ਮਾਨਸਾ, ਗੁਰਦਾਸਪੁਰ, 5 ਜਨਵਰੀ (ਸਰਬਜੀਤ ਸਿੰਘ)– ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦਾ ਸਾਲ 2026 ਦਾ ਕਲੰਡਰ ਮਾਨਸਾ ਮੰਡਲ ਨੰਬਰ 2 ਮਾਨਸਾ ਤੋਂ ਜਾਰੀ ਕੀਤਾ ਗਿਆ। ਜਥੇਬੰਦੀ ਨੇ ਆਪਣਾ ਕਲੰਡਰ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਿਗਿਆਨਕ ਦੇ ਸੂਬਾ ਪ੍ਰਧਾਨ ਸਾਥੀ ਗਗਨਦੀਪ ਸਿੰਘ ਭੁੱਲਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਕਲੰਡਰ ਜਾਰੀ ਕਰਨ ਤੋਂ ਪਹਿਲਾਂ ਜਥੇਬੰਦਕ ਮੀਟਿੰਗ ਦੌਰਾਨ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਜਨਤਕ ਅਦਾਰਿਆਂ ਦਾ ਨਿੱਜੀਕਰਨ ਕਰ ਰਹੀ ਹੈ।ਜਿਸ ਨਾਲ ਜਿੱਥੇ ਆਮ ਲੋਕਾਂ ਦੇ ਬੱਚਿਆਂ ਦਾ ਰੁਜ਼ਗਾਰ ਦਾ ਸੁਪਨਾ ਚਕਨਾਚੂਰ ਹੋਵੇਗਾ ਉੱਥੇ ਹੀ ਆਮ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਮਿਲਣਾ ਵੀ ਬੰਦ ਹੋ ਜਾਵੇਗਾ। ਜਥੇਬੰਦੀ ਦੇ ਸੂਬਾ ਪ੍ਰਧਾਨ ਸਾਥੀ ਬਿੱਕਰ ਸਿੰਘ ਮਾਖਾ ਨੇ ਦੱਸਿਆ ਕਿ ਪੰਚਾਇਤਾਂ ਨੂੰ ਵੱਧ ਅਧਿਕਾਰ ਦੇਣ ਦੇ ਨਾਮ ਤੇ ਅਸਲ ਵਿੱਚ ਵਿਭਾਗ ਦਾ ਖਾਤਮਾ ਹੀ ਕੀਤਾ ਜਾ ਰਿਹਾ ਹੈ। ਮੁਲਾਜ਼ਮਾਂ ਦੀਆਂ ਪੈਨਸ਼ਨਾਂ ਖੋਹੀਆਂ ਜਾ ਰਹੀਆਂ ਹਨ, ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਬਜਾਏ ਠੇਕਾ ਭਰਤੀ,ਇੰਨਲਿਸਟਮੈਂਟ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਮੁਲਾਜ਼ਮਾਂ ਦਾ 16% ਡੀ ਏ ਬਕਾਇਆ ਦੇਣ ਤੋਂ ਮੁਨਕਰ ਹੋ ਰਹੀ ਹੈ, ਮੁਲਾਜ਼ਮਾਂ ਦੇ ਭੱਤੇ ਕੱਟੇ ਜਾ ਰਹੇ ਹਨ ਅਜਿਹੇ ਮਾਹੌਲ ਵਿੱਚ ਮੁਲਾਜ਼ਮਾਂ ਨੂੰ ਇਕਜੁੱਟ ਹੋ ਕੇ ਸਾਂਝੇ ਘੋਲਾਂ ਨੂੰ ਮਜ਼ਬੂਤ ਕਰਨਾ ਹੋਵੇਗਾ।ਅੱਜ ਇਸ ਮੌਕੇ ਤੇ ਭਰਭੂਰ ਸਿੰਘ ਛਾਜਲੀ,ਹਿੰਮਤ ਸਿੰਘ ਦੂਲੋਵਾਲ, ਅਮਨਦੀਪ ਕੁਮਾਰ,ਮੇਜਰ ਸਿੰਘ ਬਾਜੇਵਾਲਾ, ਨਵਜੋਤ ਸਿੰਘ, ਸੁਰਜੀਤ ਯਾਦਵ,ਗੁਰਸੇਵਕ ਭਿੱਖੀ,ਬਾਰੂ ਖਾਂ, ਗੋਬਿੰਦ ਸਿੰਘ ਖੀਵਾ, ਸੁਖਵਿੰਦਰ ਸਿੰਘ ਅਲੀਸ਼ੇਰ,ਰਾਮ ਸਿੰਘ ਖੋਖਰ ,ਸੁਨੀਲ ਕੁਮਾਰ ਭੀਖੀ ,ਰਾਜ ਕੁਮਾਰ ਬੱਪੀਆਣਾ ਆਦਿ ਆਗੂ ਹਾਜਰ ਸਨ।


