ਪੁਲਸ ਮੁਕਾਬਲਿਆਂ ਦੇ ਦੋਸ਼ੀ ਤੇ ਆਪਣੇ ਆਪ ਨੂੰ ਸੂਬਾ ਸਰਹੰਦ ਦੱਸਣ ਵਾਲੇ ਸੂਬੇ ਦੀਆਂ ਅੰਤਿਮ ਰਸਮਾਂ ਸਿੱਖ ਮਰਿਆਦਾ ਅਨੁਸਾਰ ਕਰਨ ਦੇ ਵਿਰੋਧ ‘ਚ ਆਏਂ ਫੈਡਰੇਸ਼ਨ ਆਗੂਆਂ ਨੂੰ ਰੋਕਣਾ ਨਿੰਦਣਯੋਗ – ਏ ਆਈ ਐਸ ਐਸ ਐਫ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 27 ਸਤੰਬਰ (ਸਰਬਜੀਤ ਸਿੰਘ)– ਬੀਤੇ ਦਿਨੀਂ ਕੇਂਦਰੀ ਜੇਲ੍ਹ ਪਟਿਆਲਾ ‘ਚ ਸਜ਼ਾ ਭੁਗਤ ਰਹੇ ਝੂਠੇ ਪੁਲਸ ਮੁਕਾਬਲਿਆਂ ਦੇ ਦੋਸ਼ੀ ਤੇ ਆਪਣੇ ਆਪ ਨੂੰ ਸੂਬਾ ਸਰਹੰਦ ਦੱਸਣ ਵਾਲੇ ਪਾਪੀ ਸੂਬੇ ਇੰਸਪੈਕਟਰ ਨੂੰ ਪੰਥ ਦੇ ਕੌਮੀ ਜਰਨੈਲ ਅਤੇ ਸਿਖਾਂ ਦੀਆਂ ਧੀਆਂ ਭੈਣਾਂ ਮਾਵਾਂ ਨੂੰ ਗਲਤ ਬੋਲਣ ਵਾਲੇ ਸ਼ਿਵਸੈਨਾ ਆਗੂ ਸੂਰੀ ਨੂੰ ਗੱਡੀ ਚਾੜ੍ਹਨ ਵਾਲੇ ਭਾਈ ਸੰਦੀਪ ਸਿੰਘ ਸਨੀ ਨੇ ਮਾਰ ਮੁਕਾਇਆ ਸੀ ਅਤੇ ਪਿੰਡ ਦੇ ਗ੍ਰੰਥੀ ਨੇ ਐਲਾਨ ਕੀਤਾ ਸੀ ਕਿ ਸੂਬੇ ਦੁਸ਼ਟ ਦੀਆਂ ਅੰਤਿਮ ਰਸਮਾਂ ਸਿੱਖ ਮਰਿਆਦਾ ਅਨੁਸਾਰ ਨਹੀਂ ਕੀਤੀਆਂ ਜਾਣਗੀਆਂ, ਪਰ ਦੂਸਰੇ ਪਾਸੇ ਅੱਜ ਪੁਲਸ ਪ੍ਰਸ਼ਾਸਨ ਵਲੋਂ ਆਪਣੀ ਦੇਖ ਰੇਖ ਹੇਠ ਜਦੋਂ ਪਿੰਡ ਭਿੱਟੇਵਿੰਡ ਵਿਖੇ ਸੂਬੇ ਦੀਆਂ ਅੰਤਿਮ ਰਸਮਾਂ ਰੋਕਣ ਲਈ ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਗੋਪਾਲ ਸਿੰਘ ਸਾਬਕਾ ਪ੍ਰਧਾਨ ਅਤੇ ਵੱਡੀ ਗਿਣਤੀ ਵਿਚ ਪਹੁੰਚੀਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਨਾਲ ਪੁਲਸ ਦੀ ਹੋਈ ਧੱਕਾਮੁੱਕੀ ਤੋਂ ਬਾਅਦ ਉਹਨਾਂ ਸਾਰਿਆਂ ਨੂੰ ਪੁਲਸ ਹਿਰਾਸਤ ਵਿੱਚ ਲਿਆ ਗਿਆ ਅਤੇ ਬਾਅਦ ਵਿੱਚ ਛੱਡ ਦਿੱਤਾ ਗਿਆ, ਜਿਥੇ ਉਹਨਾਂ ਸਾਰਿਆਂ ਦਾ ਪੰਥਕ ਆਗੂਆਂ ਵੱਲੋਂ ਸਨਮਾਨ ਕੀਤਾ ਗਿਆ, ਇਸ ਮੌਕੇ ਤੇ ਇਹਨਾਂ ਆਗੂਆਂ ਨੇ ਸਪੱਸ਼ਟ ਕੀਤਾ ਕਿ ਅਜਿਹੇ ਜ਼ਾਲਮ ਪੁਲਸ ਅਧਿਕਾਰੀਆਂ ਦੀਆਂ ਮਰਨ ਤੋਂ ਬਾਅਦ ਅੰਤਿਮ ਰਸਮਾਂ ਸਿੱਖ ਰਹਿਤ ਮਰਿਆਦਾ ਅਨੁਸਾਰ ਨਹੀਂ ਹੋਣ ਦਿਤੀਆਂ ਜਾਣਗੀਆਂ, ਸੂਬੇ ਇੰਸਪੈਕਟਰ ਦੇ ਕਾਲੇ ਕਾਰਨਾਮਿਆਂ ਤੋਂ ਦੁਖੀ ਲੋਕਾਂ ਨੇ ਜਿਥੇ ਇਸ ਦੇ ਮਰਨ ਤੇ ਭਾਈ ਸੰਦੀਪ ਸਿੰਘ ਸਨੀ ਦਾ ਧੰਨਵਾਦ ਕੀਤਾ ਸੀ ,ਉਥੇ ਅੱਜ ਸੂਬੇ ਦੁਸ਼ਟ ਦੀਆਂ ਅੰਤਿਮ ਰਸਮਾਂ ਸਿੱਖ ਮਰਿਆਦਾ ਅਨੁਸਾਰ ਨਾਂ ਕਰਨ ਲਈ ਵਿਰੋਧ ਵਿਚ ਆਏ ਫੈਡਰੇਸ਼ਨ ਆਗੂਆਂ ਤੇ ਹੋਰ ਨਿਹੰਗ ਸਿੰਘਾਂ ਦਾ ਧੰਨਵਾਦ ਕੀਤਾ, ਲੋਕਾਂ ਵੱਲੋਂ ਇਨ੍ਹਾਂ ਜ਼ਾਲਮ ਪੁਲਸ ਅਧਿਕਾਰੀਆਂ ਦੀਆਂ ਭਵਿੱਖ ਵਿੱਚ ਵੀ ਸਿੱਖ ਰਹਿਤ ਮਰਿਆਦਾ ਅਨੁਸਾਰ ਮਰਨ ਤੋਂ ਬਾਅਦ ਰਸਮਾਂ ਨਾ ਹੋਣ ਦੇਣ ਵਾਲੇ ਫੈਸਲੇ ਦਾ ਵੀ ਸਵਾਗਤ ਕੀਤਾ ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸੂਬੇ ਦੀਆਂ ਅੰਤਿਮ ਰਸਮਾਂ ਸਮੇਂ ਵਿਰੋਧ ਕਰਨ ਗਏ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਪੁਲਸ ਵੱਲੋਂ ਧੱਕਾ ਮੁੱਕੀ ਤੇ ਹਿਰਾਸਤ ਵਿੱਚ ਲੈਣ ਵਾਲੀ ਨੀਤੀ ਦੀ ਜ਼ੋਰਦਾਰ ਸ਼ਬਦਾਂ ‘ਚ ਨਿੰਦਾ ਤੇ ਭਵਿੱਖ ਵਿੱਚ ਅਜਿਹੇ ਹਰ ਪੁਲਸ ਅਧਿਕਾਰੀ ਦੀਆਂ ਅੰਤਿਮ ਰਸਮਾਂ ਸਿੱਖ ਰਹਿਤ ਮਰਿਆਦਾ ਅਨੁਸਾਰ ਨਾਂ ਹੋਣ ਵਾਲੇ ਲੈ ਫੈਸਲੇ ਦੀ ਹਮਾਇਤ ਤੇ ਸ਼ਲਾਘਾ ਕਰਦੀ ਹੋਈ ਝੂਠੇ ਪੁਲਸ ਮੁਕਾਬਲਿਆਂ ਵਿੱਚ ਨੌਜਵਾਨ ਨੂੰ ਮਾਰਨਾ ਤੇ ਜ਼ੁਲਮ ਕਰਨ ਵਾਲਿਓ ਨੂੰ ਅਪੀਲ ਕਰਦੀ ਹੈ ਉਹ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨ ਤਾਂ ਕਿ ਧਰਮੀ ਅਤੇ ਇਨਸਾਫਪਸੰਦ ਪੁਲਸ ਅਫਸਰਾਂ ਦੀਆਂ ਕਦਰਾਂ ਦੀ ਕਦਰ ਕੀਤੀ ਜਾ ਸਕੇ ਅਤੇ ਖਾਕੀ ਨੂੰ ਦਾਗ਼ਦਾਰ ਕਰਨ ਵਾਲਿਆਂ ਨੂੰ ਕੀਤੇ ਗੁਨਾਹਾਂ ਦਾ ਅਹਿਸਾਸ ਕਰਵਾਇਆ ਜਾ ਸਕੇ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਝੂਠੇ ਪੁਲਸ ਮੁਕਾਬਲਿਆਂ ਦੇ ਦੋਸ਼ੀ ਇੰਸਪੈਕਟਰ ਸੂਬੇ ਦੀਆਂ ਅੰਤਿਮ ਰਸਮਾਂ ਮੌਕੇ ਇਨ੍ਹਾਂ ਰਸਮਾਂ ਦੇ ਵਿਰੋਧ’ਚ ਪਹੁੰਚੇ ਫੈਡਰੇਸ਼ਨ ਆਗੂਆਂ ਤੇ ਨਿਹੰਗ ਸਿੰਘ ਆਗੂਆਂ ਨੂੰ ਪੁਲਸ ਵੱਲੋਂ ਧੱਕਾ ਮੁੱਕੀ ਕਰਨ ਤੋਂ ਬਾਅਦ ਹਿਰਾਸਤ ਵਿਚ ਲੈਣ ਦੀ ਨਿੰਦਾ, ਸਿੱਖ ਆਗੂਆਂ ਵੱਲੋਂ ਇਨ੍ਹਾਂ ਦਾ ਸਨਮਾਨ ਕਰਨ ਦੀ ਸ਼ਲਾਘਾ ਅਤੇ ਭਵਿੱਖ ਵਿੱਚ ਅਜਿਹੇ ਦੁਸ਼ਟ ਪੁਲਸ ਅਫਸਰਾਂ ਦੀਆਂ ਅੰਤਿਮ ਰਸਮਾਂ ਸਿੱਖ ਰਹਿਤ ਮਰਿਆਦਾ ਅਨੁਸਾਰ ਨਾਂ ਹੋਣ ਵਾਲੇ ਫੈਸਲੇ ਦੀ ਹਮਾਇਤ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਕੋਈ ਵੀ ਵਿਅਕਤੀ ਸਰਕਾਰੀ ਜਾਂ ਗੈਰ ਸਰਕਾਰੀ ਹੋਵੇ ਹਰ ਮਨੁੱਖ ਨੂੰ ਆਪਣੇ ਗੁਨਾਹਾਂ ਦਾ ਫ਼ਲ ਇਥੇ ਹੀ ਭੁਗਤਣਾ ਪੈਂਦਾ ਹੈ ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਉਹਨਾਂ ਪੁਲਸ ਅਧਿਕਾਰੀਆਂ ਦਾ ਆਦਰ ਮਾਣ ਸਤਿਕਾਰ ਕਰਦੇ ਹੈ ਜੋ ਆਪਣੇ ਘਰ ਵਿਚ ਨੌਕਰੀ ਕਰਨ ਤੋਂ ਬਾਅਦ ਇਸ ਖਾਕੀ ਨੂੰ ਬੇਦਾਗ ਲੈ ਜਾਂਦੇ ਹਨ ਅਤੇ ਜੋ ਸੂਬੇ ਵਾਂਗ ਆਪਣੇ ਆਹੁੰਦੇ ਤੇ ਸੋਹਰਤ ਖਾਤਰ ਗ਼ਲਤ ਕੰਮ ਕਰਦੇ ਹਨ ਉਨ੍ਹਾਂ ਨੂੰ ਸਮਾਜ ਇਥੇ ਵੀ ਲਾਹਨਤਾਂ ਪਾਉਂਦਾ ਹੈ ਦਰਗਾਹ ਵਿੱਚ ਵੀ ਇੰਨਾ ਨੂੰ ਢੋਈ ਨਹੀਂ ਮਿਲਦੀ ਇਸ ਕਰਕੇ ਸਾਡੀ ਸੂਬੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ? ਸਗੋਂ ਮਨੁੱਖਤਾ ਦੀਆਂ ਕਦਰਾਂ ਕੀਮਤਾਂ ਨੂੰ ਉੱਚਾ ਚੁੱਕਣ ਦਾ ਹੈ ਜਿਸ ਨਾਲ ਸਮਾਜ ਨੂੰ ਨੇਕ ਤੇ ਸਹੀ ਕੰਮਾਂ ਲਈ ਪ੍ਰੇਰਿਤ ਕੀਤਾ ਜਾ ਸਕੇ ।

Leave a Reply

Your email address will not be published. Required fields are marked *