ਬਠਿੰਡਾ ਦੇ ਜਿਉਦ ਪਿੰਡ ‘ਚ ਕਿਸਾਨਾਂ ਤੇ ਪੁਲਸ ਵਿਚਾਲੇ ਹੋਈ ਪੱਥਰਬਾਜੀ ਬਦਲੇ ਪੁਲਸ ਵੱਲੋਂ 400 ਕਿਸਾਨਾਂ ਤੇ ਹੀ ਐਫ ਆਈ ਆਰ ਦਰਜ਼ ਕਰਨਾ ਨਿੰਦਣਯੋਗ ਤੇ ਲੋਕਤੰਤਰ ਦਾ ਘਾਂਣ : ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 20 ਫਰਵਰੀ (ਸਰਬਜੀਤ ਸਿੰਘ)–ਬੀਤੇ ਦਿਨੀਂ ਪੁਲਸ ਨੇ ਕਿਸਾਨਾਂ ਤੇ ਪਰਚੇ ਦਰਜ ਕੀਤੇ ਸਨ ਅਤੇ ਉਨ੍ਹਾਂ ਆਪਣੇ ਸਾਥੀਆਂ ਨੂੰ ਛੁਡਾਉਣ ਲਈ ਉਗਰਾਹਾਂ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਸੀ ਤਾਂ ਕਿ ਆਪਣੇ ਸਾਥੀਆਂ ਨੂੰ ਰਿਹਾਅ ਕਰਵਾਇਆ ਜਾ ਸਕੇ ਅਤੇ ਇਸ ਸਬੰਧੀ ਪੁਲਸ ਨੇ ਕੁਝ ਕੁ ਕਿਸਾਨ ਆਗੂਆਂ ਨੂੰ ਰਿਆਸਤ ‘ਚ ਲੈ ਲਿਆ ਗਿਆ ਸੀ ਅਤੇ ਹੋਰਾਂ ਨੂੰ ਜਾਰੀ ਸੀ ਪਰ ਇਸ ਦੌਰਾਨ ਬਠਿੰਡਾ ਦੇ ਪਿੰਡ ਜਿਉਦ ਪਿੰਡ ਵਿੱਚ ਕਿਸਾਨਾਂ ਤੇ ਪੁਲਿਸੀਆਂ ਵਿਚ ਪੱਥਰਬਾਜੀ ਚਲਾਈ ਗਈ ਅਤੇ ਹੁਣ ਪਤਾ ਲੱਗਾ ਹੈ ਕਿ ਪੁਲਿਸ ਨੇ 400 ਕਿਸਾਨਾਂ ਤੇ ਪਰਚਾ ਦਰਜ਼ ਦਿੱਤਾ ਹੈ ਜੋ ਬਹੁਤ ਨਿੰਦਣਯੋਗ ਤੇ ਲੋਕਤੰਤਰ ਦਾ ਚਿੱਟੇ ਦਿਨ ਘਾਣ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਜਿਥੇ ਬਠਿੰਡਾ ਦੇ ਪਿੰਡ ਜੀਦ ਵਿਚ ਪੁਲਿਸ ਅਤੇ ਕਿਸਾਨਾਂ ਵਿਚਾਲੇ ਹੋਈ ਪੱਥਰਬਾਜੀ ਤੋਂ ਬਾਅਦ ਉਗਰਾਹਾਂ ਕਿਸਾਨ ਜਥੇਬੰਦੀ ਦੇ 400 ਕਿਸਾਨਾਂ ਤੇ ਪਰਚਾ ਦਰਜ਼ ਕਰਨ ਵਾਲੀ ਇੱਕ ਤਰਫਾ ਕਾਰਵਾਈ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੋਈ ਇਸ ਨੂੰ ਲੋਕਤੰਤਰ ਦਾ ਘਾਂਣ ਮੰਨਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਫੜੇ ਗਏ ਸਾਰੇ ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਤੇ ਗੱਲਬਾਤ ਰਾਹੀਂ ਕਿਸਾਨਾਂ ਦੀਆਂ ਮੰਗਾਂ ਮੰਨ ਲਈਆ੍ਰ ਜਾਣ ਤਾਂ ਕਿ ਕਿਸਾਨਾਂ ਨੂੰ ਰੋਸ ਰੈਲੀਆਂ ਧਰਨੇ ਮੁਜ਼ਾਹਰੇ ਤੇ ਪ੍ਰਦਰਸ਼ਨ ਕਰਨ ਦੀ ਲੋੜ ਤਾਂ ਪਵੇ , ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਬਠਿੰਡਾ ਦੇ ਪਿੰਡ ਜਿਉਦ ਵਿਖੇ ਕਿਸਾਨ ਪੁਲਿਸ ਪੱਥਰਬਾਜੀ ਮਾਮਲੇ ‘ਚ 400 ਅਣਪਛਾਤੇ ਕਿਸਾਨਾਂ ਤੇ ਪਰਚਾ ਦਰਜ ਕਰਨ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਅਤੇ ਇਸ ਲੋਕਤੰਤਰ ਘਾਂਣ ਅਤੇ ਕਿਸਾਨੀ ਮੰਗਾਂ ਤੁਰੰਤ ਮੰਨ ਲੈਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ।

ਭਾਈ ਖਾਲਸਾ ਨੇ 18 ਫਰਵਰੀ ਨੂੰ ਕਿਸਾਨਾਂ ਵੱਲੋਂ ਡੀਸੀ ਤੇ ਹੋਰ ਸਰਕਾਰੀ ਦਫ਼ਤਰਾਂ ਦਾ ਘਰਾਉ ਕੀਤਾ ਜਾ ਰਿਹਾ ਸੀ ਪੁਲਸ ਨੇ ਕਿਸਾਨਾਂ ਤੇ ਅੱਥਰੂ ਗੋਲੇ ਸੁੱਟੇ ਤੇ ਪੱਥਰਬਾਜੀ ਵੀ ਕੀਤੀ ਸੀ, ਜਦੋਂ ਕਿ ਪੁਲਿਸ ਦਾ ਕਹਿਣਾ ਹੈ ਸਭ ਤੋਂ ਪਹਿਲਾਂ ਕਿਸਾਨਾਂ ਨੇ ਪੁਲਿਸ ਤੇ ਪੱਥਰਬਾਜੀ ਕੀਤਾ ਪਰ ਵੀਡੀਓ ਵਿਚ ਤਾ ਅੱਥਰੋ ਗੋਲੇ ਅਤੇ ਪੱਥਰਬਾਜੀ ਕਰਦੀ ਪੁਲਿਸ ਦਿਸ ਰਹੀ ਹੈ ਪਰ ਸਰਕਾਰ ਨੇ ਕਿਸਾਨਾਂ ਤੇ ਇੱਕ ਤਰਫਾ ਪਰਚਾ ਦਰਜ ਕੀਤਾ ਹੈ ਜਿਸ ਦੀ ਹਰ ਪਾਸਿਓਂ ਨਿੰਦਿਆ ਹੋ ਰਹੀ ਹੈ,ਭਾਈ ਖਾਲਸਾ ਨੇ ਦੱਸਿਆ ਸਰਕਾਰ ਦਿਆਂ ਫੈਸਲਿਆਂ ਅਤੇ ਨੀਤੀਆਂ ਵਿਰੁੱਧ ਸਾਂਤਮਈ ਪ੍ਰਦਰਸ਼ਨ ਕਰਨਾ ਲੋਕਾਂ ਦਾ ਸੰਵਿਧਾਨਕ ਹੱਕ ਹੈ ਅਤੇ ਕਿਸਾਨਾਂ ਵੱਲੋਂ ਵੀ ਆਪਣੇ ਕਿਸਾਨਾਂ ਨੂੰ ਛੁਡਵਾਉਣ ਲਈ ਡੀਸੀ ਤੇ ਹੋਰ ਦਫ਼ਤਰਾਂ ਦੇ ਘਿਰਾਓ ਕੀਤੇ ਜਾ ਰਹੇ ਸਨ, ਭਾਈ ਖਾਲਸਾ ਨੇ ਕਿਹਾ ਸਰਕਾਰ ਨੇ ਕਿਸਾਨਾਂ ਦੀ ਮੰਗ ਨਾ ਮੰਨਦਿਆਂ ਹੋਰ 400 ਕਿਸਾਨਾਂ ਤੇ ਪਰਚੇ ਦਰਜ ਕਰਕੇ ਆਪਣਾਂ ਕਿਸਾਨ ਵਿਰੋਧੀ ਅਸਲੀ ਚਿਹਰਾ ਨੰਗਾ ਕਰ ਲਿਆ ਹੈ ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਰਕਾਰ ਵੱਲੋਂ 400 ਕਿਸਾਨਾਂ ਤੇ ਪਰਚਾ ਦਰਜ਼ ਕਰਨ ਵਾਲ਼ੀ ਕਾਰਵਾਈ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੋਈ ਇਸ ਨੂੰ ਲੋਕਤੰਤਰ ਦਾ ਘਾਣ ਤੇ ਕਿਸਾਨ ਵਿਰੋਧੀ ਨੀਤੀ ਦੱਸਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਫੜੇ ਗਏ ਸਾਰੇ ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਜੋ ਵੀ ਕਿਸਾਨਾਂ ਦੀਆਂ ਮੰਗਾਂ ਹਨ ਉਹਨਾਂ ਨੂੰ ਪ੍ਰਵਾਨ ਕੀਤਾ ਜਾਵੇ ਤਾਂ ਕਿ ਕਿਸਾਨਾਂ ਨੂੰ ਸਰਕਾਰ ਵਿਰੋਧੀ ਰੋਸ ਪ੍ਰਦਰਸ਼ਨ ਕਰਨ ਦੀ ਲੋੜ ਨਾਂ ਪਵੇ, ਇਸ ਮੌਕੇ ਤੇ ਭਾਈ ਖਾਲਸਾ ਨਾਲ ਫੈਡਰੇਸ਼ਨ ਦੇ ਬਹੁਤ ਸਾਰੇ ਆਗੂ ਹਾਜ਼ਰ ਸਨ ।

Leave a Reply

Your email address will not be published. Required fields are marked *