15 ਦਿਨਾਂ ‘ਚ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਆਪ ਪਾਰਟੀ ਦੇ ਦੋ ਸਰਪੰਚਾਂ ਦਾ ਵੱਡੀ ਗਿਣਤੀ ਵਿੱਚ ਚਿੱਟੇ ਤੇ ਹੈਰੋਇਨ ਸਮੇਤ ਕਾਬੂ ਹੋਣਾ ਸਰਕਾਰ ਦੀ ਨਸ਼ਿਆਂ ਵਿਰੁੱਧ ਵਿੱਢੀ ਜੰਗ ਤੇ ਕਈ ਸਵਾਲ ਖੜ੍ਹੇ ਕਰ ਰਿਹਾ ਹੈ – ਭਾਈ ਵਿਰਸਾ ਸਿੰਘ ਖਾਲਸਾ

ਮਾਝਾ

ਅੰਮ੍ਰਿਤਸਰ, ਗੁਰਦਾਸਪੁਰ, 20 ਮਾਰਚ (ਸਰਬਜੀਤ ਸਿੰਘ)– ਪੰਜਾਬ ਦੇ ਮੁੱਖ ਮੰਤਰੀ ਇਹ ਦਾਅਵਾ ਕਰਦੇ ਹਨ ਕਿ ਉਹਨਾਂ ਦੀ ਸਰਕਾਰ ਨੇ ਚਾਰ ਦੇ ਰਾਜ’ਚ ਜਨਤਾ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰ ਲਏ ਹਨ ਜਦੋਂ ਕਿ ਮੁੱਖ ਮੁੱਦਾ ਨਸ਼ਿਆਂ ਦਾ ਸੀ ਅਤੇ ਸਰਕਾਰ ਨੇ ਨਸ਼ਿਆਂ ਵਿਰੁੱਧ ਜੰਗ ਵੀ ਛੇੜੀ ਹੋਈ ਤੇ ਕਿਹਾ ਜਾ ਰਿਹਾ ਕਿ ਰਾਜ ਵਿੱਚ ਚਿੱਟੇ ਦਾ ਵਪਾਰ ਹੁਣ ਬੰਦ ਹੋ ਗਿਆ ਹੈ ਅਤੇ ਅਸੀਂ ਸਰਕਾਰ ਨੇ ਹਜ਼ਾਰਾਂ ਦੇ ਹਿਸਾਬ ਨਾਲ ਨਸ਼ਾ ਤਸਕਰਾਂ ਨੂੰ ਫ਼ੜ ਕੇ ਜੇਲ੍ਹ ‘ਚ ਭੇਜ ਦਿੱਤਾ ਤੇ ਕਈਆਂ ਦੀਆਂ ਜਾਇਦਾਦਾਂ ਤੇ ਬਲਡੋਜਰ ਚਲਾਇਆ ਗਿਆ ,ਜਦੋਂ ਕਿ ਗਰਾਉਂਡ ਲੇਵਲ ਤੋਂ ਇਹ ਪਤਾ ਲੱਗ ਰਿਹਾ ਹੈ ਕਿ ਚਿੱਟੇ ਦਾ ਵਪਾਰ ਅਜੇ ਬੰਦ ਨਹੀਂ ਹੋਇਆ ਸਗੋਂ ਇਸ ਧੰਦੇ ਦੇ ਵਪਾਰ’ਚ ਸਤਾਧਾਰੀ ਆਪ ਪਾਰਟੀ ਦੇ ਪੇਂਡੂ ਸਰਪੰਚ ਵੀ ਸ਼ਾਮਲ ਹਨ,ਜਿਸ ਦੇ ਸਬੂਤਾਂ ਵਿਚ ਦੋ ਹਫ਼ਤੇ ਪਹਿਲਾਂ ਆਪ ਪਾਰਟੀ ਨਾਲ ਸਬੰਧਤ ਖੇਮਕਰਨ ਤੋਂ ਇੱਕ ਸਰਪੰਚ ਵੱਡੀ ਗਿਣਤੀ ਵਿੱਚ ਚਿੱਟਾ ਬ੍ਰਾਮਦ ਹੋਣ ਤੋਂ ਮਹਿਤਾ ਅੰਮ੍ਰਿਤਸਰ ਦੇ ਪਿੰਡ ਕੋਟ ਹਿਰਦੇ ਰਾਮ ਦੇ ਸਰਪੰਚ ਦਾ ਵੱਡੀ ਗਿਣਤੀ ਵਿੱਚ ਕੇਂਦਰੀ ਦੀ ਏਜੰਨਸੀ ਵੱਲੋਂ ਫੜੇ ਜਾਣਾ ਆਮ ਸਰਕਾਰ ਦੀ ਨਸ਼ਿਆਂ ਵਿਰੁੱਧ ਛੇੜੀ ਜੰਗ ਤੇ ਕਈ ਸਵਾਲ ਖੜ੍ਹੇ ਕਰਦਾ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਿਤ ਮਹਿਤਾ ਬਲਾਕ ਦੇ ਪਿੰਡ ਕੋਟ ਹਿਰਦੇ ਰਾਮ ਦੇ ਆਪ ਪਾਰਟੀ ਨਾਲ ਸਬੰਧਤ ਸਰਪੰਚ ਤੋਂ ਵੱਡੀ ਗਿਣਤੀ ਵਿੱਚ ਹੈਰੋਇਨ ਸਮੇਤ ਕਾਬੂ ਹੋਣ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੋਈ ਦੋਸ਼ੀ ਨੂੰ ਸਖ਼ਤ ਸਜ਼ਾ ਅਤੇ ਚਿੱਟੇ ਦੇ ਵਪਾਰ ਨੂੰ ਰੋਕਣ ਲਈ ਵਿੱਢੀ ਮੁਹਿੰਮ ਨੂੰ ਤੇਜ ਕਰਨ ਦੀ ਮੰਗ ਕਰਦੀ ਹੈ ਤਾਂ ਕਿ ਚਿੱਟਾ ਦਾ ਖ਼ਾਤਮਾ ਕਰਕੇ ਜਨਤਾ ਨਾਲ ਕੀਤਾਂ ਵਾਹਦਾ ਪੂਰਾ ਕੀਤਾ ਜਾ ਸਕੇ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮਹਿਤੇ ਦੇ ਪਿੰਡ ਕੋਟ ਹਿਰਦੇ ਰਾਮ ਦੇ ਸਰਪੰਚ ਤੋਂ ਹੈਰੈਇਨ ਬਰਾਮਦ ਹੋਣ ਵਾਲੀ ਘਟਨਾ ਦੀ ਨਿੰਦਾ ਅਤੇ ਨਸ਼ਿਆਂ ਵਿਰੁੱਧ ਛੇੜੀ ਜੰਗ ਨੂੰ ਤੇਜ਼ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਕਿਹਾ ਸਰਕਾਰ ਨਾਲ ਸਬੰਧਤ ਇੱਕੋ ਜ਼ਿਲੇ ਦੇ ਦੋ ਸਰਪੰਚਾਂ ਦਾ 15 ਦਿਨਾਂ ਅੰਦਰ ਫੜੇ ਜਾਣ ਵਾਲੀ ਘਟਨਾ ਨੇ ਸ਼ਾਬਤ ਕਰ ਦਿੱਤਾ ਹੈ ਆਪ ਪਾਰਟੀ ਦੀ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਛੇੜੀ ਜੰਗ ਸਿਰਫ਼ ਲੋਕਾਂ ਤੇ ਵਿਰੋਧੀਆਂ ਦੇ ਮੂੰਹ ਬੰਦ ਕਰਨ ਤੱਕ ਹੀ ਸੀਮਤ ਰਹਿ ਗਈ ਹੈ ਗਰਾਉਂਡ ਲੇਵਲ ਤੇ ਨਸ਼ਿਆਂ ਦਾ ਵਪਾਰ ਅਜੇ ਵੀ ਜ਼ੋਰਾਂ ਤੇ ਹੈ, ਭਾਈ ਖਾਲਸਾ ਨੇ ਦੱਸਿਆ ਮਹਿਤੇ ਅਧੀਨ ਪੈਂਦੇ ਪਿੰਡ ਕੋਟ ਹਿਰਦੇ ਰਾਮ ਦੇ ਸਰਪੰਚ ਨੂੰ ਕੇਂਦਰ ਦੀਆਂ ਨਸ਼ਾ ਵਿਰੋਧੀ ਏਜੰਸੀਆਂ ਨੇ ਕਾਬੂ ਕਰ ਕੇ ਗਿਰਫ਼ਤਾਰ ਕੀਤਾ ਹੈ ਉਨ੍ਹਾਂ ਕਿਹਾ ਸਤਾਧਾਰੀ ਪਾਰਟੀ ਦੇ ਇਕੋ ਜ਼ਿਲੇ ਨਾਲ ਸਬੰਧਤ 15 ਦਿਨਾਂ ਅੰਦਰ ਵੱਡੀ ਮਾਤਰਾ ਵਿੱਚ ਹੈਰੋਇਨ ਤੇ ਚਿੱਟੇ ਨਾਲ਼ ਰੰਗੇ ਹੱਥੀਂ ਫੜਿਆ ਜਾਣਾ ਸਰਕਾਰ ਦੀ ਨਸ਼ਿਆਂ ਵਿਰੁੱਧ ਛੇੜੀ ਜੰਗ ਤੇ ਕਈ ਸਵਾਲ ਖੜ੍ਹੇ ਕਰਦਾ ਹੈ ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਅੰਮ੍ਰਿਤਸਰ ਮਹਿਤੇ ਨਾਲ ਸਬੰਧਤ ਪਿੰਡ ਕੋਟ ਹਿਰਦੇ ਰਾਮ ਦੇ ਸਰਪੰਚ ਤੋਂ ਵੱਡੀ ਗਿਣਤੀ ਵਿੱਚ ਹੈਰੋਇਨ ਸਮੇਤ ਕਾਬੂ ਹੋਣ ਵਾਲੀ ਘਟਨਾ ਦੀ ਨਿੰਦਾ ਕਰਦੀ ਹੈ ਅਤੇ ਦੋਸ਼ੀ ਨੂੰ ਸਖਤ ਸਜ਼ਾ ਦੇਣ ਨਾਲ ਨਾਲ ਨਸ਼ਿਆਂ ਵਿਰੁੱਧ ਛੇੜੀ ਜੰਗ ਨੂੰ ਹੋਰ ਤੇਜ਼ ਕਰਨ ਦੀ ਮੰਗ ਕਰਦੀ ਹੈ ਤਾਂ ਕਿ ਰਾਜ ਵਿਚੋਂ ਨਸ਼ਿਆਂ ਦੇ ਵਪਾਰ ਨੂੰ ਠੱਲ ਪਾ ਲੋਕਾਂ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਨੂੰ ਪੂਰਾ ਕੀਤਾ ਜਾ ਸਕੇ, ਇਸ ਮੌਕੇ ਤੇ ਭਾਈ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ, ਭਾਈ ਸੁਖਦੇਵ ਸਿੰਘ ਜਗਰਾਓ ਤੇ ਭਾਈ ਇੰਦਰਜੀਤ ਸਿੰਘ ਕਾਉਂਕੇ ਤੋਂ ਇਲਾਵਾ ਹੋਰ ਕਾਰਕੁੰਨ ਹਾਜਰ ਸਨ ।

Leave a Reply

Your email address will not be published. Required fields are marked *