ਇਲਾਕੇ ਵਿੱਚ ਤਕਨੀਕੀ ਸਿੱਖਿਆ ਨੂੰ ਨਵੀਂ ਦਿਸ਼ਾ ਦੇਣ ਵਾਲੀ ਪ੍ਰਸਿੱਧ ਸੰਸਥਾ ਸੀਬੀਏ ਇਨਫੌਟੈਕ ਵੱਲੋਂ ਸਾਰੇ ਕੰਪਿਊਟਰ ਅਤੇ ਆਈ ਟੀ ਕੋਰਸਾ ਉਪਰ 10% ਡਿਸਕਾਊਂਟ-ਇੰਜੀ. ਸੰਦੀਪ ਕੁਮਾਰ

ਗੁਰਦਾਸਪੁਰ

ਅਸੀਂ ਸਿਰਫ਼ ਕੋਰਸ ਨਹੀਂ ਸਿਖਾਉਂਦੇ, ਸਗੋਂ ਵਿਦਿਆਰਥੀਆਂ ਦਾ ਭਵਿੱਖ ਤਿਆਰ ਕਰਦੇ ਹਾਂ

ਗੁਰਦਾਸਪੁਰ, 16 ਅਪ੍ਰੈਲ (ਸਰਬਜੀਤ ਸਿੰਘ)– ਇਲਾਕੇ ਵਿੱਚ ਤਕਨੀਕੀ ਸਿੱਖਿਆ ਨੂੰ ਨਵੀਂ ਦਿਸ਼ਾ ਦੇਣ ਵਾਲੀ ਪ੍ਰਸਿੱਧ ਸੰਸਥਾ ਸੀਬੀਏ ਇਨਫੌਟੈਕ ਵੱਲੋਂ ਵਿਦਿਆਰਥੀਆਂ ਲਈ ਅਧੁਨਿਕ ਅਤੇ ਰੋਜ਼ਗਾਰਮੁੱਖੀ ਕੋਰਸਾਂ ਦੀ ਸ਼ੁਰੂਆਤ ਕੀਤੀ ਗਈ ਹੈ। ਸੰਸਥਾ ਹਮੇਸ਼ਾਂ ਤੋਂ ਹੀ ਪ੍ਰੈਕਟੀਕਲ ਨੋਲੇਜ ਅਤੇ ਇੰਡਸਟਰੀ ਦੀ ਲੋੜ ਮੁਤਾਬਕ ਸਿਖਲਾਈ ਦੇਣ ਲਈ ਜਾਣੀ ਜਾਂਦੀ ਹੈ।

ਸੰਸਥਾ ਦੇ ਪ੍ਰਬੰਧਕਾਂ ਅਨੁਸਾਰ, 12ਵੀਂ ਤੋਂ ਬਾਅਦ ਦੇ ਵਿਦਿਆਰਥੀਆਂ ਲਈ ਖ਼ਾਸ ਤੌਰ ‘ਤੇ ਤਿਆਰ ਕੀਤੇ ਗਏ ਪ੍ਰੋਫੈਸ਼ਨਲ ਕੋਰਸ ਉਨ੍ਹਾਂ ਦੇ ਕਰੀਅਰ ਨੂੰ ਇੱਕ ਮਜ਼ਬੂਤ ਦਿਸ਼ਾ ਦੇਣਗੇ। ਇਨ੍ਹਾਂ ਕੋਰਸਾਂ ਵਿੱਚ ਗ੍ਰਾਫਿਕ ਡਿਜ਼ਾਈਨਿੰਗ, ਡਿਜ਼ਿਟਲ ਮਾਰਕੇਟਿੰਗ, ਵੈੱਬ ਡਿਜ਼ਾਈਨਿੰਗ, ਵੈੱਬ ਡਿਵੈਲਪਮੈਂਟ, ਪਾਇਥਨ, ਆਟੋਕੈਡ 2D/3D, ਟੈਲੀ ਪ੍ਰਾਈਮ, ਕੰਪਿਊਟਰ ਬੇਸਿਕਸ ਅਤੇ C & C++ ਵਰਗੀਆਂ ਆਧੁਨਿਕ ਸਕਿਲਜ਼ ਸ਼ਾਮਲ ਹਨ।

ਇਸ ਤੋਂ ਇਲਾਵਾ, ਕਾਲਜ ਦੇ ਵਿਦਿਆਰਥੀਆਂ ਲਈ AI (ਕ੍ਰਿਤ੍ਰਿਮ ਬੁੱਧੀ), ਮਸ਼ੀਨ ਲਰਨਿੰਗ, ਸਾਈਬਰ ਸੁਰੱਖਿਆ, ਡਾਟਾ ਸਾਇੰਸ, ਕਲਾਉਡ ਕੰਪਿਊਟਿੰਗ ਅਤੇ ਡਾਟਾਬੇਸ ਸਿਸਟਮ ਵਰਗੇ ਹਾਈ-ਡਿਮਾਂਡ ਖੇਤਰਾਂ ਵਿੱਚ ਅਸਾਈਨਮੈਂਟ ਅਤੇ ਫਾਈਨਲ ਯੀਅਰ ਪ੍ਰੋਜੈਕਟ ਦੀ ਵੀ ਵਿਸ਼ੇਸ਼ ਸਹੂਲਤ ਦਿੱਤੀ ਜਾ ਰਹੀ ਹੈ। ਇਹ ਸਹੂਲਤ ਬੀ.ਸੀ.ਏ., ਐਮ.ਸੀ.ਏ., ਬੀ.ਟੈਕ, ਐਮ.ਟੈਕ ਅਤੇ ਹੋਰ ਆਈ.ਟੀ. ਕੋਰਸਾਂ ਦੇ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਸਾਬਤ ਹੋ ਰਹੀ ਹੈ।

ਸੰਸਥਾ ਵੱਲੋਂ ਵਿਦਿਆਰਥੀਆਂ ਨੂੰ ਇੰਗਲਿਸ਼ ਸਪੀਕਿੰਗ ਅਤੇ ਇੰਟਰਵਿਊ ਪ੍ਰਿਪਰੇਸ਼ਨ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ, ਜਿਸ ਨਾਲ ਉਹਨਾਂ ਦਾ ਆਤਮਵਿਸ਼ਵਾਸ ਵਧਦਾ ਹੈ ਅਤੇ ਉਹ ਨੌਕਰੀ ਦੇ ਮੌਕਿਆਂ ਲਈ ਤਿਆਰ ਹੁੰਦੇ ਹਨ।

ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਸੰਸਥਾ ਵੱਲੋਂ ਪਹਿਲੇ 30 ਦਾਖਲਿਆਂ ‘ਤੇ 10% ਦੀ ਖ਼ਾਸ ਛੂਟ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹਰ ਕੋਰਸ ਲਈ ਸਰਟੀਫਿਕੇਟ ਵੀ ਪ੍ਰਦਾਨ ਕੀਤਾ ਜਾਂਦਾ ਹੈ, ਜੋ ਭਵਿੱਖ ਵਿੱਚ ਨੌਕਰੀ ਪ੍ਰਾਪਤ ਕਰਨ ਵਿੱਚ ਮਦਦਗਾਰ ਹੁੰਦਾ ਹੈ।

ਇੰਜੀਨੀਅਰ ਸੰਦੀਪ ਕੁਮਾਰ ਨੇ ਕਿਹਾ  ਅਸੀਂ ਸਿਰਫ਼ ਕੋਰਸ ਨਹੀਂ ਸਿਖਾਉਂਦੇ, ਸਗੋਂ ਵਿਦਿਆਰਥੀਆਂ ਦਾ ਭਵਿੱਖ ਤਿਆਰ ਕਰਦੇ ਹਾਂ। ਸਾਡਾ ਟੀਚਾ ਹੈ ਕਿ ਹਰ ਵਿਦਿਆਰਥੀ ਨੂੰ ਅਜਿਹੀਆਂ ਸਕਿਲਜ਼ ਦਿੱਤੀਆਂ ਜਾਣ ਜੋ ਉਸ ਨੂੰ ਆਤਮਨਿਰਭਰ ਬਣਾਉਣ ਅਤੇ ਉਸ ਨੂੰ ਦੇਸ਼-ਵਿਦੇਸ਼ ਵਿੱਚ ਵਧੀਆ ਮੌਕੇ ਪ੍ਰਦਾਨ ਕਰਨ ਯੋਗ ਬਣਾਉਣ। ਅੱਜ ਦੇ ਡਿਜ਼ਿਟਲ ਯੁੱਗ ਵਿੱਚ ਕੰਪਿਊਟਰ ਸਿੱਖਿਆ ਬਹੁਤ ਜ਼ਰੂਰੀ ਹੈ ਅਤੇ ਸੀਬੀਏ ਇਨਫੌਟੈਕ ਇਸ ਖੇਤਰ ਵਿੱਚ ਹਮੇਸ਼ਾਂ ਅੱਗੇ ਰਹੇਗਾ।”

ਉਨ੍ਹਾਂ ਨੇ ਅੱਗੇ ਕਿਹਾ ਕਿ ਸੰਸਥਾ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਲੈਬ, ਅਨੁਭਵੀ ਟ੍ਰੇਨਰ ਅਤੇ ਲਾਈਵ ਪ੍ਰੋਜੈਕਟਾਂ ਦੇ ਜ਼ਰੀਏ ਸਿੱਖਣ ਦਾ ਮੌਕਾ ਦਿੰਦੀ ਹੈ, ਜਿਸ ਨਾਲ ਉਹ ਸਿੱਖਿਆ ਦੇ ਨਾਲ-ਨਾਲ ਅਸਲ ਕੰਮ ਦਾ ਤਜਰਬਾ ਵੀ ਹਾਸਲ ਕਰਦੇ ਹਨ।

ਅੰਤ ਵਿੱਚ ਸੰਸਥਾ ਵੱਲੋਂ ਸਾਰੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਬੱਚਿਆਂ ਦੇ ਸੁਨਿਹਰੇ ਭਵਿੱਖ ਲਈ ਅਜਿਹੀਆਂ ਤਕਨੀਕੀ ਸਿੱਖਿਆ ਸੰਸਥਾਵਾਂ ਨਾਲ ਜੁੜਨ ਅਤੇ ਸਮੇਂ ਦੇ ਨਾਲ ਕਦਮ ਮਿਲਾਉਣ।

Leave a Reply

Your email address will not be published. Required fields are marked *