸ਼ਬਦਾਂ ‘ਚ ਨਿੰਦਾ ਅਤੇ ਆਪਣੀ ਇਸ ਅਪੀਲ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਭਾਰਤ ਦੀ ਉੱਚ ਅਦਾਲਤ ਮਾਨਯੋਗ ਸੁਪਰੀਮ ਕੋਰਟ ਵੱਲੋਂ ਪ੍ਰਤੱਖ ਗੁਰੂ ਦੀ ਮਾਨਤਾ ਪ੍ਰਾਪਤ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਸਰਬਸਾਂਝੀ ਵਾਲਤਾ ਦੀ ਪ੍ਰਤੀਕ ਹੈ ਅਤੇ ਸਿੱਖਾਂ ਵੱਲੋਂ ਆਪਣੀ ਸ਼ਰਧਾ ਭਰੀ ਆਸਤਾ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿਲੀ ਗੁਰਆਈ ਕਰਕੇ ਗੁਰੂ ਵਾਂਗ ਮੰਨਿਆ ਤੇ ਪੂਜਿਆ ਜਾਂਦਾ ਹੈ , ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਗੁਰਬਾਣੀ ਬੇਅਦਬੀ ਨੂੰ ਰੋਕਣ ਲਈ ਪੰਜਾਬ ਦੇ ਗਵਰਨਰ ਗ਼ੁਲਾਬ ਚੰਦ ਕਟਾਰੀਆ ਸਾਹਿਬ ਵੱਲੋਂ ਬਣਾਏ ਸਖ਼ਤ ਕਾਨੂੰਨ ਦੀ ਜ਼ੋਰਦਾਰ ਸ਼ਬਦਾਂ ਵਿੱਚ ਸ਼ਲਾਘਾ ਕਰਦੀ ਹੈ ਉਥੇ ਗਵਰਨਰ ਸਹਿਬ ਜੀ ਦੀ ਪਾਵਰ ਅਤੇ ਅਧਿਕਾਰਾਂ ਨੂੰ ਹਾਈਕੋਰਟ ‘ਚ ਚਾਇਲਜ ਕਰਨ ਵਾਲੇ ਜਲੰਧਰ ਦੇ ਵਿਅਕਤੀ ਦੀ ਨਿੰਦਾ ਕਰਦੀ ਹੋਈ ਉਸ ਨੂੰ ਸਪੱਸ਼ਟ ਕਰਦੀ ਹੈ ਕਿ ਉਹ ਆਪਣੀ ਇਸ ਅਪੀਲ ਵਾਪਸ ਲੈਣ ਦੀ ਲੋੜ ਤੇ ਜ਼ੋਰ ਦੇਵੇ, ਇਵੇਂ ਫੇਮਸ ਹੋਣ ਵਾਲੇ ਚੱਕਰ ਨੂੰ ਛੱਡ ਦੇਵੇ, ਇਸ ਵਕਤ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਦਿਲਬਾਗ ਸਿੰਘ ਗੁਰਦਾਸਪੁਰ, ਭਾਈ ਸੁਖਦੇਵ ਸਿੰਘ ਫੌਜੀ ਜਗਰਾਓਂ ਲੁਧਿਆਣਾ, ਭਾਈ ਇੰਦਰਜੀਤ ਸਿੰਘ ਕਾਉਂਕੇ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਾਰਕੁਨ ਹਾਜ਼ਰ ਸਨ ।।


