ਚੰਨੋ, ਗੁਰਦਾਸਪੁਰ, 24 ਨਵੰਬਰ ( ਸਰਬਜੀਤ ਸਿੰਘ)– ਪੈਪਸੀਕੋ ਵਰਕਰ ਯੂਨੀਅਨ ਏਟਕ( ਰਜਿ ਨੰ 23) ਅਤੇ ਹਿੰਦੁਸਤਾਨ ਯੂਨੀਲਿਵਰ ਇੰਪਲਾਈਜ (ਰਜਿ 27) ਰਾਜਪੁਰਾ ਦੀ ਸਾਂਝੀ ਮੀਟਿੰਗ ਪ੍ਰਧਾਨ ਵਿਕਰਮਜੀਤ ਸਿੰਘ ਨਾਭਾ ਅਤੇ ਜਨਰਲ ਸਕੱਤਰ ਹਰਿੰਦਰ ਸਿੰਘ ਗੱਜੂ ਮਾਜਰਾ ਦੀ ਪ੍ਰਧਾਨਗੀ ਹੇਠ ਯੂਨੀਅਨ ਦਫਤਰ ਚੰਨੋ ਵਿਖੇ ਕੀਤੀ ਗਈ ਜਿਸ ਵਿੱਚ ਦੋਨਾਂ ਯੂਨੀਅਨ ਦੇ ਐਗਜੈਕਟਿਵ ਕਮੇਟੀ ਆਗੂ ਹਾਜ਼ਰ ਸਨ ਜਿਸ ਵਿੱਚ 29/11/24 ਨੂੰ ਸੰਗਰੂਰ ਵਿਖੇ ਏਟਕ ਵੱਲੋ ਵਿਸ਼ਾਲ ਜੋਨਲ ਰੈਲੀ ਦੀ ਤਿਆਰੀ ਸਬੰਧੀ ,ਚਾਰ ਲੇਬਰ ਕੋਡ ਸਬੰਧੀ , ਸਨਅਤੀ ਮਜ਼ਦੂਰਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ, ਇਲਾਕੇ ਦੇ ਆਲੇ ਦੁਆਲੇ ਦੀਆਂ ਹੋਰ ਫੈਕਟਰੀ ਯੂਨੀਅਨ ਨਾਲ ਮਿਲ ਕੇ ਇੱਕ ਸਾਂਝਾ ਮੰਚ ਬਣਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਕਿਉਂਕਿ ਸਰਮਾਏਦਾਰੀ ਅਤੇ ਸਰਕਾਰਾਂ ਵੱਲੋਂ ਜੋ ਮਜ਼ਦੂਰ ਵਿਰੋਧੀ ਕਾਨੂੰਨ ਪਾਸ ਕੀਤੇ ਜਾ ਰਹੇ ਹਨ ਇਹਨਾਂ ਨੂੰ ਸਭ ਸਨਅਤੀ ਫੈਕਟਰੀਜ ਯੂਨੀਅਨ ਵੱਲੋਂ ਇੱਕ ਮੰਚ ਤੇ ਇਕੱਠੇ ਹੋ ਕੇ ਹੀ ਰੋਕਿਆ ਜਾ ਸਕਦਾ ਹੈ ਅਤੇ ਫੈਕਟਰੀ ਕਾਮਿਆਂ ਦੀ ਤਾਕਤ ਨੂੰ ਹੋਰ ਮਜਬੂਤ ਕੀਤਾ ਜਾ ਸਕਦਾ ਹੈ। ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਜਥੇਬੰਦੀ ਦੇ ਉੱਪਰ ਪਿੰਡ ਦੀਨੈਵਾਲ ਬਠਿੰਡਾ ਵਿਖੇ ਪੰਜਾਬ ਸਰਕਾਰ ਵਲੋਂ ਕੀਤੇ ਲਾਠੀ ਚਾਰਜ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਕਿਸਾਨ ਜਥੇਬੰਦੀ ਦਾ ਸਾਥ ਦੇਣ ਦਾ ਪ੍ਰਣ ਲਿਆ ਇਸ ਮੌਕੇ ਐਗਜਕਟਿਵ ਕਮੇਟੀ ਪੈਪਸੀਕੋ ਵੱਲੋਂ ਹਾਜ਼ਰ ਖਜਾਨਚੀ ਰਘਵੀਰ ਸਿੰਘ, ਸਹਾਇਕ ਸਕੱਤਰ ਗੁਰਸੇਵ ਸਿੰਘ ਕੁਲਬੁਰਛਾਂ , ਸਹਾਇਕ ਖਜਾਨਚੀ ਜਗਮੀਰ ਸਿੰਘ ਮਸਾਣੀ ਪ੍ਰੋਪੋਗੰਡਾ ਸਕੱਤਰ ਬਲਜੀਤ ਸਿੰਘ ਫੁੰਮਣਵਾਲ ਅਤੇ ਹਿੰਦੁਸਤਾਨ ਯੂਨੀਲਿਵਰ ਇੰਪਲਾਇਜ ਰਾਜਪੁਰਾ ਵੱਲੋਂ ਪ੍ਰਧਾਨ ਮੋਹਨ ਸਿੰਘ ਨਾਭਾ ਜਨਰਲ ਸਕੱਤਰ ਸੰਦੀਪ ਸਿੰਘ ਬਖਤੜੀ, ਜੈ ਭਗਵਾਨ ਕੁਲਁਰੀਆਂ, ਰਵੀਨ ਕੁਮਾਰ , ਸੋਨੀ ਕੁਮਾਰ,ਗੁਰਦੀਪ ਕੁਮਾਰ ਅਤੇ ਗੁਰਦੀਪ ਕੁਮਾਰ ਪਟਿਆਲਾ ਆਗੂ ਸਾਹਿਬਾਨ ਹਾਜ਼ਰ ਸਨ


