ਪੈਟਰੋਲੀਅਮ ਪਦਾਰਥਾ ਨੂੰ ਜੀਐਸਟੀ ਦੇ ਦਾਇਰੇ ਵਿੱਚ ਸਾਮਲ ਕਰੇ ਮੋਦੀ ਸਰਕਾਰ – ਚੌਹਾਨ, ਉੱਡਤ

ਮਾਲਵਾ

ਅਮਰੀਕਾ ਈਰਾਨ ਯੁੱਧ ਦੌਰਾਨ ਭਾਰਤੀ ਅਵਾਮ ਨੂੰ ਰਾਹਤ ਦੇਣ ਦਾ ਢੁੱਕਵਾ ਸਮਾ

ਮਾਨਸਾ, ਗੁਰਦਾਸਪੁਰ, 31 ਮਾਰਚ (ਸਰਬਜੀਤ ਸਿੰਘ)— ਅਮਰੀਕਾ ਈਰਾਨ ਯੁੱਧ ਦੌਰਾਨ ਬਣੇ ਭਿਆਨਕ ਹਾਲਾਤ ਦੌਰਾਨ ਭਾਰਤੀ ਅਵਾਮ ਨੂੰ ਮਹਿੰਗਾਈ ਦੀ ਮਾਰ ਤੋ ਬਚਾਉਣ ਤੇ ਦੇਸ ਦੀ ਆਰਥਿਕਤਾ ਸਥਿਰਤਾ ਨੂੰ ਬਰਕਰਾਰ ਰੱਖਣ ਲਈ ਪੈਟਰੋਲੀਅਮ ਪਦਾਰਥਾ ਨੂੰ ਫੋਰੀ ਤੋਰ ਤੇ ਜੀਐਸਟੀ ਦੇ ਦਾਇਰੇ ਵਿੱਚ ਸਾਮਲ ਕਰੇ ਮੋਦੀ ਸਰਕਾਰ , ਪ੍ਰੈਸ ਬਿਆਨ ਰਾਹੀ ਇਹ ਮੰਗ ਕਰਦਿਆ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕ੍ਰਿਸਨ ਚੌਹਾਨ ਤੇ ਸੂਬਾ ਕੌਸਲ ਮੈਬਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਜਦੋ ਮੋਦੀ ਹਕੂਮਤ ਦੇਸ ਵਿੱਚ ਜੀਐਸਟੀ ਬਿੱਲ ਲੈ ਕੇ ਆਈ ਤਾ ਦੀਵਾਲੀ ਦੀ ਰਾਤ ਵਾਗ ਪਾਰਲੀਮੈਂਟ ਨੂੰ ਰੁਸਨਾਇਆ ਗਿਆ ਤੇ ਪੂਰੇ ਦੇਸ ਵਿੱਚ ਸੰਘੀ ਲਾਣੇ ਨੇ ਜਸਨ ਮਨਾਇਆ ਸੀ ਤੇ ਨਾਅਰਾ ਦਿੱਤਾ ਸੀ ਕਿ ਇੱਕ ਦੇਸ ਤੇ ਇੱਕ ਟੈਕਸ, ਪ੍ਰੰਤੂ ਪੈਟਰੋਲੀਅਮ ਪਦਾਰਥਾ ਨੂੰ ਜੀਐਸਟੀ ਵਿੱਚ ਜਾਣਬੁੱਝ ਕੇ ਸਾਮਿਲ ਨਹੀ ਕੀਤਾ ਗਿਆ, ਜਿੱਥੋ ਕੁਝ ਰਾਹਤ ਦੇਸ ਦੀ ਅਵਾਮ ਨੂੰ ਮਿੱਲਦੀ, ਕਿਉਕਿ ਜੇਕਰ ਪੈਟਰੋਲੀਅਮ ਪਦਾਰਥਾ ਨੂੰ ਜੀਐਸਟੀ ਦੇ ਦਾਇਰੇ ਵਿੱਚ ਸਾਮਲ ਕੀਤਾ ਜਾਂਦਾ ਤਾ ਵੱਧ ਤੋ ਵੱਧ 28 ਪ੍ਰਤੀਸਤ ਟੈਕਸ ਪੈਟਰੋਲੀਅਮ ਪਦਾਰਥਾ ਤੇ ਲੱਗਦਾ , ਜੋ ਹੁਣ ਪੇ ਕਰ ਰਹੇ ਟੈਕਸ ਤੋ ਕਿਤੇ ਘੱਟ ਹੁੰਦਾ ।
ਆਗੂਆ ਨੇ ਕਿਹਾ ਜਦੋ ਇਸ ਸਬੰਧੀ ਦੇਸ ਅਵਾਮ ਨੇ ਅਵਾਜ ਉਠਾਈ ਤਾਂ ਸੰਘੀ ਲਾਣੇ ਨੇ ਕਿਹਾ ਕਿ ਬਾਦ ਵਿੱਚ ਪੈਟਰੋਲੀਅਮ ਪਦਾਰਥਾ ਨੂੰ ਜੀਐਸਟੀ ਦੇ ਦਾਇਰੇ ਵਿੱਚ ਸਾਮਲ ਜਾਵੇਗਾ , ਪ੍ਰੰਤੂ ਸੰਘੀ ਲਾਣੇ ਦਾ ਇਹ ਐਲਾਨ ਜੁਮਲਾ ਸਾਬਤ ਹੌਇਆ ਤੇ ਵੱਡੀ ਰਾਹਤ ਤੋ ਭਾਰਤ ਦੀ ਅਵਾਮ ਵਾਝੀ ਰਹੀ ਤੇ ਮਹਿਗਾਈ ਦੀ ਚੱਕੀ ਵਿੱਚ ਪਿਸ ਦੀ ਰਹੀ ।
ਕਮਿਊਨਿਸਟ ਆਗੂਆ ਨੇ ਕਿਹਾ ਕਿ ਹੁਣ ਜਦੋ ਅਮਰੀਕੀ ਸਾਮਰਾਜ ਵਿੱਚ ਇਰਾਨ ਉੱਤੇ ਹਮਲਾ ਕਰ ਦਿੱਤਾ ਤੇ ਇਹ ਯੁੱਧ ਨੇ ਪੂਰੀ ਦੁਨੀਆ ਦੇ ਲੋਕਾਂ ਨੂੰ ਮਹਿੰਗਾਈ ਦੀ ਭੱਠੀ ਵਿੱਚ ਝੋਕ ਦਿੱਤਾ ਤੇ ਭਾਰਤ ਵਿੱਚ ਹਾਲਾਤ ਭਿਆਨਕ ਬਣੇ ਹੋਏ ਹਨ ਤੇ ਮਹਿਗਾਈ ਨੇ ਦਿਨ ਪ੍ਰਤੀ ਦਿਨ ਹੋਰ ਵੱਧਣਾ ਤਾਂ ਮੋਦੀ ਹਕੂਮਤ ਨੂੰ ਫੋਰੀ ਤੋਰ ਤੇ ਪੈਟਰੋਲੀਅਮ ਪਦਾਰਥਾ ਨੂੰ ਜੀਐਸਟੀ ਦੇ ਦਾਇਰੇ ਵਿੱਚ ਸਾਮਲ ਕਰਕੇ ਆਮ ਲੋਕਾ ਨੂੰ ਰਾਹਤ ਦੇਣੀ ਚਾਹੀਦੀ ਹੈ ਤਾ ਦੇਸ ਦੀ ਆਰਥਿਕਤਾ ਨੂੰ ਵੀ ਕੁਝ ਹਾਲਤ ਤੱਕ ਸਥਿਰ ਰੱਖਿਆ ਜਾ ਸਕੇ ਤੇ ਆਮ ਲੋਕਾ ਦਾ ਜੀਵਨ ਬਸਰ ਹੋ ਸਕੇ ।

Leave a Reply

Your email address will not be published. Required fields are marked *