ਨਸ਼ਾ ਵਪਾਰੀਆਂ ਨੂੰ ਰੋਕਣ ‘ਚ ਅਸਫਲ ਰਹਿਣ ਵਾਲੀ ਬਠਿੰਡਾ ਦੇ ਪਿੰਡ ਕੋਟ ਸ਼ਮੀਰ ਦੀ ਪੁਲਸ ਚੌਕੀ ਨੂੰ ਸਰਪੰਚ ਦੀ ਰਿਪੋਰਟ ਤੇ ਤਬਦੀਲ ਕਰਨ ਵਾਲਾ ਮੁੱਖ ਮੰਤਰੀ ਦਾ ਵਧੀਆ ਫੈਸਲਾ : ਭਾਈ ਵਿਰਸਾ ਸਿੰਘ ਖਾਲਸਾ

ਮਾਲਵਾ

ਬਠਿੰਡਾ, ਗੁਰਦਾਸਪੁਰ, 6 ਅਪ੍ਰੈਲ (ਸਰਬਜੀਤ ਸਿੰਘ)– ਰਾਜ ਵਿੱਚ ਚਿੱਟੇ ਦੇ ਵਪਾਰੀਆਂ ਦੀਆਂ ਜਾਇਦਾਦਾਂ ਨੂੰ ਬੁਲਡੋਜ਼ਰਾਂ ਨਾਲ ਢਾਉਣ ਤੇ ਹਜ਼ਾਰਾਂ ਵਪਾਰੀਆਂ ਨੂੰ ਜੇਲ੍ਹਾਂ ਵਿੱਚ ਸੁੱਟਣ ਕਾਰਨ ਪੰਜਾਬ ਸਰਕਾਰ ਚਿੱਟਾ ਖਤਮ ਕਰਨ ਦੇ ਦਾਹਵੇ ਕਰਦੀ ਨਹੀਂ ਥੱਕਦੀ ਅਤੇ ਲੋਕਾਂ ਨੂੰ ਕਹੇਂ ਰਹੀ ਹੈ ਕਿ ਰਾਜ ਹੁਣ ਚਿੱਟਾ ਮੁਕਤ ਹੋ ਗਿਆ ਹੈ, ਇਥੇ ਹੀ ਬਸ ਨਹੀਂ ? ਇਸ ਸਬੰਧੀ ਮੁੱਖ ਮੰਤਰੀ ਨੇ ਆਪਣੀ ਇੱਕ ਰੈਲੀ ਦੌਰਾਨ ਲੋਕਾਂ ਨੂੰ ਕਿੱਕਲੀ ਵੀ ਸੁਣਾਈ ਸੀ ! ਪਰ ਗਰਾਉਂਡ ਲੇਵਲ ਤੇ ਅਜੇ ਰਾਜ ਦੇ ਕੁਝ ਕੂੰ ਪਿੰਡਾਂ ਨੂੰ ਛੱਡ ਬਹੁਤ ਸਾਰੇ ਪਿੰਡਾਂ ਵਿਚ ਸ਼ਰੇਆਮ ਚਿੱਟੇ ਦਾ ਵਪਾਰ ਜ਼ੋਰਾਂ ਤੇ ਚੱਲ ਰਿਹਾ ਹੈ ਅਤੇ ਨੌਜਵਾਨ ਪੀੜ੍ਹੀ ਨਿੱਤ ਦਿਨ ਓਵਰਡੋਜ ਨਾਲ ਮਰ ਰਹੀ ਹੈ ਅਤੇ ਮਾਤਾਵਾਂ ਪੁੱਤਰਾਂ ਦੀਆਂ ਲਾਸ਼ਾਂ ਤੇ ਸਰਕਾਰ ਦਾ ਪਿੱਟ ਸਿਆਪਾ ਕਰਦੀਆਂ ਵੇਖੀਆਂ ਜਾ ਰਹੀਆਂ ਹਨ,ਕਿਉਂਕਿ ਰਾਜ ਵਿੱਚ ਚਿੱਟਾ ਅਜੇ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਅਤੇ ਇਸ ਦੀ ਤਾਜਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ,ਜਦੋਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟ ਸ਼ਮੀਰ ਦੀ ਨੌ ਮੈਂਬਰੀ ਪੁਲਸ ਚੌਂਕੀ ਨੂੰ ਚਿੱਟਾ ਦੇ ਵਪਾਰੀਆਂ ਨੂੰ ਨੱਥ ਪਾਉਣ ‘ਚ ਅਸਫਲਤਾ ਦਿਖਾਉਣ ਬਦਲੇ ਸਰਪੰਚ ਦੀ ਰਿਪੋਰਟ ਤੇ ਤਬਦੀਲ ਕਰ ਦਿੱਤਾ ਗਿਆ ! ਕਿਉਂਕਿ ਪਿੰਡ ਦੇ ਸਰਪੰਚ ਨੇ ਮੁੱਖ ਮੰਤਰੀ ਨੂੰ ਕਿਹਾ ਸੀ ਕਿ ਸਾਡੇ ਪਿੰਡ ਵਿੱਚ ਸ਼ਰੇਆਮ ਚਿੱਟਾ ਵਿਕ ਰਿਹਾ ਹੈ, ਇਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਤੇ ਤੁਰੰਤ ਐਕਸ਼ਨਾਂ ਲੈਂਦਿਆਂ ਸਾਰੇ ਦੇ ਸਾਰੇ ਚੌਕੀ ਸਟਾਫ ਨੂੰ ਤਬਦੀਲ ਕਰ ਦਿੱਤਾ ਹੈ,ਇਥੇ ਹੀ ਬੱਸ ਨਹੀਂ ਸਬੰਧਿਤ ਬਠਿੰਡਾ ਥਾਣੇ ਦੇ ਐਸ ਐਚ ਓ ਤੇ ਵੀ ਐਕਸ਼ਨ ਲਿਆ ਗਿਆ,ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਪੁਲਸ ਤੇ ਸਖਤੀ ਕਰਨ ਵਾਲਾ ਇਹ ਵਰਤਾਰਾ ਸਰਕਾਰ ਦਾ ਕਿੰਨਾ ਕੂੰ ਸਫ਼ਲ ਹੁੰਦਾ ਹੈ!ਕੀ ਰਾਜ ਦੀ ਹੋਰ ਪੁਲਸ ਇਸ ਐਕਸ਼ਨ ਤੋਂ ਬਾਅਦ ਚਿੱਟੇ ਦੇ ਵਪਾਰੀਆਂ ਨੂੰ ਠੱਲ ਪਾਉਣ ‘ਚ ਕਿੰਨੀ ਕੂੰ ਸਫਲ ਹੁੰਦੀ ਹੈ ਪਰ ਮੁੱਖ ਮੰਤਰੀ ਦੇ ਇਸ ਫੈਸਲੇ ਦਾ ਲੋਕਾਂ ਵੱਲੋਂ ਧੰਨਵਾਦ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਸਮੇਂ ਦੀ ਲੋੜ ਵਾਲਾ ਸ਼ਲਾਘਾਯੋਗ ਕਦਮ ਮੰਨਿਆ ਜਾ ਰਿਹਾ ਹੈ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਰਾਜ ਵਿੱਚ ਚਿੱਟੇ ਦੇ ਵਪਾਰੀਆਂ ਨੂੰ ਠੱਲ੍ਹ ਪਾਉਣ’ਚ  ਅਸਫ਼ਲਤਾ ਦਿਖਾਉਣ ਵਾਲੀ ਕੋਟ ਸ਼ਮੀਰ ਪੁਲਸ ਚੌਕੀ ਤੇ ਐਸ ਐਚ ਓ ਨੂੰ ਤਬਦੀਲ ਕਰਨ ਵਾਲੇ ਫੈਸਲੇ ਦਾ ਸਵਾਗਤ ਤੇ ਧੰਨਵਾਦ ਕਰਦੀ ਹੋਈ ਚਿੱਟੇ ਦੇ ਵਪਾਰੀਆਂ ਨੂੰ ਠੱਲ੍ਹ ਪਾਉਣ ਲਈ ਨਸ਼ਿਆਂ ਵਿਰੁੱਧ ਛੇੜੀ ਜੰਗ ਨੂੰ ਹੋਰ ਤੇਜ਼ ਕਰਨ ਦੀ ਮੰਗ ਕਰਦੀ ਹੈ,ਤਾਂ ਕਿ ਚਿੱਟੇ ਨਾਲ ਨਿੱਤ ਦਿਨ ਹੋ ਰਹੀਆਂ ਮੌਤਾਂ ਨੂੰ ਰੋਕਣ ਦੇ ਨਾਲ ਨਾਲ ਰਾਜ ਨੂੰ ਚਿੱਟਾ ਮੁਕਤ ਕੀਤਾ ਜਾ ਸਕੇ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਚਿੱਟੇ ਦੇ ਵਪਾਰ ਨੂੰ ਰੋਕਣ ‘ਚ ਅਸਫ਼ਲਤਾ ਦਿਖਾਉਣ ਵਾਲੀ ਬਠਿੰਡਾ ਦੇ ਪਿੰਡ ਕੋਟ ਸ਼ਮੀਰ ਪੁਲਸ ਚੌਕੀ ਦੇ ਸਾਰੇ ਮੁਲਾਜ਼ਮਾਂ ਨੂੰ ਤਬਦੀਲ ਕਰਨ ਦੀ ਸ਼ਲਾਘਾ ਅਤੇ ਚਿੱਟੇ ਦੇ ਵਪਾਰ ਨੂੰ ਠੱਲ੍ਹ ਪਾਉਣ ਲਈ ਨਸ਼ਿਆਂ ਵਿਰੁੱਧ ਵਿੱਢੀ ਜੰਗ ਨੂੰ ਹੋਰ ਤੇਜ਼ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਦੱਸਿਆ ਸਰਕਾਰ ਭਾਵੇਂ ਨਸ਼ਿਆਂ ਨੂੰ ਖਤਮ ਕਰਨ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਦੱਸਣ ਦਾ ਦਾਹਵਾ ਕਰ ਰਹੀ ਹੈ ਦੇ ਨਾਲ ਨਾਲ ਭਗਵੰਤ ਮਾਨ ਕਿੱਕਲੀ ਰਾਹੀਂ ਲੋਕਾਂ ਨੂੰ ਬੇਵਕੂਫ ਬਣਾ ਕੇ ਦੱਸ ਰਹੇ ਹਨ ਕਿ ਪੰਜਾਬ ‘ਚ ਹੁਣ ਚਿੱਟਾ ਨਹੀਂ ਵਿੱਕ ਰਿਹਾ!ਪਰ ਗਰਾਉਂਡ ਤੇ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਅਤੇ ਇਸ ਸਬੰਧੀ ਰਾਜ ਦੇ ਗਵਰਨਰ ਸਾਹਿਬ ਬਾਰਡਰ ਏਰੀਆ ਦੇ ਲਾਗਲੇ ਪਿੰਡਾਂ ਦਾ ਕਈ ਦਿਨਾਂ ਦਾ ਦੋਰਾ ਕਰਨ ਦਾ ਐਲਾਨ ਕਰ ਚੁੱਕੇ ਹਨ ,ਜਿਸ ਤੋਂ ਪੰਜਾਬ ਸਰਕਾਰ ਨਾਖੁਸ਼ ਹੈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਬਠਿੰਡਾ ਪਿੰਡ ਦੀ ਕੋਟ ਸ਼ਮੀਰ ਪੁਲਸ ਚੌਕੀ ਨੂੰ ਚਿੱਟਾ ਰੋਕਣ ‘ਚ ਅਸਫ਼ਲਤਾ ਦਿਖਾਉਣ ਕਰਕੇ ਨੌ ਮੁਲਾਜ਼ਮਾਂ ਸਮੇਤ ਸਬੰਧਤ ਐਸ ਐਚ ਬਠਿੰਡਾ ਨੂੰ ਤਬਦੀਲ ਕਰਨ ਵਾਲੇ ਫੈਸਲੇ ਦਾ ਸਵਾਗਤ ਕਰਦੀ ਹੋਈ ਮੰਗ ਕਰਦੀ ਹੈ ਕਿ ਰਾਜ ਵਿਚੋਂ ਚਿੱਟਾ ਖਤਮ ਕਰਨ ਲਈ ਨਸ਼ਿਆਂ ਵਿਰੁੱਧ ਛੇੜੀ ਜੰਗ ਨੂੰ ਹੋਰ ਜੰਗੀ ਪੱਧਰ ਤੇ ਸਰਗਰਮ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ,ਤਾਂ ਕਿ ਰਾਜ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ, ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਦਿਲਬਾਗ ਸਿੰਘ ਬਾਗੀ, ਭਾਈ ਸੁਖਦੇਵ ਸਿੰਘ ਫੌਜੀ ਤੇ ਭਾਈ ਇੰਦਰਜੀਤ ਸਿੰਘ ਕਾਉਂਕੇ ਆਦਿ ਆਗੂ ਹਾਜਰ ਸਨ ।

Leave a Reply

Your email address will not be published. Required fields are marked *