ਸਮਾਣਾ ਦੇ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਵਿਖੇ ਗੁਰਬਾਣੀ ਬੇਅਦਬੀ ਲਈ ਵਿਸ਼ੇਸ਼ ਕਾਨੂੰਨ ਦੀ ਮੰਗ ਲਈ ਸਰਕਾਰ ਤੇ ਦਬਾਅ ਬਣਾਉਣ ਲਈ ਪੱਕਾ ਮੋਰਚਾ ਲਾਉਣਾ ਸਮੇਂ ਦੀ ਲੋੜ ਵਾਲਾ ਸ਼ਲਾਘਾਯੋਗ ਕਦਮ- ਜਥੇ ਮੇਜ਼ਰ ਸਿੰਘ ਸੋਢੀ, ਭਾਈ ਵਿਰਸਾ ਸਿੰਘ ਖਾਲਸਾ

ਮਾਲਵਾ

ਸਮਾਣਾ, ਗੁਰਦਾਸਪੁਰ, 25 ਫਰਵਰੀ (ਸਰਬਜੀਤ ਸਿੰਘ)– ਗੁਰਬਾਣੀ ਬੇਅਦਬੀ ਦਾ ਮਾਮਲਾ ਸਿੱਖ ਕੌਮ ਨੂੰ ਵੱਡੀ ਚੁਣੌਤੀ ਤੇ ਚਿੰਤਾ ਜਨਕ ਮੁੱਦਾ ਬਣ ਚੁੱਕਾ ਹੈ,ਸਿੱਖ ਪੰਥ ਦੀ ਸਰਕਾਰਾਂ ਤੋਂ ਮੰਗ ਰਹੀ ਕਿ ਗੁਰਬਾਣੀ ਮਾਮਲੇ ਤੇ ਵਿਸ਼ੇਸ਼ ਕਾਨੂੰਨ ਬਣਾਇਆ ਜਾਵੇ ਪਰ ਸਰਕਾਰਾਂ ਅਜਿਹਾ ਵਿਸ਼ੇਸ਼ ਕਾਨੂੰਨ ਬਣਾਉਣ ‘ਚ ਬਹੁਤ ਬੁਰੀ ਤਰ੍ਹਾਂ ਅਸਫਲ ਸਿੱਧ ਹੋਈਆਂ ਅਤੇ ਇਸੇ ਕਰਕੇ ਕੌਮ ਦੇ ਜੁਝਾਰੂ ਭਾਈ ਗੁਰਜੀਤ ਸਿੰਘ ਸਾਬਕਾ ਫੌਜੀ ਨੇ ਲੰਮੇ ਸਮੇਂ ਤੋਂ ਸਮਾਣਾ ਦੇ ਟਾਵਰ ਤੇ ਆਪਣਾਂ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਹੋਇਆ ਹੈ ਅਤੇ ਸਾਰੀਆਂ ਸਿੱਖ ਪੰਥ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਇਸ ਦੇ ਸਮਰਥਨ ‘ਚ ਹਨ ਅਤੇ ਬੀਤੇ ਦਿਨੀਂ ਇਥੇ ਇੱਕ ਵੱਡਾ ਇਕੱਠ ਬੁਲਾਇਆ ਗਿਆ ਸੀ ਜਿਸ ਨੂੰ ਫੇਲ੍ਹ ਕਰਨ ਲਈ ਸਰਕਾਰ ਲੱਖਾਂ ਸਿਧਾਨਾ ਵਰਗੇ ਕਈ ਸੀਨੀਅਰ ਆਗੂਆਂ ਨੂੰ ਨਜਰ ਬੰਦ ਕਰਨ ਦੇ ਨਾਲ ਲੋਕਾਂ ਦੀਆਂ ਗਿਰਫ਼ਤਾਰੀਆਂ ਵੀ ਕੀਤੀਆਂ ਗਈਆਂ ਪਰ ਸਿੱਖ ਸੰਗਤਾਂ ਆਪਣੇ ਮਿਸ਼ਨ ਵਿੱਚ ਉਦੋਂ ਸਫਲ ਹੋ ਗਈਆਂ ਜਦੋਂ ਉਨ੍ਹਾਂ ਨੇ ਸਮਾਣਾ ਦੇ ਬਾਬਾ ਬੰਦਾ ਸਿੰਘ ਚੌਂਕ ਵਿਖੇ ਪਹੁੰਚ ਕੇ ਮੋਰਚਾ ਲਾਉਣ ਦਾ ਉਦੋ ਤਕ ਐਲਾਨ ਕਰ ਦਿੱਤਾ ਜਦੋਂ ਤੱਕ ਸਰਕਾਰ ਗੁਰਬਾਣੀ ਬੇਅਦਬੀ ਸਬੰਧੀ ਵਿਸ਼ੇਸ਼ ਕਾਨੂੰਨ ਨਹੀਂ ਬਣਾ ਦਿੰਦੀ, ਮੋਰਚਾ ਲਾਉਣ ਦੀ ਸਫਲਤਾ ‘ਚ ਮੋਰਚੇ ਦੇ ਆਗੂਆਂ ਤੇ ਹੋਰ ਹਜ਼ਾਰਾਂ ਜੁੜੀਆਂ ਸੰਗਤਾਂ ਜੈਕਾਰਿਆਂ ਨਾਲ ਗੂੰਜ ਪਵਾ ਦਿੱਤੀ ,ਇਸ ਸਮਾਣਾ ਮੋਰਚੇ ਦਾ ਲੋਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਸਮੇਂ ਦੀ ਲੋੜ ਵਾਲਾ ਸ਼ਲਾਘਾਯੋਗ ਕਦਮ ਦੱਸਿਆ ਜਾ ਰਿਹਾ ਹੈ, ਇਸ ਕਰਕੇ ਦਸ਼ਮੇਸ਼ ਤਰਨਾ ਦਲ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਇਸ ਮੋਰਚਾ ਦਾ ਪੂਰਾ ਸਮਰਥਨ ਕਰਦਿਆ ਇਸ ਨੂੰ ਸਮੇਂ ਦੀ ਲੋੜ ਵਾਲਾ ਸ਼ਲਾਘਾਯੋਗ ਉਪਰਾਲਾ ਦੱਸਿਆ ਅਤੇ ਸਪੱਸ਼ਟ ਕੀਤਾ ਕਿ ਸਰਕਾਰ ਤੇ ਦਬਾਅ ਬਣਾਉਣ ਲਈ ਅਜਿਹਾ ਮੋਰਚਾ ਲੱਗਣਾ ਸਮੇਂ ਦੀ ਮੁੱਖ ਮੰਗ ਹੈ ਤਾਂ ਕਿ ਸਰਕਾਰ ਤੇ ਦਬਾਅ ਬਣਾ ਕੇ ਗੁਰਬਾਣੀ ਬੇਅਦਬੀ ਸਬੰਧੀ ਵਿਸ਼ੇਸ਼ ਕਾਨੂੰਨ ਬਣਾਇਆ ਜਾ ਸਕੇ ਅਤੇ ਨਿੱਤ ਦਿਨ ਹੋਣ ਵਾਲੀਆਂ ਗੁਰਬਾਣੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਰੇਲਵੇ ਸਟੇਸ਼ਨ ਨੇੜੇ ਜਗਰਾਓਂ ਵਿਖੇ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਏ ਦਸਮੇਸ਼ ਤਰਨਾ ਦਲ ਦੇ ਮੁੱਖੀ ਜਥੇਦਾਰ ਬਾਬਾ ਮੇਜ਼ਰ ਸਿੰਘ ਸੋਢੀ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਮਾਣਾ ਦੇ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਵਿਖੇ ਗੁਰਬਾਣੀ ਬੇਅਦਬੀ ਦੇ ਵਿਸ਼ੇਸ਼ ਕਾਨੂੰਨ ਦੀ ਮੰਗ ਲਈ ਲਾਏ ਮੋਰਚੇ ਦੀ ਪੂਰਨ ਹਮਾਇਤ ਜਾਰੀ ਕਰਦਿਆਂ ਇੱਕ ਸਾਂਝੇ ਲਿਖ਼ਤੀ ਪ੍ਰੈਸ ਬਿਆਨ ਰਾਹੀਂ ਕੀਤਾ, ਇਹਨਾਂ ਪੰਥਕ ਆਗੂਆਂ ਨੇ ਸਪੱਸ਼ਟ ਕੀਤਾ ਕਿ ਸਰਕਾਰਾਂ ਗੁਰਬਾਣੀ ਬੇਅਦਬੀ ਮਾਮਲੇ ਤੇ ਰਾਜਨੀਤੀ ਖੇਡ ਰਹੀਆਂ ਹਨ,ਜਥੇ ਸੋਢੀ ਤੇ ਭਾਈ ਖਾਲਸਾ ਨੇ ਕਿਹਾ ਸਮੂਹ ਸਰਕਾਰਾਂ ਗੁਰਬਾਣੀ ਬੇਅਦਬੀ ਤੇ ਵਿਸ਼ੇਸ਼ ਕਾਨੂੰਨ ਬਣਾਉਣ ਵਿੱਚ ਅਸਫ਼ਲ ਸਿੱਧ ਹੋਈਆਂ ਅਤੇ ਆਪ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਹਨਾ ਦੀ ਸਰਕਾਰ ਬਣਨ ਤੇ ਗੁਰਬਾਣੀ ਬੇਅਦਬੀ ਸਬੰਧੀ ਵਿਸ਼ੇਸ਼ ਕਾਨੂੰਨ ਬਣਾਇਆਂ ਜਾਵੇਗਾ ਪਰ ਇਹ ਸਰਕਾਰ ਵੀ ਆਪਣੇ ਵਾਅਦੇ ਤੋਂ ਮੁਕਰ ਗਈ,ਇਸ ਕਰਕੇ ਸਮਾਣਾ ਵਿਖੇ ਲੰਮੇ ਸਮੇਂ ਤੋਂ ਟਾਵਰ ਤੇ ਬੈਠ ਕੇ ਰੋਸ ਪ੍ਰਦਰਸ਼ਨ ਕਰਨ ਵਾਲੇ ਭਾਈ ਗੁਰਜੀਤ ਸਿੰਘ ਸਾਬਕਾ ਫੌਜੀ ਦੇ ਸਮਰੱਥਨ ‘ਚ ਸਿੱਖ ਕੌਮ ਦੀਆਂ ਸਮੁੱਚੀਆਂ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਸਮਾਣਾ ਦੇ ਬਾਬਾ ਬੰਦਾ ਸਿੰਘ ਬਹਾਦਰ ਚੌਕ ਵਿੱਚ ਮੋਰਚਾ ਲਾਉਣ ਵਾਲੇ ਫੈਸਲੇ ਨੂੰ ਸਮੇ ਅਤੇ ਲੋਕਾਂ ਦੀ ਮੰਗ ਵਾਲਾਂ ਫੈਸਲਾ ਮੰਨਦੇ ਹੋਏ ਇਸ ਦਾ ਪੂਰਾ ਸਮਰਥਨ ਕਰਦੇ ਹਾਂ, ਇਨ੍ਹਾਂ ਪੰਥਕ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਗੁਰਬਾਣੀ ਬੇਅਦਬੀ ਘਟਨਾਵਾਂ ਤੇ ਕਾਬੂ ਪਾਉਣ ਲਈ ਵਿਸ਼ਵ ਕਾਨੂੰਨ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ, ਇਸ ਮੌਕੇ ਜਥੇਦਾਰ ਬਾਬਾ ਮੇਜ਼ਰ ਸਿੰਘ ਸੋਢੀ ਸਾਹਿਬ, ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ, ਭਾਈ ਸੁਖਦੇਵ ਸਿੰਘ ਜਗਰਾਓਂ, ਭਾਈ ਇੰਦਰਜੀਤ ਸਿੰਘ ਕਾਉਂਕੇ, ਜਥੇਦਾਰ ਬਾਬਾ ਬਲਦੇਵ ਸਿੰਘ ਮੋਗਾ, ਜਥੇਦਾਰ ਸਾਹਿਬ ਸਿੰਘ ਲੁਧਿਆਣਾ, ਜਥੇਦਾਰ ਸੁਖਦੇਵ ਸਿੰਘ ਲੋਪੋਂ, ਜਥੇਦਾਰ ਗਹਿਰੀ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਸਮੇਤ ਸੈਂਕੜੇ ਹੋਰ ਸਾਮਲ ਸਨ ।

Leave a Reply

Your email address will not be published. Required fields are marked *