ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਨੂੰ ਸਮਰਪਿਤ ਗੁਰਮਤਿ ਸਮਾਗਮ ਕੀਰਤਨ ਦਰਬਾਰ ਸਾਹਿਬ ਸਬੰਧੀ ਅਖੰਡ ਪਾਠ ਸਾਹਿਬ ਆਰੰਭ 22 ਫਰਵਰੀ ਐਤਵਾਰ ਨੂੰ ਪੈਣਗੇ ਭੋਗ- ਜਥੇਦਾਰ ਬਲਦੇਵ ਸਿੰਘ ਮੁਸਤਫ਼ਾ ਪੁਰ

ਗੁਰਦਾਸਪੁਰ

ਗੁਰਦਾਸਪੁਰ, 20 ਫਰਵਰੀ (ਸਰਬਜੀਤ ਸਿੰਘ)–ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਨੂੰ ਸਮਰਪਿਤ ਸ਼ਹੀਦੀ ਦਿਹਾੜਾ ਕੀਰਤਨ ਦਰਬਾਰ ਗੁਰਮਤਿ ਸਮਾਗਮ ਦੀ ਅੱਜ਼ ਅਖੰਡਪਾਠ ਸਾਹਿਬ ਰੱਖਣ ਨਾਲ ਅਰੰਭਤਾ ਹੋ ਗਈ ਹੈ,ਕੱਲ 21 ਫਰਵਰੀ ਨੂੰ ਮੱਧ ਦੀ ਅਰਦਾਸ ਅਤੇ ਪਰਸੋ 22ਫਰਵਰੀ ਨੂੰ ਰੱਖੇ ਅਖੰਡਪਾਠ ਸਾਹਿਬ ਦੇ ਸੰਪੂਰਨ ਭੋਗ ਤੋਂ ਬਾਅਦ ਧਾਰਮਿਕ ਸਮਾਗਮ ਦੀ ਸ਼ੁਰੂਆਤ ਹੋਵੇਗੀ,ਅਤੇ ਦੀਵਾਨ ਸਮਾਪਤੀ ਉਪਰੰਤ ਗਤਕਾ ਬਾਜ਼ੀ ਮੁਕਾਬਲੇ ਕਰਵਾਏ ਜਾਣਗੇ ਅਤੇ ਇਨਾਮ ਵੰਡੇ ਜਾਣਗੇ, ਸਾਰੇ ਸਮਾਗਮ ਦੇ ਕਰਤਾ ਧਰਤਾ ਅਤੇ ਮੁੱਖ ਪ੍ਰਬੰਧਕ ਜਥੇਦਾਰ ਬਾਬਾ ਬਲਦੇਵ ਸਿੰਘ ਮੁਸਤਫ਼ਾ ਪੁਰ ਨੇ ਦੱਸਿਆ ਕਿ ਸਮਾਗਮ ਦੇ ਸਾਰੇ ਪ੍ਰਬੰਧ ਕਰ ਲੈ ਗਏ ਹਨ, ਸਮਾਗਮ ਵਿੱਚ ਜਥੇਦਾਰ ਅਕਾਲਤਖਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ , ਜਥੇਦਾਰ ਬਾਬਾ ਮੇਜ਼ਰ ਸਿੰਘ ਸੋਢੀ,ਸਾਬਕਾ ਮਨਿਸਟਰ ਸ੍ਰ ਗੁਲਜ਼ਾਰ ਸਿੰਘ ਰਣੀਕੇ,ਐਸ ਪੀ ਜਸਕਰਨ ਸਿੰਘ, ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ, ਜਥੇਦਾਰ ਬਾਬਾ ਸੁਖਪਾਲ ਸਿੰਘ ਫੂਲ ਬਠਿੰਡਾ ਤੋਂ ਇਲਾਵਾ ਬਹੁਤ ਸਾਰੇ ਧਾਰਮਿਕ, ਸਿਆਸੀ ਸਮਾਜਿਕ ਅਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਜਥੇਦਾਰ ਸਾਹਿਬਾਨ ਪਹੁੰਚ ਰਹੇ ਹਨ, ਇਸ ਸਬੰਧੀ ਪਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੁੱਖ ਪ੍ਰਬੰਧਕ ਜਥੇਦਾਰ ਬਾਬਾ ਬਲਦੇਵ ਸਿੰਘ ਨਾਲ ਗੱਲਬਾਤ ਕਰਨ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ , ਉਹਨਾਂ ਦੱਸਿਆ ਸਮਾਗਮਾਂ ਦੀਆਂ ਪੂਰੀਆਂ ਤਿਆਰੀਆਂ ਕਰ ਲਈਆ ਹਨ ਅਤੇ ਸਮੂਹ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਮੁੱਖ ਪ੍ਰਬੰਧਕ ਵੱਲੋਂ ਬੇਨਤੀ ਹੈ ਕਿ ਇਸ ਧਾਰਮਿਕ ਸਮਾਗਮ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਮਨੁੱਖੀ ਜੀਵਨ ਨੂੰ ਸਫਲ ਬਣਾਉਣ ਦੀ ਲੋੜ ਤੇ ਜੋਰ ਦਿੱਤਾ ਜਾਵੇ, ਸੰਗਤਾਂ ਲਈ ਲੰਗਰਾਂ ਆਦਿ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ।

Leave a Reply

Your email address will not be published. Required fields are marked *