2024 ਦੀਆਂ ਚੋਣਾਂ ਵਿੱਚ ਆਪਣੀ ਸੰਭਾਵਿਤ ਹਾਰ ਅਤੇ ਵਿਰੋਧੀ ਪਾਰਟੀਆਂ ਦੇ ਬਣ ਰਹੇ ਮੋਰਚੇ ਨੂੰ ਦੇਖਦਿਆਂ ਭੜਕਾਹਟ ਵਿੱਚ ਆ ਕੇ ਦੇਸ਼ ਵਿਚ ਫਿਰਕਾਪ੍ਰਸਤੀ ਦੇ ਲਾਂਬੂ ਲਾ ਰਹੀ
ਗੁਰਦਾਸਪੁਰ, 2 ਅਗਸਤ (ਸਰਬਜੀਤ ਸਿੰਘ)– ਅੱਜ ਇੱਥੋਂ ਦੇ ਨਜ਼ਦੀਕੀ ਪਿੰਡ ਸੋਹਲ ਵਿਖੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਸਰਗਰਮ ਵਰਕਰਾਂ ਦੀ ਮੀਟਿੰਗ ਵਿਜੇ ਸੋਹਲ ਅਤੇ ਸੁਖਦੇਵ ਸਿੰਘ ਭਾਗੋਕਾਵਾਂ ਦੀ ਪ੍ਰਧਾਨਗੀ ਹੇਠ ਕੀਤੀ ਗਈ।
ਮੀਟਿੰਗ ਵਿੱਚ ਅਸ਼ਵਨੀ ਕੁਮਾਰ ਲੱਖਣਕਲਾਂ ਅਤੇ ਵਿਸ਼ੇਸ਼ ਤੌਰ ਉੱਤੇ ਪਹੁੰਚੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਅੱਜ ਦੀਆਂ ਰਾਜਸੀ ਹਾਲਤਾਂ ਤੇ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ 2024 ਦੀਆਂ ਚੋਣਾਂ ਵਿੱਚ ਆਪਣੀ ਸੰਭਾਵਿਤ ਹਾਰ ਅਤੇ ਵਿਰੋਧੀ ਪਾਰਟੀਆਂ ਦੇ ਬਣ ਰਹੇ ਮੋਰਚੇ ਨੂੰ ਦੇਖਦਿਆਂ ਭੜਕਾਹਟ ਵਿੱਚ ਆ ਕੇ ਦੇਸ਼ ਵਿਚ ਫਿਰਕਾਪ੍ਰਸਤੀ ਦੇ ਲਾਂਬੂ ਲਾ ਰਹੀ ਹੈ। ਉਨ੍ਹਾਂ ਕਿਹਾ ਕਿ ਮਨੀਪੁਰ ਦੀ ਭਿਆਨਕ ਸਥਿਤੀ ਉਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਿੰਨ ਮਹੀਨਿਆਂ ਤੱਕ ਵੀ ਨਾ ਬੋਲਣਾ ਸਾਬਤ ਕਰਦਾ ਹੈ ਕਿ ਭਾਜਪਾ ਸਰਕਾਰ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਆਪਣੇ ਨਿਸ਼ਾਨੇ ਤੇ ਲੈ ਰਹੀ ਹੈ।ਪਰ ਸੁਪਰੀਮ ਕੋਰਟ ਦਾ ਮਨੀਪੁਰ ਦੀਆਂ ਘਟਨਾਵਾਂ ਉਪਰ ਸੂ ਮੋਟੋ ਲੈਣਾਂ ਅਤੇ ਮਨੀਪੁਰ ਅਤੇ ਕੇਂਦਰ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰਨਾ ਦੇਸ ਦੀ ਜਮਹੂਰੀਅਤ ਅਤੇ ਧਰਮਨਿਰਪੱਖਤਾ ਦੇ ਹਿਤ ਵਿਚ ਹੈ। ਬੱਖਤਪੁਰਾ ਨੇ ਪੰਜਾਬ ਸਰਕਾਰ ਦੀ ਨੀਤੀ ਉਪਰ ਚਰਚਾ ਕਰਦਿਆਂ ਕਿਹਾ ਕਿ ਮਾਨ ਸਰਕਾਰ ਝੂਠੇ ਨਾਹਰਿਆਂ ਦੀ ਰਾਜਨੀਤੀ ਕਰ ਰਹੀ ਹੈ। ਪੰਜਾਬ ਵਿੱਚ ਨਸ਼ਿਆਂ ਨਾਲ ਜਿਸ ਤਰ੍ਹਾਂ ਨੌਜਵਾਨਾਂ ਦੀਆਂ ਮੌਤਾਂ ਦੀ ਗਿਣਤੀ ਵੱਧ ਰਹੀ ਹੈ, ਸਰਕਾਰ ਨਸ਼ਿਆਂ ਨੂੰ ਰੋਕਣ ਦੀ ਆਪਣੀ ਗਰੰਟੀ ਪੂਰੀ ਕਰਨ ਦੀ ਬਜਾਏ ਨਸ਼ਿਆਂ ਨੂੰ ਰੋਕਣ ਦੀ ਮੁਹਿੰਮ ਚਲਾਉਣ ਵਾਲਿਆਂ ਨੂੰ ਜੇਲ੍ਹਾਂ ਵਿੱਚ ਡੱਕ ਰਹੀ ਹੈ, ਇਸ ਦੀ ਮਿਸਾਲ ਮਾਨਸਾ ਵਿੱਚ ਪਰਮਿੰਦਰ ਝੋਟੇ ਦੀ ਗ੍ਰਿਫ਼ਤਾਰੀ ਕਹੀ ਜਾ ਸਕਦੀ ਹੈ ਜਿਸ ਨੂੰ ਰਿਹਾ ਕਰਨ ਲਈ ਨਸ਼ਿਆਂ ਵਿਰੋਧੀ ਐਕਸ਼ਨ ਕਮੇਟੀ ਨੇ ਐਸ ਐਸ ਪੀ ਦਫਤਰ ਮਾਨਸਾ ਵਿਰੁੱਧ ਰਾਤ ਦਿਨ ਦਾ ਪੱਕਾ ਮੋਰਚਾ ਲਾਏ ਹੋਂਣ ਦੇ ਬਾਵਜੂਦ ਨੌਜਵਾਨ ਪਰਮਿੰਦਰ ਝੋਟੇ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ।ਮਾਨ ਸਰਕਾਰ ਵਲੋਂ ਭਿਰਸ਼ਟਾਚਾਰ ਸਬੰਧੀ ਜ਼ੀਰੋ ਟੌਲਰੈਸ ਦੇ ਦਾਅਵਿਆਂ ਦੀ ਵੀ ਫੂਕ ਨਿਕਲ ਚੁੱਕੀ ਹੈ ਜਦੋਂ ਪੰਜਾਬ ਦੇ ਕਈ ਮਾਲ ਅਫਸਰਾਂ,ਪੀ ਸੀ ਐਸ ਅਤੇ ਆਈ ਏਂ ਐਸ ਅਫਸਰਾਂ ਦਾ ਭਿਰਸ਼ਟਾਚਾਰ ਨੰਗਾ ਹੋਣ ਦੇ ਬਾਵਜੂਦ ਸਰਕਾਰ ਕੋਈ ਕਾਰਵਾਈ ਕਰਨ ਦੀ ਬਜਾਏ ਗੋਡੇ ਟੇਕ ਚੁੱਕੀ ਹੈ। ਸਰਕਾਰ ਬਿਜਲੀ ਮੁਆਫੀ ਦੀ ਗਰੰਟੀ ਪੂਰੀ ਕਰਨ ਤੋਂ ਬਿਨਾਂ ਔਰਤਾਂ ਨੂੰ 1000 ਰੁਪਏ ਦੇਣ, ਰੇਤੇ ਨੂੰ ਸਸਤੀਆਂ ਦਰਾਂ ਤੇ ਸਪਲਾਈ ਕਰਨ, ਬੁਢਾਪਾ ਵਿਧਵਾ ਪੈਨਸ਼ਨ 2500 ਰੁਪਏ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਦੇਣ ਵਰਗੀਆਂ ਗਰੰਟੀਆ ਹਵਾ ਵਿੱਚ ਲਟਕੀਆਂ ਪਈਆ ਹਨ। ਅਮਨ ਕਾਨੂੰਨ ਦੀ ਸਥਿਤੀ ਲਗਾਤਾਰ ਬਦਤਰ ਹੋ ਰਹੀ ਹੈ। ਇਸ ਸਮੇਂ ਜੋਗਿੰਦਰ ਪਾਲ ਲੇਹਲ, ਰਣਜੀਤ ਕੌਰ ਡੰਡਵ, ਗੁਰਦੀਪ ਸਿੰਘ ਕਾਮਲਪੁਰਾ, ਕੁਲਦੀਪ ਰਾਜੂ, ਗੁਰਿੰਦਰ ਸਿੰਘ, ਬਲਬੀਰ ਸਿੰਘ ਉਚਾਧਕਾਲਾ, ਪ੍ਰੀਤਮ ਸਿੰਘ ਉਚਾਧਕਾਲਾ ਅਤੇ ਸਿਕੰਦਰ ਸਾਬੀ ਸ਼ਾਮਲ ਸਨ