ਜਰਮਨੀ ਦੇ ਇੱਕ ਗੁਰਦੁਆਰੇ ‘ਚ ਪੈਸਿਆਂ ਵਾਲੀ ਗੋਲਕ ਬਦਲੇ ਪੱਗਾਂ ਲਾਹੁਣ,ਕਿਰਪਾਨਾਂ ਕਿਰਚਾ ਤੇ ਪਿਸਤੌਲ ਦੀਆਂ ਗੋਲੀਆਂ ਚੱਲਣ ਨਾਲ ਦਰਜਨ ਤੋਂ ਵੱਧ ਜ਼ਖ਼ਮੀ ਹੋਣ ਵਾਲੀ ਘਟਨਾ ਨੇ ਵਿਸ਼ਵ ‘ਚ ਵੱਸਦੇ ਸਿੱਖਾਂ ਨੂੰ ਕੀਤਾ ਸ਼ਰਮਸ਼ਾਰ – ਭਾਈ ਵਿਰਸਾ ਸਿੰਘ ਖਾਲਸਾ

ਵਿਦੇਸ਼

ਜਰਮਨੀ, ਗੁਰਦਾਸਪੁਰ, 22 ਅਪ੍ਰੈਲ (ਸਰਬਜੀਤ ਸਿੰਘ)– ਅਕਾਲ ਤਖਤ ਅੰਮ੍ਰਿਤਸਰ ਵਿਖੇ ਕੁਝ ਸਾਲ ਪਹਿਲਾਂ ਦੋ ਧੜਿਆਂ ਵਿੱਚ ਪੱਗਾਂ ਲੱਥੀਆਂ ਤੇ ਕਿਰਪਾਨਾਂ ਚੱਲਣ ਤੋਂ ਬਾਅਦ ਕਈ ਪਿੰਡਾਂ ਸ਼ਹਿਰਾਂ ਦੇ ਗੁਰਦੁਆਰਿਆਂ ‘ਚ ਜਗਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਚੌਧਰੇ ਦੇ ਭੁੱਖੇ ਘੜੰਮ ਚੌਧਰੀਆਂ ਵੱਲੋਂ ਪੱਗਾਂ ਲਾਹੁਣ ਤੇ ਕਿਰਪਾਨਾਂ ਨਾਲ ਲੜਾਈ ਕਰਨ ਦੀਆਂ ਘਟਨਾਵਾਂ ਵੇਖਣ ਨੂੰ ਮਿਲਦੀਆਂ ਹੀ ਰਹਿੰਦੀਆਂ ਹਨ ਇਹ ਘਟਨਾਵਾਂ ਫੌਕੀ ਚੋਧਰੇ ਦੇ ਭੁੱਖੇ ਕੁਝ ਸਿਖਾਂ ਵੱਲੋਂ ਅਜੇ ਵੀ ਜਾਰੀ ਹਨ, ਬੀਤੇ ਦਿਨ ਜਰਮਨੀ ਦੇ ਇੱਕ ਗੁਰਦੁਆਰੇ ਵਿੱਚ ਇੱਕ ਸਮਾਗਮ ਦਰਮਿਆਨ ਵੱਡੀ ਗਿਣਤੀ ਵਿੱਚ ਇਕੱਤਰ ਹੋਈ ਸੰਗਤ ਦੇ ਸਾਹਮਣੇ ਦੋ ਧੜਿਆਂ ‘ਚ ਗੋਲਕ ਨੂੰ ਲੈ ਕੇ ਗੁਥਮ ਗੁੱਥੀ ਹੋਣ, ਪੱਗਾਂ ਲਾ ਕੇ ਖਿਲਾਰਨ, ਕਿਰਪਾਨਾਂ ਕਿਰਚਾ ਚੱਲਣ ਵਾਲੇ ਮੰਦਭਾਗੀ ਘਟਨਾ ਨੇ ਵਿਸ਼ਵ ‘ਚ ਵੱਸਦੇ ਸ਼ਰਧਾਵਾਨ ਸਿੱਖਾਂ ਦੀਆਂ ਸ਼ਰਧਾ ਭਰੀਆਂ ਆਸਥਾਵਾਂ ਨੂੰ ਵੱਡੀ ਸੱਟ ਮਾਰੀ ਤੇ ਸ਼ਰਮਸਾਰ ਕਰਨ ਦੇ ਨਾਲ ਨਾਲ ਜਗਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕੀਤਾ ਹੈ ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੈ,ਉਥੇ ਜਰਮਨੀ ਦੀ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ, ਕਿਉਂਕਿ ਇਨ੍ਹਾਂ ਨੇ ਜਾਗਤਜੋਤ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕੀਤਾ ਹੈ ਇਸ ਕਰਕੇ ਇਨ੍ਹਾਂ ਨੂੰ ਬਖਸ਼ਿਆ ਨਾਂ ਜਾਵੇ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਜਰਮਨੀ ਦੇ ਇੱਕ ਗੁਰਦੁਆਰੇ ‘ਚ ਚੌਧਰੇ ਦੇ ਭੁੱਖੇ ਘੜੰਮ ਚੌਧਰੀਆਂ ਵੱਲੋਂ ਗੁਰੂ ਗ੍ਰੰਥ ਜੀ ਦੀ ਹਜੂਰੀ ਵਿੱਚ ਆਪਸੀ ਲੜਾਈ ਰਾਹੀਂ ਇੱਕ ਦੂਜੇ ਦੀਆਂ ਪੱਗਾਂ ਲਾਹੁਣ ਕਿਰਪਾਨਾਂ ,ਕਿਰਚਾ ਤੇ ਪਿਸਤੌਲ ਦੀਆਂ ਗੋਲੀਆਂ ਚਲਾਉਣ ਵਾਲੀ ਘਟਨਾ ਅੰਜਾਮ ਦੇ ਕੇ ਦਰਜ਼ਨ ਤੋਂ ਵੱਧ ਸਿੱਖਾਂ ਨੂੰ ਜ਼ਖ਼ਮੀ ਕਰਨ ਵਾਲੀ ਘਟਨਾ ਤੇ ਗਹਿਰੀ ਚਿੰਤਾ ਅਤੇ ਇਨ੍ਹਾਂ ਦੋਹਾਂ ਧੜਿਆਂ ਤੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਸਪਸ਼ਟ ਕੀਤਾ ਇੱਕ ਪਾਸੇ ਤਾਂ ਪੰਜਾਬ ਦੇ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਬੇਅਦਬੀ ਨੂੰ ਲੈ ਕਿ ਡਾਡੇ ਦੁਖੀ ਹਨ ਅਤੇ ਸਰਕਾਰ ਤੋਂ ਇਸ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਵੀ ਕਰ ਰਹੇ ਹਨ ਅਤੇ ਇਹ ਕਾਨੂੰਨ ਹੁਣ ਵੱਡੇ ਸੰਘਰਸ਼ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਲਾਗੂ ਵੀ ਕਰ ਦਿੱਤਾ ਗਿਆ ਹੈ, ਭਾਈ ਖਾਲਸਾ ਨੇ ਕਿਹਾ ਦੂਸਰੇ ਪਾਸੇ ਜਰਮਨੀ’ਚ ਵੱਸਦੇ ਸਿੱਖਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇੱਕ ਦੂਜੇ ਦੀਆਂ ਪੱਗਾਂ ਲਾਹੁਣ, ਕਿਰਪਾਨਾਂ ਕਿਰਚਾ ਡਾਗਾਂ ਤੇ ਪਿਸਤੌਲ ਦੀਆਂ ਗੋਲੀਆਂ ਚਲਾ ਕੇ ਖੁੱਦ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਤੇ ਵਿਸ਼ਵ’ਚ ਵੱਸਦੇ ਸਿੱਖਾਂ ਨੂੰ ਸ਼ਰਮਸ਼ਾਰ ਕੀਤਾ ਹੈ ਅਤੇ ਇਸ ਘਟਨਾ ਵਿੱਚ ਦਰਜਨ ਤੋਂ ਲੋਕਾਂ ਦੇ ਜ਼ਖ਼ਮੀ ਹੋਣ ਬਾਰੇ ਵੀ ਦੱਸਿਆ ਜਾ ਰਿਹਾ ਹੈ,ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੈ ਉਥੇ ਜਰਮਨੀ ਦੀ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਨ੍ਹਾਂ ਚੌਧਰ ਦੇ ਭੁੱਖੇ ਸਿਖਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਵੀ ਅਜਿਹੀ ਘਟਨਾ ਨੂੰ ਅੰਜਾਮ ਨਾਂ ਦੇ ਸਕੇ,ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਨੂੰ ਬੇਨਤੀ ਕਰਦੀ ਹੈ ਕਿ ਉਹ ਆਪਣੇ ਇੱਕ ਵਫ਼ਦ ਨੂੰ ਜਰਮਨ ਭੇਜੇਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਲੜਾਈ ਕਰਨ ਵਾਲੇ ਦੋਹਾਂ ਧੜਿਆਂ ਨੂੰ ਉਥੇ ਦੀ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਗੁਰਦੁਆਰੇ ਸਾਹਿਬ ਦੀ ਪ੍ਰਬੰਧਕੀ ਸੇਵਾ ਤੋਂ ਲਾਂਭੇ ਕਰਵਾਉਣ ਦੀ ਲੋੜ ਤੇ ਜ਼ੋਰ ਦੇਵੇ,ਕਿਉਂਕਿ ਇਸ ਘਟਨਾ ਨੇ ਜਿਥੇ ਸ਼ਰਧਾ ਵਾਨ ਸਿੱਖਾਂ ਦੀਆਂ ਸ਼ਰਧਾ ਭਰੀਆਂ ਆਸਥਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ ਉਥੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਨੂੰ ਅੰਜਾਮ ਦਿੱਤਾ ਹੈ ਜਿਸ ਨਾਲ ਵਿਸ਼ਵ ਦੇ ਸਿੱਖਾਂ ਨੂੰ ਸ਼ਰਮਸ਼ਾਰ ਹੋਣਾ ਪਿਆ ਅਤੇ ਅਜਿਹੀਆਂ ਘਟਨਾਵਾਂ ਸਿੱਖਾਂ ਲਈ ਗਹਿਰੀ ਚਿੰਤਾ ਦਾ ਵਿਸ਼ਾ ਬਣ ਗਈਆਂ ਹਨ,ਭਾਈ ਖਾਲਸਾ ਨੇ ਕਿਹਾ ਇਨ੍ਹਾਂ ਘਟਨਾਵਾਂ ਦੇ ਮੁੱਖ ਦੋ ਧੜਿਆਂ ਤੇ ਸਖਤ ਕਾਰਵਾਈ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਘਟਨਾ ਨਾਲ ਜਿੱਥੇ ਵਿਸ਼ਵ ਦੇ ਸ਼ਰਧਾਵਾਨ ਸਿੱਖਾਂ ਦੀ ਆਸਥਾ ਨੂੰ ਵੱਡੀ ਸੱਟ ਵੱਜੀ ਹੈ ਉਥੇ ਸਿੱਖਾਂ ਨੂੰ ਸ਼ਰਮਸ਼ਾਰ ਕਰਨ ਦੇ ਨਾਲ ਨਾਲ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਵੀ ਹੋਈ ਹੈ ।

Leave a Reply

Your email address will not be published. Required fields are marked *