ਸਕੱਤਰ ਮੰਡੀ ਬੋਰਡ ਨੇ ਕੀਤੀਆਂ ਬਦਲੀਆ
ਗੁਰਦਾਸਪੁਰ, 27 ਜਨਵਰੀ (ਸਰਬਜੀਤ ਸਿੰਘ)–ਸਕੱਤਰ ਪੰਜਾਬ ਮੰਡੀ ਬੋਰਡ ਰਾਹੁਲ ਤਿਵਾੜੀ ਨੇ ਪ੍ਰਬੰਧਕੀ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਸਕੱਤਰ ਮਾਰਕਿਟ ਕਮੇਟੀਆਂ ਦੀਆਂ ਅਡਜਸਟਮੈਂਟ/ਖਾਲੀ ਪਈਆ ਮਾਰਕਿਟ ਕਮੇਟੀਆ ਦੇ ਸਕੱਤਰਾਂ ਨੂੰ ਚਾਰਜ਼ ਦਿੱਤੇ ਗਏ ਹਨ | ਜਿਵੇਂ ਕਿ ਬਿਕਰਮਜੀਤ ਸਿੰਘ ਸਕੱਤਰ ਮਾਰਕਿਟ ਕਮੇਟੀ ਫਤਿਹਗੜ੍ਹ ਚੂੜੀਆ ਨੂੰ ਵਾਧੂ ਚਾਰਜ ਮਾਰਕਿਟ ਕਮੇਟੀ ਕਲਾਨੌਰ, ਬਲਬੀਰ ਸਿੰਘ ਸਕੱਤਰ ਮਾਰਕਿਟ ਕਮੇਟੀ ਸ਼੍ਰੀਹਰਗੋਬਿੰਦਪੁਰ ਨੂੰ ਵਾਧੂ ਚਾਰਜ਼ ਮਾਰਕਿਟ ਕਮੇਟੀ ਡੇਰਾ ਬਾਬਾ ਨਾਨਕ, ਹਰਪ੍ਰੀਤ ਸਿੰਘ ਸਕੱਤਰ ਮਾਰਕਿਟ ਕਮੇਟੀ ਭਿੱਖੀਵੱਡ ਨੂੰ ਵਾਧੂ ਚਾਰਜ਼ ਮਾਰਕਿਟ ਕਮੇਟੀ ਪੱਟੀ, ਰਾਕੇਸ਼ ਰੋਸ਼ਨ ਭਾਟੀਆ ਮਾਰਕਿਟ ਕਮੇਟੀ ਤਰਨਤਾਰਨ ਵਾਧੂ ਚਾਰਜ਼ ਮਾਰਿਕਟ ਕਮੇਟੀ ਨੌਸ਼ਹਿਰਾ ਪੰਨਵਾਂ, ਅਸ਼ਵਨੀ ਕੁਮਾਰ ਸਕੱਤਰ ਮਾਰਕਿਟ ਕਮੇਟੀ ਘਨੌਰ, ਮਨਪ੍ਰੀਤ ਸਿੰਘ ਉਪ ਜਿਲ੍ਹਾ ਮੰਡੀ ਅਫਸਰ ਕਮਾਈ ਛੁੱਟੀ ਕੱਟਣ ਉਪਰੰਤ ਪੋਸਟਿੰਗ ਲਈ ਉਪਲਬੱਧ ਦਫਤਰ ਜਿਲ੍ਹਾ ਮੰਡੀ ਅਫਸਰ ਸੰਗਰੂਰ ਵਾਧੂ ਚਾਰਜ਼ ਸਕੱਤਰ ਮਾਰਕਿਟ ਕਮੇਟੀ ਸੰਗਰੂਰ, ਧੂਰੀ ਅਤੇ ਸ਼ੇਰਪੁਰ, ਰਮੇਲ ਸਿੰਘ ਸਕੱਤਰ ਮਾਰਿਕਟ ਕਮੇਟੀ ਕਿਲ੍ਹਾ ਰਾਏਪੁਰ ਅਤੇ ਵਾਧੂ ਚਾਰਜ ਮਲੌਟ ਅਤੇ ਮਲੇਰਕੋਟਲਾ ਦਿੱਤਾ ਗਿਆ ਹੈ |
ਵਰਣਯੋਗ ਇਹ ਹੈ ਕਿ ਮਾਰਕਿਟ ਕਮੇਟੀ ਕਲਾਨੌਰ ਅਤੇ ਡੇਰਾ ਬਾਬਾ ਨਾਨਕ ਦਾ ਸਕੱਤਰ 30 ਦਸੰਬਰ 2022 ਨੂੰ ਸੇਵਾ ਮੁੱਕਤ ਹੋ ਚੁੱਕਾ ਸੀ | ਪੰਜਾਬ ਮੰਡੀ ਬੋਰਡ ਵੱਲੋਂ ਅੱਜ 27 ਦਿਨ੍ਹਾਂ ਬਾਅਦ ਇਹ ਸਕੱਤਰ ਆਪਣਾ ਚਾਰਜ ਸੰਭਾਲਣਗੇ ਤਾਂ ਫਿਰ ਕਰਮਚਾਰੀਆਂ ਨੂੰ ਪੈਨਸ਼ਨਾਂ ਅਤੇ ਤਨਖਾਹਾ ਮਿਲਣਗੀਆ |
ਇਸ ਸਬੰਧੀ ਸਬੰਧਤ ਪੰਜਾਬ ਮੰਡੀ ਬੋਰਡ ਨੂੰ ਚਾਹੀਦਾ ਸੀ ਕਿ ਇਹ ਚਾਰਜ਼ ਉਸਦੀ ਸੇਵਾ ਮੁੱਕਤੀ ‘ਤੇ ਤੁਰੰਤ ਬਾਅਦ ਦਿੱਤੇ ਜਾਣ ਪਰ ਜੋਸ਼ ਨਿਉਜ਼ ਵੱਲੋਂ ਬਾਰ-ਬਾਰ ਖਬਰ ਪ੍ਰਕਾਸ਼ਿਤ ਕਰਨ ‘ਤੇ ਅਤੇ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਦੇ ਨੋਟਿਸ ਵਿੱਚ ਲਿਆਉਣ ‘ਤੇ ਫਿਰ ਹੀ ਇਹ ਦੋਵਾਂ ਸਕੱਤਰਾਂ ਖਾਲੀਆਂ ਪਈਆਂ ਅਸਾਮੀਆਂ ‘ਤੇ ਤੈਨਾਤ ਕੀਤਾ ਗਿਆ ਹੈ | ਇਸ ਤੋਂ ਸਿੱਧ ਹੁੰਦਾ ਹੈ ਕਿ ਸਰਕਾਰ ਮੁਲਾਜ਼ਮਾਂ ਪ੍ਰਤੀ ਸੰਜੀਦਾ ਨਹੀਂ ਹੈ ਕਿਉਂਕਿ ਬਾਰਡਰ ਏਰੀਆ ‘ਤੇ ਬੈਠੇ ਇਹ ਕਰਮਚਾਰੀ ਬੀਤੇ 2 ਮਹੀਨੇ ਤੋਂ ਤਨਖਾਹਾ ਅਤੇ ਪੈਨਸ਼ਨਾਂ ਤੋਂ ਵਾਂਝੇ ਹਨ |


