ਗੁਰਦਾਸਪੁਰ, 23 ਮਾਰਚ (ਸਰਬਜੀਤ ਸਿੰਘ)– ਵੇਅਰ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਵੱਲੋਂ ਮੰਤਰੀ ਲਾਲ ਜੀਤ ਭੁੱਲਰ ਤੋਂ ਤੰਗ ਆ ਕੇ ਕੀਤੀ ਖੁਦਗਸੀ ਦਾ ਮਾਮਲਾ ਸਰਕਾਰ ਦੀ ਗਲੇ ਦੀ ਹੱਡੀ ਬਣਿਆ ਪਿਆ ਹੈ ਕਿਉਂਕਿ ਪੀੜਤ ਪਰਿਵਾਰ ਤੇ ਸਰਕਾਰ ਵਿਰੋਧੀ ਧਿਰਾਂ ਮੰਤਰੀ ਲਾਲ ਜੀਤ ਭੁੱਲਰ,ਪਿਤਾ ਸੁਖਦੇਵ ਸਿੰਘ ਭੁੱਲਰ ਤੇ ਪੀ ਏ ਆਦਿ ਦੀ ਗਿਰਫਤਾਰੀ ਵਾਸਤੇ ਵੱਡਾ ਸੰਘਰਸ਼ ਕਰ ਰਹੀਆਂ ਹਨ ਅਤੇ ਪੀੜਤ ਪ੍ਰਵਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹੀ ਦੇਰ ਤੱਕ ਗਗਨਦੀਪ ਸਿੰਘ ਰੰਧਾਵਾ ਦੀ ਡੈਡ ਬਾਡੀ ਦਾ ਪੋਸਟ ਮਾਰਟਮ ਤੇ ਸਸਕਾਰ ਨਹੀਂ ਕੀਤਾ ਜਾਵੇਗਾ ! ਜਿਨੀਂ ਦੇਰ ਤੱਕ ਮੰਤਰੀ ਲਾਲ ਜੀਤ ਸਿੰਘ ਭੁੱਲਰ, ਪਿਤਾ ਸੁਖਦੇਵ ਸਿੰਘ ਭੁੱਲਰ ਤੇ ਪੀ ਏ ਆਦਿ ਦੀ ਗਿਰਫ਼ਤਾਰੀ ਨਹੀਂ ਹੋ ਜਾਂਦੀ ? ਅਤੇ ਇਸ ਲਈ ਸਰਕਾਰ ਵਿਰੋਧੀ ਸਾਰੀ ਪਾਰਟੀਆਂ ਨੇ ਇੱਕ ਜੁੱਟਤਾ ਵਿਖਾਉਂਦਿਆਂ ਬੀਤੇ ਮੁੱਖ ਮੰਤਰੀ ਦੀ ਕੋਠੀ ਘਰਾਊ ਕੀਤਾ ਤੇ ਗਿਰਫ਼ਤਾਰੀਆਂ ਵੀ ਦਿੱਤੀਆਂ ਤੇ ਸਰਕਾਰ ਦੇ ਨੱਕ’ਚ ਦਮ ਕੀਤਾ ਹੋਇਆਂ ਹੈ,ਜਦੋਂ ਕਿ ਸਰਕਾਰ ਇਸ ਵਿਚ ਕਸੂਤੀ ਫਸੀ ਹੋਈ ਹੈ ਅਤੇ ਅਜਿਹੇ ਮਾਮਲੇ ਵਰਗਾ ਗੰਭੀਰ ਇਲਜ਼ਾਮ ਹੁਣ ਐਸ ਡੀ ਐਮ ਬਾਘਾ ਪੁਰਾਣਾ ਨੇ ਡੀਸੀ ਸਾਹਿਬ ਤੇ ਲਾ ਦਿੱਤਾ ਹੈ ਅਤੇ ਉਸ ਵੱਲੋਂ ਬਕਾਇਦਾ ਤੌਰ ਤੇ ਇਸ ਸਬੰਧੀ ਮੁੱਖ ਸਕੱਤਰ ਤੇ ਹੋਰਾਂ ਨੂੰ ਚਿੱਠੀ ਪੱਤਰ ਲਿਖ ਕੇ ਆਪਣੀ ਜਾਨ ਮਾਲ ਦੀ ਰਾਖੀ ਨੂੰ ਯੌਕੀਨ ਬਣਾਉਣ ਦੀ ਮੰਗ ਕਰ ਦਿੱਤੀ, ਜੋ ਪੰਜਾਬ ਸਰਕਾਰ ਲਈ ਵੱਡੀ ਮੁਸੀਬਤ ਖੜ੍ਹੀ ਕਰ ਸਕਦੀ ਹੈ ! ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਖਾਲਸਾ ਜਿਥੇ ਐਸ ਡੀ ਐਮ ਬਾਘਾ ਪੁਰਾਣਾ ਨੂੰ ਡੀਸੀ ਵੱਲੋਂ ਤੰਗ ਪ੍ਰੇਸਾਨ ਕਰਨ ਵਾਲੇ ਵਰਤਾਰੇ ਦੀ ਜ਼ੋਰਦਾਰ ਸ਼ਬਦਾਂ ‘ਚ ਨਿੰਦਾ ਕਰਦੀ ਹੈ ,ਉਥੇ ਸਰਕਾਰ ਤੋਂ ਮੰਗ ਕਰਦੀ ਹੈ ਐਸ ਡੀ ਐਮ ਬਾਘਾ ਪੁਰਾਣਾ ਵੱਲੋਂ ਡੀਸੀ ਸਾਹਿਬ ਤੇ ਤੰਗ ਪ੍ਰੇਸਾਨ ਵਾਲੇ ਲਾਏ ਇਲਜਾਮਾਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਅਗਰ ਡੀਸੀ ਤੇ ਲੱਗੇ ਇਲਜ਼ਾਮ ਸਾਬਤ ਹੁੰਦੇ ਹਨ ਤਾਂ ਬਿਲਕੁਲ ਬਖਸ਼ਿਆ ਨਾਂ ਜਾਵੇ ! ਕਿਉਂਕਿ ਰਾਜ ਵਿੱਚ ਸੀਨੀਅਰ ਅਫ਼ਸਰਾਂ ਅਤੇ ਮੰਤਰੀਆਂ ਵੱਲੋਂ ਆਪਣੇ ਯੁਨੀਅਰ ਅਫਸਰਾਂ ਤੋਂ ਜਬਰੀ ਕੰਮ ਕਰਵਾਉਣ ਲਈ ਇਥੋਂ ਤੱਕ ਤੰਗ ਪ੍ਰੇਸਾਨ ਕਰ ਦੇਣਾ ਕਿ ਉਹ ਖੁਦਗਸੀ ਲਈ ਮਜਬੂਰ ਹੋ ਜਾਣ ਵਾਲੀਆਂ ਘਟਨਾਵਾਂ ਦੇ ਮਾਮਲੇ ਹੁਣ ਤੂਲ ਫੜਦੇ ਜਾ ਰਹੇ ਹਨ,ਜੋ ਸਰਕਾਰ ਲਈ ਵੱਡੀ ਮੁਸੀਬਤ ਬਣ ਸਕਦੇ ਹਨ ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਐਸ ਡੀ ਐਮ ਬਾਘਾ ਪੁਰਾਣਾ ਨੂੰ ਡੀਸੀ ਵੱਲੋਂ ਤੰਗ ਪ੍ਰੇਸਾਨ ਕਰਨ ਵਾਲੀ ਘਟਨਾ ਦੀ ਜ਼ੋਰਦਾਰ ਸ਼ਬਦਾਂ ‘ਚ ਨਿੰਦਾ,ਇਸ ਦੀ ਜਾਂਚ ਅਤੇ ਐਸ ਡੀ ਐਮ ਬਾਘਾ ਪੁਰਾਣਾ ਵੱਲੋਂ ਲਾਏ ਇਲਜਾਮਾਂ ਨੂੰ ਗੰਭੀਰਤਾ ਨਾਲ ਲੈਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਕਿਹਾ ਬੀਤੇ ਦਿਨੀਂ ਵੇਅਰ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਨੂੰ ਮੰਤਰੀ ਲਾਲ ਜੀਤ ਸਿੰਘ ਭੁੱਲਰ ਵੱਲੋਂ ਤੰਗ ਪ੍ਰੇਸਾਨ ਕਰਨ ਤੋਂ ਦੁਖੀ ਆਤਮਾ ਹੱਤਿਆ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਵਾਲੀ ਮੱਦ ਭਾਗੀਂ ਘਟਨਾ ਦੀ ਸਿਆਈ ਨਹੀਂ ਸੁੱਕੀ ਤੇ ਹੁਣ ਐਸ ਡੀ ਐਮ ਬਾਘਾ ਪੁਰਾਣਾ ਵੱਲੋਂ ਡੀਸੀ ਸਾਹਿਬ ਤੇ ਤੰਗ ਪ੍ਰੇਸਾਨ ਕਰਨ ਦੇ ਲਾਏ ਇਲਜਾਮ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਕਈ ਤਰ੍ਹਾਂ ਦੇ ਸਵਾਲ ਪੈਦਾ ਕਰਦੇ ਹਨ , ਭਾਈ ਖਾਲਸਾ ਨੇ ਸਪੱਸ਼ਟ ਕੀਤਾ ਐਸ ਡੀ ਐਮ ਸਾਹਿਬ ਵੱਲੋਂ ਡੀਸੀ ਸਾਹਿਬ ਵੱਲੋਂ ਤੰਗ ਪ੍ਰੇਸਾਨ ਕਰਨ ਦੀ ਦਰਖ਼ਾਸਤ ਸਕੱਤਰ ਪੰਜਾਬ ਤੇ ਹੋਰਾਂ ਉੱਚ ਅਧਿਕਾਰੀਆਂ ਨੂੰ ਦਿਤੀਆਂ ਗਈਆਂ ਹਨ, ਇਸ ਸਬੰਧੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੇ ਅਫਸੋਸ ਜ਼ਾਹਰ ਕੀਤਾ ਤੇ ਕਿਹਾ ਰਾਜ਼ ਵਿਚ ਸਭ ਅੱਛਾ ਨਹੀਂ ? ਭਾਈ ਖਾਲਸਾ ਨੇ ਕਿਹਾ ਰਾਜ ਵਿੱਚ ਜਦੋਂ ਏਡੇ ਵੱਡੇ ਅਫਸਰਾਂ ਤੇ ਜੱਜਾਂ ਨੂੰ ਤੰਗ ਪ੍ਰੇਸਾਨ ਕੀਤਾ ਜਾ ਰਿਹਾ ਹੈ ਕਿ ਉਹ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਖਤਮ ਕਰਨ ਲਈ ਮਜਬੂਰ ਹੋ ਰਹੇ ਹਨ ਤਾਂ ਆਮ ਆਦਮੀ ਦਾ ਕੀ ਹਾਲ ਹੋਵੇਗਾ, ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਹੁਣ ਦੱਸੇ ! ਕਿ ਸਰਕਾਰ ਦਾ ਲੋਕਾਂ ਵਾਸਤੇ ਏਹੋ ਜਿਹਾ ਬਦਲਾਅ ਹੈ,ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਐਸ ਡੀ ਐਮ ਬਾਘਾ ਪੁਰਾਣਾ ਨੂੰ ਡੀਸੀ ਸਾਹਿਬ ਵੱਲੋਂ ਤੰਗ ਪ੍ਰੇਸਾਨ ਕਰਨ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੈ ਉਥੇ ਮੰਗ ਕਰਦੀ ਹੈ ਕਿ ਐਸ ਡੀ ਐਮ ਸਾਹਿਬ ਵੱਲੋਂ ਡੀਸੀ ਸਾਹਿਬ ਤੇ ਲਾਏ ਇਲਜਾਮਾਂ ਦੀ ਜਾਂਚ ਕਰਵਾਈ ਜਾਵੇ ਭਾਈ ਖਾਲਸਾ ਨੇ ਕਿਹਾ ਭਾਵੇਂ ਕਿ ਡੀਸੀ ਸਾਹਿਬ ਨੇ ਆਪਣੇ ਤੇ ਐਸ ਡੀ ਐਮ ਬਾਘਾ ਪੁਰਾਣਾ ਵੱਲੋਂ ਲਾਏ ਇਲਜਾਮਾਂ ਨੂੰ ਮੁੱਢੋਂ ਖਾਰਜ ਕਰਦਿਆਂ ਕਿਹਾ ਮੇਰੇ ਤੇ ਝੂਠੇ ਇਲਜਾਮ ਲਾਏ ਜਾ ਰਹੇ ਹਨ ! ਪਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਦੀ ਨਿਰਪੱਖ ਜਾਂਚ ਕਰਵਾ ਕੇ ਲੋਕਾਂ ਸਾਹਮਣੇ ਸਚਾਈ ਲਿਆਵੇ,ਕਿਉਂਕਿ ਚੋਣਾਂ ‘ਚ ਸਰਕਾਰ ਨੂੰ ਹਰਾਉਣ ਲਈ ਅਜਿਹੇ ਮਾਮਲਿਆਂ ‘ਚ ਸਰਕਾਰ ਦੀਆਂ ਵਿਰੋਧੀ ਪਾਰਟੀਆਂ ਇੱਕ ਜੁੱਟਤਾ ਵਿਖਾ ਰਹੀਆਂ ਹਨ ! ਜੋ ਸਰਕਾਰ ਲਈ ਵੱਡੀ ਮੁਸੀਬਤ ਖੜ੍ਹੀ ਕਰ ਸਕਦੀਆਂ, ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨਾਲ਼ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਦਿਲਬਾਗ ਸਿੰਘ ਬਾਗੀ, ਭਾਈ ਸੁਖਦੇਵ ਸਿੰਘ ਫੌਜੀ, ਭਾਈ ਇੰਦਰਜੀਤ ਸਿੰਘ ਕਾਉਂਕੇ , ਭਾਈ ਬਲਵਿੰਦਰ ਸਿੰਘ ਖੰਡੂਰ ਸਾਹਿਬ ਤੇ ਭਾਈ ਗੁਰਪ੍ਰੀਤ ਸਿੰਘ ਖ਼ਾਲਸਾ ਤੋਂ ਇਲਾਵਾ ਹੋਰ ਹਾਜ਼ਰ ਸਨ ।।


