ਗੁਰਦਾਸਪੁਰ, 23 ਜਨਵਰੀ (ਸਰਬਜੀਤ ਸਿੰਘ)— ਪੰਜਾਬ ਸਿੱਖਿਆ ਵਿਭਾਗ ਵਿੱਚ 2018 ਵਿੱਚ ਹੋਏ ਨੋਟੀਫਿਕੇਸ਼ਨ ਮੁਤਾਬਕ ਜਿਲਾ ਪਠਾਨਕੋਟ , ਗੁਰਦਾਸਪੁਰ , ਅੰਮ੍ਰਿਤਸਰ , ਤਰਨਤਾਰਨ ,ਫਿਰੋਜਪੁਰ , ਫਾਜ਼ਿਲਕਾ ਜਿਲਿਆਂ ਦਾ ਬਾਰਡਰ ਕੇਡਰ ਵਿੰਗ ਸਥਾਪਿਤ ਕੀਤਾ ਗਿਆ ਸੀ ਜਿਸ ਅਨੁਸਾਰ ਇਹਨਾਂ ਜਿਲਿਆਂ ਵਿੱਚ ਕੰਮ ਕਰਦੇ ਸਿਖਿਆ ਵਿਭਾਗ ਦੇ ਸਾਰੇ ਕਰਮਚਾਰੀਆਂ ਨੂੰ ਇੱਕ ਵਾਧੂ ਇੰਕਰੀਮੈਂਟ ਦਿੱਤੀ ਜਾਣੀ ਸੀ ਅਤੇ ਜਦੋਂ ਵੀ ਕਿਸੇ ਕਰਮਚਾਰੀ ਦੀ ਪ੍ਰਮੋਸ਼ਨ ਹੁੰਦੀ ਹੈ ਤਾਂ ਉਸ ਨੂੰ ਉਚੇਰੀ ਜਿੰਮੇਵਾਰੀ ਦੀ ਤਰੱਕੀ ਦੇ ਨਾਲ ਮੁੜ ਵਾਧੂ ਇੰਕਰੀਮੈਂਟ ਦਿੱਤੀ ਜਾਣੀ ਸੀ ਅਤੇ ਇਹਨਾਂ ਦੀ ਵੱਖਰੀ ਸੀਨੀਆਰਤਾ ਸੂਚੀ ਬਣਾਈ ਜਾਣੀ ਸੀ।
ਮੈਂ ਪੰਜਾਬ ਸਿਖਿਆ ਵਿਭਾਗ ਮਨਿਸਟੀਰੀਅਲ ਸਟਾਫ (ਸਬ ਆਫਿਸ) ਐਸੋਸੀਏਸ਼ਨ ਦਿ ਅਕਤੂਬਰ 2024 ਵਿਚ ਸੂਬਾ ਪ੍ਰਧਾਨ ਬਨਣ ਉਪਰੰਤ ਬਾਰਡਰ ਏਰਿਆ ਦੀ ਇੰਨਕਰੀਮੈਟ ਲੈਣ ਲਈ ਐਡਵੋਕੇਟ ਸ੍ਰੀ ਨਿਤੀਸ ਸਿੰਗਲਾ ਰਾਹੀ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਖੇ ਸਿਵਲ ਰਿੱਟ ਪਟੀਸਨ 12753 ਆਫ 2025 ਰਾਜਦੀਪਕ ਗੁਪਤਾ ਤੇ ਹੋਰ ਵਰਸਿਜ ਸਟੇਟ ਆਫ ਪੰਜਾਬ ਰਿੱਟ ਪਟੀਸਨ ਦਾਇਰ ਕਰ ਦਿੱਤੀ ਮਿਤੀ 6-5-2025 ਨੂੰ ਆਏ ਫੈਸਲੇ ਰਾਹੀ ਮਾਣਯੋਗ ਹਾਈਕੋਰਟ ਨੇ ਬਾਰਡਰ ਏਰੀਆ ਦੀ ਵਾਧੂ ਇੰਕਰੀਮੈਂਟ ਦਾ ਲਾਭ 4 ਮਹੀਨਿਆਂ ਦੇ ਅੰਦਰ ਅੰਦਰ ਦੇਣ ਦਾ ਫੈਸਲਾ ਕਰ ਦਿੱਤਾ ਸੀ। ਇਸ ਉਪਰੰਤ ਹੋਰ ਸਾਥੀਆਂ ਵਲੋ ਕੇਸ ਦਾਇਰ ਕਰਨ ਲਈ ਕਿਹਾ ਗਿਆ ਇਸ ਕਰਕੇ ਸਿਵਲ ਰਿੱਟ ਪਟੀਸਨ 19127 ਆਫ 2025 ਪਰਵੀਨ ਕੁਮਾਰ ਤੇ ਹੋਰ, ਸਿਵਲ ਰਿੱਟ ਪਟੀਸਨ 28202 ਆਫ 2025 ਰਣਜੀਤ ਸਿੰਘ ਤੇ ਹੋਰ, ਸਿਵਲ ਰਿੱਟ ਪਟੀਸਨ 32401 ਆਫ 2025 ਅਲਕਾ ਬਖਸੀ ਤੇ ਹੋਰ ਵਿੱਚ ਮਾਨਯੋਗ ਹਾਈਕੋਰਟ ਵਲੋ 3 ਮਹੀਨਿਆਂ ਦੇ ਅੰਦਰ-ਅੰਦਰ ਬਾਰਡਰ ਏਰੀਆ ਵਿੱਚ ਕੰਮ ਕਰਨ ਬਦਲੇ ਵਾਧੂ ਇੰਨਕਰੀਮੈਟ ਦਿੱਤੀ ਜਾਣ ਲਈ ਫੈਸਲਾ ਕਰ ਦਿੱਤਾ।
ਸਿਖਿਆ ਵਿਭਾਗ ਵਲੋ ਬਾਰਡਰ ਏਰੀਆ ਇੰਨਕਰੀਮੈਟ ਫੈਸਲਾ ਲਾਗੂ ਨਾ ਕਰਨ ਤੇ ਸਾਥੀਆ ਦੀ ਸਹਿਮਤੀ ਨਾਲ COCP 5252 ਆਫ 2025 ਪਟੀਸਨ ਦਾਇਰ ਕਰ ਦਿੱਤੀ ਜਿਸ ਵਿੱਚ ਵਿਭਾਗ ਵਲੋ 2 ਵਾਰ ਸਮਾ ਲਿਆ ਗਿਆ ਤੇ ਐਫੀਡੇਵਿਟ ਦਾਇਰ ਕਰਕੇ ਕਿਹਾ ਗਿਆ ਕਿ ਅਜੇ ਸੀਨੀਆਰਟੀਆ ਸੂਚੀਆ ਤਿਆਰ ਨਹੀ ਹੋਈਆ ਅਤੇ ਵਿੱਤ ਵਿਭਾਗ ਵਲੋ ਨੋਟੀਫਿਕੇਸਨ ਵਾਪਿਸ ਲੈਣ ਲਈ ਕਾਰਵਾਈ ਚਲ ਰਹੀ ਹੈ। ਮਾਨਯੋਗ ਹਾਈਕੋਰਟ ਵਿੱਚ ਸ੍ਰੀ ਨਿਤੀਸ ਸਿੰਗਲਾ ਐਡਵੋਕੇਟ ਜੀ ਨੇ ਜੋਰਦਾਰ ਦਲੀਲਾ ਪੇਸ ਕੀਤੀਆ ਤੇ ਕਿਹਾ ਕਿ ਸਿਖਿਆ ਵਿਭਾਗ ਆਪਣਾ ਜਾਰੀ ਕੀਤਾ ਨੋਟੀਫਿਕੇਸਨ 2018 ਤੋ 7 ਸਾਲ ਬੀਤ ਜਾਣ ਤੇ ਵੀ ਲਾਗੂ ਕਰਨ ਲਈ ਸਮਾ ਮੰਗ ਰਿਹਾ ਹੈ। ਇਸ ਤੇ ਮਾਨਯੋਗ ਹਾਈਕੋਰਟ ਨੇ 4 ਹਫਤਿਆ ਵਿੱਚ ਐਫੀਡੇਟਿਵ ਦਾਇਰ ਕਰਨ ਦਾ ਸਮਾ ਦੇ ਦਿੱਤਾ ਅਤੇ 26 ਫਰਵਰੀ 2026 ਨੂੰ ਕੇਸ ਦੀ ਸੁਣਵਾਈ ਰੱਖ ਦਿੱਤੀ। ਇਸ ਉਪਰੰਤ ਮਿਤੀ 20-1-2026 ਨੂੰਵਿਭਾਗ ਵਲੋ ਇੰਨਕਰੀਮੈਟ ਜਾਰੀ ਕਰਨ ਦਾ ਪੱਤਰ ਜਾਰੀ ਕੀਤਾ ਤੇ ਮੇਰੇ ਵਲੋ ਉਸੇ ਦਿਨ 20 ਜਨਵਰੀ 2026 ਨੂੰ ਡਾਇਰੈਕਟਰ ਸਕੂਲ ਆਫ ਐਜੂਕੇਸਨ ਗੁਰਿੰਦਰ ਸਿੰਘ ਸੋਢੀ ਜਾ ਧੰਨਵਾਦ ਕੀਤਾ ਗਿਆ। ਜਿਹੜੇ 6 ਬਾਰਡਰ ਜਿਲਿਆਂ ਦੀ ਗੱਲ ਹੈ ਉਸ ਵਿੱਚ ਪੂਰਾ ਦਾ ਪੂਰਾ ਜਿਲਾ ਹੀ ਬਾਰਡਰ ਕੇਡਰ ਜਿਲਾ ਹੋਏਗਾ। ਇਸ ਮੌਕੇ ਸਰਬਜੀਤ ਸਿੰਘ ਡਿਗਰਾ ਸੂਬਾ ਪ੍ਰਧਾਨ, ਪਵਨਦੀਪ ਸਰਮਾ , ਸੂਬਾ ਜਨਰਲ ਸਕੱਤਰ , ਸੰਜੀਵ ਕੁਮਾਰ ਕਾਲੜਾ , ਸੂਬਾ ਚੇਅਰਮੈਨ ,ਰਾਜਦੀਪਕ ਗੁਪਤਾ, ਕਾਰਜਕਾਰੀ ਸੂਬਾ ਪ੍ਰਧਾਨ, ਨਿਸਾਨ ਸਿੰਘ , ਸੂਬਾ ਵਿੱਤ ਸਕੱਤਰ, ਭੁਪਿੰਦਰ ਕੋਰ, ਸੂਬਾ ਪ੍ਰਧਾਨ ਇਸਤਰੀ ਵਿੰਗ , ਪ੍ਰਭਜੋਤ ਕੋਰ , ਸੂਬਾ ਜਨਰਲ ਸਕੱਤਰ ਇਸਤਰੀ ਵਿੰਗ ਪੰਜਾਬ ਸਿਖਿਆ ਵਿਭਾਗ ਮਨਿਸਟੀਰੀਅਲ ਸਟਾਫ (ਸਬ ਆਫਿਸ) ਐਸੋਸੀਏਸ਼ਨ।


