ਗੁਰਦਾਸਪੁਰ, 10 ਮਾਰਚ (ਸਰਬਜੀਤ ਸਿੰਘ)– ਆਪ ਤੌਰ ਤੇ ਹਰ ਸਰਕਾਰ ਦੇ ਬਜ਼ਟ ਇਜਲਾਸ ਤੋਂ ਪਹਿਲਾਂ ਰਾਜ ਦੇ ਗਵਰਨਰ ਨੇ ਉਹ ਭਾਸ਼ਣ ਪੜਨਾਂ ਹੁੰਦਾ ਹੈ, ਜੋ ਰਾਜ ਸਰਕਾਰ ਉਨ੍ਹਾਂ ਨੂੰ ਲਿਖ ਕੇ ਦਿੰਦੀ ਹੈ ਅਤੇ ਭਾਰਤੀ ਸੰਵਿਧਾਨ ਅਨੁਸਾਰ ਇਸ ਭਾਸ਼ਣ ਨੂੰ ਪੜਨਾ ਰਾਜਪਾਲ ਦੀ ਡਿਊਟੀ ਤੇ ਮਜਬੂਰੀ ਬਣ ਜਾਂਦਾ ਹੈ,ਭਾਵੇਂ ਉਹ ਪੜੇ ਜਾਣ ਵਾਲੇ ਭਾਸ਼ਣ ਦੇ ਹੱਕ ‘ਚ ਨਾਂ ਹੋਣ, ਅਜਿਹਾ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨਾਲ ਉਸ ਵਕਤ ਬੀਤਿਆ ਜਦੋਂ ਉਹ ਆਪ ਸਰਕਾਰ ਦੇ ਆਖਰੀ ਬਜ਼ਟ ਸਮੇਂ ਉਹਨਾਂ ਨੂੰ ਸਰਕਾਰ ਦੀ ਕਾਰਗੁਜ਼ਾਰੀ ‘ਚ ਤਰੀਫਾਂ ਵਾਲਾਂ ਭਾਸ਼ਣ ਤਾਂ ਪੜਨਾਂ ਪਿਆਂ, ਪਰ ਬਾਅਦ ਵਿੱਚ ਵਿਧਾਨ ਸਭਾ ਬਾਹਰ ਆ ਕੇ ਪੱਤਰਕਾਰਾਂ ਸਾਹਮਣੇ ਉਹਨਾਂ ਨੇ ਬਜਟ ਅਤੇ ਕਾਨੂੰਨ ਵਿਵਸਥਾ ਦੇ ਨਾਲ ਨਾਲ ਨਸ਼ਿਆਂ ਸਬੰਧੀ ਸਰਕਾਰ ਦੀ ਕਾਰਗੁਜ਼ਾਰੀ ਤੇ ਕਈ ਸਵਾਲ ਚੁੱਕੇ ਜਿਸ ਵਿੱਚ ਉਨ੍ਹਾਂ ਨੇ ਨਸ਼ਿਆਂ ਤੇ ਕਾਬੂ ਪਾਉਣ ਦੀ ਸਰਕਾਰ ਦੀ ਅਸਫ਼ਲਤਾ ਤੇ ਬਜ਼ਟ ਸਬੰਧੀ ਸਪਸ਼ਟ ਕੀਤਾ ਆਮਦਨੀ ਘਟ ਤੇ ਬਜਟ ਜਾਇਜ਼ਾ ਦੱਸਿਆ ਗਿਆ,ਜਿਸ ਦਾ ਸਾਰਾ ਬੋਝ ਰਾਜ ਦੇ ਖ਼ਜ਼ਾਨੇ ਅਤੇ ਜਨਤਾ ਤੇ ਪਵੇਗਾ ਜੋ ਕਿ ਪੰਜਾਬ ਦੀ ਜਨਤਾ ਨਾਲ ਸ਼ਰੇਆਮ ਧੋਖੇ ਬਾਜੀ ਕਹੀਂ ਜਾਂ ਸਕਦੀ ਹੈ ਕਿਉਂਕਿ ਪੰਜਾਬ ਤਾਂ ਪਹਿਲਾਂ ਹੀ ਕਰਜੇ ਦੀ ਪੰਡ ਥੱਲੇ ਦੱਬਿਆ ਪਿਆ ਹੈ ਅਤੇ ਸਰਕਾਰ ਭੋਲਾਈ ਜਿਹਾਂ ਬਜ਼ਟ ਪੇਸ਼ ਕਰਕੇ ਰਾਜ ਦੇ ਖਜ਼ਾਨੇ ਤੇ ਵੱਡਾ ਬੋਝ ਪਾਇਆ ਹੈ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਵੱਲੋਂ ਪੰਜਾਬ ਵਿਧਾਨ ਸਭਾ ਦੇ ਬਜ਼ਟ ਇਜਲਾਸ ਵਿੱਚ ਭਾਸ਼ਣ ਪੜਨ ਤੋਂ ਮਗਰੋਂ ਬਾਹਰ ਆ ਕੇ ਸਰਕਾਰ ਦੇ ਬਜ਼ਟ ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਨ ਵਾਲੇ ਬਿਆਨ ਦੀ ਪੁਰਜ਼ੋਰ ਸ਼ਬਦਾਂ ਵਿਚ ਹਮਾਇਤ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਜਨਤਾ ਅਤੇ ਖ਼ਜ਼ਾਨੇ ਤੇ ਬੋਝ ਪਾਉਣ ਵਾਲਾ ਬਜਟ ਪੇਸ਼ ਨਹੀਂ ਕਰਨਾ ਚਾਹੀਦਾ ਜਿਸ ਨਾਲ ਜਨਤਾ ਅਤੇ ਖਜਾਨੇ ਤੇ ਬੋਝ ਪੈਂਦਾ ਹੋਵੇ , ਸਗੋਂ ਪੰਜਾਬ ਦੀ ਆਰਥਿਕਤਾ ਤੇ ਕਾਨੂੰਨ ਵਿਵਸਥਾ ਨੂੰ ਮੁੱਖ ਰੱਖ ਕੇ ਬਜ਼ਟ ਪੇਸ਼ ਕਰਨਾ ਚਾਹੀਦਾ ਹੈ ਨਾ ਕਿ ਸਰਕਾਰ ਦੀ ਬੱਲੇ ਬੱਲੇ ਕਰਨ ਲਈ ਗਵਰਨਰ ਨੂੰ ਝੂਠ ਦੇ ਪੁਲੰਦੇ ਵਾਲਾਂ ਭਾਸ਼ਣ ਪੜਨ ਲਈ ਮਜਬੂਰ ਕਰਨਾ ਚਾਹੀਦਾ ਹੈ , ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਗਵਰਨਰ ਪੰਜਾਬ ਵੱਲੋਂ ਬਜ਼ਟ ਭਾਸ਼ਣ ਪੜਨ ਤੋਂ ਬਾਅਦ ਪੰਜਾਬ ਵਿਧਾਨ ਸਭਾ ਤੋਂ ਬਾਹਰ ਆ ਕੇ ਰਾਜ ਦੇ ਬਜ਼ਟ ਅਤੇ ਕਾਨੂੰਨ ਵਿਵਸਥਾ ਦੇ ਨਾਲ ਨਾਲ ਨਸ਼ਿਆਂ ਦੇ ਮਾਮਲੇ ਵਿੱਚ ਆਪ ਸਰਕਾਰ ਦੇ ਬਜਟ ਨੂੰ ਨਿਰਾ ਝੂਠ ਦਾ ਪੁਲੰਦਾ ਦੱਸਣ ਵਾਲੇ ਬਿਆਨ ਦੀ ਪੂਰਨ ਹਮਾਇਤ ਅਤੇ ਸਰਕਾਰ ਨੂੰ ਜਨਤਾ ਅਤੇ ਰਾਜ ਦੇ ਖ਼ਜ਼ਾਨੇ ਤੇ ਬੋਝ ਪਾਉਣ ਵਾਲਾ ਬੰਜਟ ਨਾਂ ਪੇਸ਼ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਨ੍ਹਾਂ ਕਿਹਾ ਹਰ ਸਰਕਾਰ ਦੇ ਬਜ਼ਟ ਇਜਲਾਸ ਤੋਂ ਪਹਿਲਾਂ ਰਾਜ ਦੇ ਗਵਰਨਰ ਨੇ ਉਸ ਭਾਸ਼ਣ ਨੂੰ ਫੜਨਾ ਹੁੰਦਾ ਹੈ ਜੋ ਰਾਜ਼ ਸਰਕਾਰ ਉਨ੍ਹਾਂ ਨੂੰ ਲਿਖ ਕੇ ਦੇ ਦੇਂਦੀ ਹੈ ਅਤੇ ਗਵਰਨਰ ਸਾਹਿਬ ਦੀ ਸੰਵਿਧਾਨਕ ਜ਼ੁਮੇਵਾਰੀ ਹੁੰਦੀ ਹੈ ਕਿ ਉਹ ਇਸ ਭਾਸ਼ਣ ਨੂੰ ਪੜੇ, ਜਿਸ ਵਿੱਚ ਸਰਕਾਰ ਨੇ ਆਪਣੀ ਕਾਰਗੁਜ਼ਾਰੀ ਦੇ ਕਈ ਤਰ੍ਹਾਂ ਦੇ ਝੂਠ ਬੋਲੇ ਹੁੰਦੇ ਹਨ, ਭਾਈ ਖਾਲਸਾ ਨੇ ਕਿਹਾ ਅਜਿਹਾ ਕੁਝ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨਾਲ ਬੀਤਿਆ ਜਿਸ ਵਿਚ ਉਨ੍ਹਾਂ ਵੱਲੋਂ ਪੰਜਾਬ ਵਿਧਾਨ ਸਭਾ ਦੇ ਆਖਰੀ ਬਜ਼ਟ ਸੈਸ਼ਨ ਮੌਕੇ ਉਨ੍ਹਾਂ ਰਾਜ ਸਰਕਾਰ ਵੱਲੋਂ ਲਿਖਿਆ ਝੂਠ ਦੇ ਪੁਲੰਦੇ ਵਾਲਾਂ ਭਾਸ਼ਣ ਤਾਂ ਪੜਨਾਂ ਪਿਆ ਅਤੇ ਬਹਾਰ ਕੇ ਸਰਕਾਰ ਦੇ ਬਜ਼ਟ ਤੇ ਉਹਨਾਂ ਕਈ ਸਵਾਲ ਉਠਾਏ, ਭਾਈ ਖਾਲਸਾ ਨੇ ਦੱਸਿਆ ਗਵਰਨਰ ਵੱਲੋਂ ਬਜਟ ਦੇ ਨਾਲ ਨਾਲ ਕਾਨੂੰਨ ਵਿਵਸਥਾ ਤੇ ਨਸ਼ਿਆਂ ਦੇ ਰੋਕਣ ਸਬੰਧੀ ਵੀ ਕਈ ਸਵਾਲ ਖੜ੍ਹੇ ਕੀਤੇ, ਜਿਸ ਨੂੰ ਸੁਣ ਕੇ ਪੰਜਾਬ ਦੀ ਜਨਤਾ ਹੈਰਾਨ ਹੈ ਕਿ ਭਾਸ਼ਣ ਦੌਰਾਨ ਤਾਂ ਗਵਰਨਰ ਸਾਹਿਬ ਨੇ ਸਰਕਾਰ ਦੀ ਕਾਰਗੁਜ਼ਾਰੀ ਦੇ ਪੁਲ ਬੰਨ ਦਿੱਤੇ ਅਤੇ ਬਾਅਦ ਵਿੱਚ ਬਜਟ ਸਬੰਧੀ ਸਰਕਾਰ ਦੀ ਕਾਰਗੁਜ਼ਾਰੀ ਤੇ ਕਈ ਸਵਾਲ ਪੈਦਾ ਕਰ ਦਿੱਤੇ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਪੰਜਾਬ ਦੇ ਗਵਰਨਰ ਸਾਹਿਬ ਵੱਲੋਂ ਬੱਜਟ ਸਬੰਧੀ ਚੁੱਕੇ ਸਵਾਲਾਂ ਦੀ ਪੂਰਨ ਹਮਾਇਤ ਕਰਦੀ ਸਪੱਸ਼ਟ ਕਰਦੀ ਹੈ ਕਿ ਸਰਕਾਰ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਬੁਰੀ ਤਰ੍ਹਾਂ ਅਸਫ਼ਲ ਸਿੱਧ ਹੋਈ ਹੈ ਅਤੇ ਲੋਭਾਈ ਜਿਹਾਂ ਬਜ਼ਟ ਪੇਸ਼ ਕਰਕੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ੍ ਸਰਕਾਰ ਨਿੰਦਣਯੋਗ ਵਰਤਾਰਾ ਤੇ ਨੀਤੀ ਹੈ ਉਨ੍ਹਾਂ ਕਿਹਾ ਸਰਕਾਰਾਂ ਨੂੰ ਬਜ਼ਟ ਵਿਚ ਲੋਕਾਂ ਨਾਲ ਧੋਖਾ ਨਹੀਂ ਕਰਨਾ ਚਾਹੀਦਾ, ਸਚਾਈ ਪੇਸ਼ ਕਰਨੀ ਚਾਹੀਦੀ ਹੈ ਜਿਸ ਨਾਲ ਰਾਜ ਦੇ ਖਜ਼ਾਨੇ ਤੇ ਕੋਈ ਪ੍ਰਭਾਵ ਨਾਂ ਪੈਂਦਾ ਹੋਵੇ ਕਿਉਂਕਿ ਸੂਬਾ ਪਹਿਲਾਂ ਹੀ ਬਹੁਤ ਕਰਜ਼ਾਈ ਹੈ ।


