ਮਾਨਯੋਗ ਸੁਪਰੀਮ ਕੋਰਟ ਵੱਲੋਂ ਸੂਬਿਆਂ ਦੇ ਸਿਆਸਤਦਾਨਾਂ ਨੂੰ ਵੋਟਾਂ ਵਾਸਤੇ ਮੁਫ਼ਤ ਸਹੂਲਤਾਂ ਦੇ ਲਾਲਚ ਰਾਹੀਂ ਲੋਕਾਂ ਨੂੰ ਵਿਹਲੜ ਨਾ ਬਣਾਉਣ,ਸਗੋਂ ਰੁਜ਼ਗਾਰ ਦੇਣ ਵਾਲਾ ਦਿੱਤਾ ਫੈਸਲਾ ਸ਼ਲਾਘਾਯੋਗ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 20 ਫਰਵਰੀ (ਸਰਬਜੀਤ ਸਿੰਘ)-ਦੇਸ਼ ਦੇ ਸਮੂਹ ਸੂਬਿਆਂ ਵਿੱਚ ਲੋਕਾਂ ਨੂੰ ਵੋਟਾਂ ਖਾਤਰ ਮੁਫ਼ਤ ਸਹੂਲਤਾਂ ਦੇਣ ਦੇ ਲਾਲਚ ਰਾਹੀਂ ਵਿਹਲੜ ਬਣਾਇਆ ਜਾ ਰਿਹਾ ਅਤੇ ਸੂਬੇ ਨੂੰ ਕਰਜ਼ਾਈ ਬਣਾਉਣ ਵਾਲੀ ਖਤਰਨਾਕ ਸਿਆਸਤ ਲੋਕਾਂ ਨੂੰ ਵਿਹਲੜ ਬਣਾਇਆ ਜਾ ਰਿਹਾ ਹੈ ਅਤੇ ਇਸ ਭੈੜੀ ਸਿਆਸਤ ਸਬੰਧੀ ਮਾਨਯੋਗ ਸੁਪਰੀਮ ਕੋਰਟ ਵੱਲੋਂ ਕਰਨਾਟਕਾ ਦੇ ਇੱਕ ਆਦਮੀ ਵੱਲੋਂ ਪਾਈ ਪਟੀਸ਼ਨ ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਆਪਣੇ ਇਕ ਸਖਤ ਫੈਸਲੇ ਰਾਹੀਂ ਸਮੂਹ ਸੂਬਿਆਂ ਦੇ ਸਿਆਸਤਦਾਨਾਂ ਨੂੰ ਝਾੜ ਪਾਉਂਦਿਆਂ ਕਿਹਾ ਲੋਕਾਂ ਨੂੰ ਵੋਟਾਂ ਖਾਤਰ ਮੁਫ਼ਤ ਸਹੂਲਤਾਂ ਦੇ ਲਾਲਚ ਰਾਹੀਂ ਵਿਹਲੜ ਨਾਂ ਬਣਾਓ, ਸਗੋਂ ਰੁਜ਼ਗਾਰ ਦੇਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ, ਸੁਪਰੀਮ ਦੇ ਇਸ ਫੈਸਲੇ ਦਾ ਲੋਕਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਇਸ ਫੈਸਲੇ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾਂ ਦੱਸਿਆ ਜਾ ਰਿਹਾ ਹੈ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸੁਪਰੀਮ ਕੋਰਟ ਵੱਲੋਂ ਲਏ ਫੈਸਲੇ ਦਾ ਸਵਾਗਤ ਕਰਦੀ ਹੋਈ ਇਸ ਨੂੰ ਸਮੇਂ ਦੀ ਲੋੜ ਵਾਲਾਂ ਫੈਸਲਾ ਮੰਨਦੀ ਹੈ ਕਿਉਂਕਿ ਸੂਬਿਆਂ ਦੇ ਸਿਆਸਤਦਾਨਾਂ ਵੱਲੋਂ ਲੋਕਾਂ ਨੂੰ ਵੋਟਾਂ ਖਾਤਰ ਤਰ੍ਹਾਂ ਤਰ੍ਹਾਂ ਝੂਠ ਤੇ ਮੁਫ਼ਤ ਸਹੂਲਤਾਂ ਰਾਹੀਂ ਭਿਖਾਰੀ ਬਣਾਇਆ ਜਾ ਰਿਹਾ ਅਤੇ ਇਸ ਰੁਝਾਨ ਤੇ ਰੋਕ ਲੱਗਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਵੇਹਲੜ੍ਹ ਨਾ ਬਣਾਇਆ ਜਾਵੇ ਅਤੇ ਰੁਜ਼ਗਾਰ ਰਾਹੀਂ ਕੰਮਾਂ ਧੰਦਿਆਂ ਵਿੱਚ ਲਾਇਆ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸੁਪਰੀਮ ਕੋਰਟ ਵੱਲੋਂ ਇੱਕ ਫੈਸਲੇ ਰਾਹੀਂ ਸਮੂਹ ਸੂਬਿਆਂ ਦੇ ਸਿਆਸਤਦਾਨਾਂ ਨੂੰ ਵੋਟਾਂ ਦੇ ਲਾਲਚ ਵਾਸਤੇ ਮੁਫ਼ਤ ਸਹੂਲਤਾਂ ਰਾਹੀਂ ਵਿਹਲੜ ਨਾਂ ਬਣਾਉਣ ਅਤੇ ਰੁਜ਼ਗਾਰ ਦੇਣ ਵਾਲੇ ਫੈਸਲੇ ਦੀ ਸ਼ਲਾਘਾ ਅਤੇ ਅਤੇ ਅਜਿਹੇ ਮੁਫ਼ਤਖੋਰੀ ਵਾਲੇ ਲਾਲਚਾਂ ਤੇ ਰੋਕ ਲਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਕਿਹਾ ਸੁਪਰੀਮ ਕੋਰਟ ਦਾ ਇਹ ਫੈਸਲਾ ਬਹੁਤ ਹੀ ਸ਼ਲਾਘਾਯੋਗ ਤੇ ਮਹੱਤਤਾ ਰੱਖਦਾ ਹੈ ਕਿਉਂਕਿ ਸੂਬੇ ਵਿਚ ਜਿਸ ਪਾਰਟੀ ਦੀ ਸਰਕਾਰ ਬਣਦੀ ਹੈ ਉਹ ਜਿੱਥੇ ਬੇਲੋੜੀਆਂ ਮੁਫ਼ਤ ਸਹੂਲਤਾਂ ਦੇਣ ਬਦਲੇ ਸੂਬੇ ਨੂੰ ਕਰਜਾਈ ਕਰਦਿਆਂ ਹਨ ਅਤੇ ਲੋਕਾਂ ਨੂੰ ਵਿਹਲੜ ਬਣਾਉਂਦੀਆਂ ਹਨ, ਭਾਈ ਖਾਲਸਾ ਨੇ ਕਿਹਾ ਇਹ ਸਹੂਲਤਾਂ ਸਿਰਫ਼ ਲੋੜਵੰਦਾਂ ਨੂੰ ਹੀ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਨਾਂ ਕਿ ਬੇਲੋੜਿਆ ਨੂੰ ਵੋਟਾਂ ਦੀ ਖਾਤਰ ਦੇ ਕੇ ਸੂਬੇ ਨੂੰ ਕੰਗਾਲ ਨਹੀਂ ਬਣਾਉਣਾ ਚਾਹੀਦਾ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸੁਪਰੀਮ ਕੋਰਟ ਵੱਲੋਂ ਲੈ ਇਸ ਫੈਸਲੇ ਦਾ ਸਵਾਗਤ ਕਰਦੀ ਹੋਈ ਇਸ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾ ਮੰਨਦੀ ਹੋਈ ਮੰਗ ਕਰਦੀ ਹੈ ਕਿ ਮੁਫ਼ਤ ਸਹੁਲਤਾਂ ਦੇਣ ਵਾਲੇ ਇਸ ਰੁਝਾਨ ਬੰਦ ਕੀਤਾ ਜਾਵੇ ਅਤੇ ਇਹ ਸਹੂਲਤਾਂ ਸਿਰਫ਼ ਲੋੜਵੰਦ ਗਰੀਬਾਂ ਨੂੰ ਦਿੱਤੀਆਂ ਜਾਣ ਕਿਉਂਕਿ ਇਸ ਨਾਲ ਸੂਬਾ ਕਰਜ਼ਾਈ ਹੁੰਦਾ ਹੈ ਅਤੇ ਲੋਕ ਵਿਹਲੜ ਬਣ ਜਾਂਦੇ ਹਨ, ਇਸ ਮੌਕੇ ਤੇ ਭਾਈ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਦਿਲਬਾਗ ਸਿੰਘ ਗੁਰਦਾਸਪੁਰ, ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ ਭਾਈ ਸੁਖਦੇਵ ਸਿੰਘ ਜਗਰਾਓਂ ਆਦਿ ਆਗੂ ਹਾਜਰ ਸਨ ।

Leave a Reply

Your email address will not be published. Required fields are marked *