ਗੁਰਦਾਸਪੁਰ 10 ਦਸੰਬਰ (ਸਰਬਜੀਤ ਸਿੰਘ )– ਅੱਜ ਪਿੰਡ ਭੀਖੋਵਾਲੀ ਵਿੱਚ ਗੁਰਪਾਲ ਸਿੰਘ ਦੇ ਗ੍ਰਹਿ ਵਿਖੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੀ ਸਿੰਘੂ ਬਾਰਡਰ ਵਿਖੇ 11 ਦਸੰਬਰ 2022 ਨੂੰ ਕਿਸਾਨ ਮੋਰਚੇ ਦੇ ਸ਼ਹੀਦ ਕਿਸਾਨਾਂ ਦੇ ਹੋਣ ਵਾਲੇ”ਸ਼ਹੀਦੀ ਸਮਾਗਮ”ਦੀ ਲਾਮਬੰਧੀ ਸਬੰਧੀ ਮੀਟਿੰਗ ਹੋਈ।ਇਸ ਮੀਟਿੰਗ ਵਿੱਚ ਵੱਖ ਵੱਖ ਪਿੰਡਾਂ ਦੇ ਮੋਹਤਬਰ ਅਤੇ ਕਿਸਾਨ ਸ਼ਾਮਿਲ ਹੋਏ।
ਇਸ ਮੌਕੇ ਸਰਬਸੰਮਤੀ ਨਾਲ ਗੁਰਪਾਲ ਸਿੰਘ ਭੀਖੋਵਾਲੀ ਨੂੰ ਜਿਲ੍ਹਾ ਮੀਤ ਪ੍ਰਧਾਨ ਅਤੇ ਮਲਕੀਅਤ ਸਿੰਘ ਕੁੰਜਰ ਨੂੰ ਜਿਲ੍ਹਾ ਜਨਰਲ ਸਕੱਤਰ ਚੁਣਿਆ ਗਿਆ।ਇਸ ਮੌਕੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ,ਜਨਰਲ ਸਕੱਤਰ ਕਵਲਜੀਤ ਸਿੰਘ ਖੁਸ਼ਹਾਲਪੁਰ,ਸੁਖਵਿੰਦਰ ਸਿੰਘ ਕਾਦੀਆਂ,ਸਤਨਾਮ ਸਿੰਘ ਚੰਦੂ ਨੰਗਲ,ਰਛਪਾਲ ਸਿੰਘ ਗੁਰਚੱਕ,ਗੁਰਚਰਨ ਸਿੰਘ ਮੁਗਲ,ਗੁਰਤੇਜ ਸਿੰਘ ਸ਼ਕਰੀ,ਫੌਜੀ ਗੁਰਨਾਮ ਸਿੰਘ ਨਾਰਵਾਂ,ਪ੍ਰਭਜੋਤ ਸਿੰਘ ਭੀਖੋਵਾਲੀ,ਨੰਬਰਦਾਰ ਸੁਖਜਿੰਦਰ ਸਿੰਘ,ਹਰਪ੍ਰੀਤ ਸਿੰਘ,ਜਤਿੰਦਰ ਸਿੰਘ,ਸੁਖਦੇਵ ਸਿੰਘ,ਸ਼ਰਨਜੀਤ ਸਿੰਘ,ਯਾਦਵਿੰਦਰ ਸਿੰਘ,ਪਲਵਿੰਦਰ ਸਿੰਘ,ਬਲਜੀਤ ਸਿੰਘ,ਜਸਬੀਰ ਸਿੰਘ,ਸ਼ਾਮ ਸਿੰਘ,ਅਮਨਦੀਪ ਸਿੰਘ,ਜਸ਼ਨਪ੍ਰੀਤ ਸਿੰਘ,ਬਲਰਾਜ ਸਿੰਘ,ਮਨਪ੍ਰੀਤ ਸਿੰਘ,ਰਾਜਆਗਿਆਪਾਲ ਸਿੰਘ ਹਾਜ਼ਰ ਸਨ।