ਗੁਰਦਾਸਪੁਰ, 9 ਫਰਵਰੀ (ਸਰਬਜੀਤ ਸਿੰਘ)– ਤਰਨਤਾਰਨ ਦੇ ਮਾਤਾ ਭਾਗੋ ਲਾ ਕਾਲਜ ਦੀ 19 ਸਾਲਾਂ ਸੰਦੀਪ ਨਾਮਕ ਵਿਦਿਆਰਥਣ ਦੀ ਤਰਨਤਾਰਨ ਦੇ ਇੱਕ ਨਾਲ ਪੜਦੇ ਵਿਦਿਆਰਥੀ ਵੱਲੋਂ ਗੋਲੀ ਮਾਰ ਕੇ ਹੱਤਿਆ ਕਰਨ ਅਤੇ ਬਾਅਦ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆਂ ਕਰਨ ਵਾਲੀ ਮੰਦਭਾਗੀ ਘਟਨਾ ਤੋਂ ਸਾਫ ਜ਼ਾਹਰ ਹੋ ਗਿਆ ਹੈ ਕਿ ਪੰਜਾਬ ਰਾਜ ਹੁਣ ਜੰਗਲ਼ ਰਾਜ਼ ਬਣ ਚੁੱਕਾ ਹੈ ਅਤੇ ਇਥੇ ਅਮਨ ਕਾਨੂੰਨ ਦੀ ਸਥਿਤੀ ਬਿਲਕੁਲ ਵਿਗੜ ਚੁੱਕੀ ਹੈ ਕਿਉਂਕਿ ਹੁਣ ਲੋਕਾਂ ਦੇ ਬੱਚੇ ਪੜ੍ਹਾਈ ਕੇਂਦਰਾਂ ਵਿੱਚ ਹੀ ਸੇਫ ਨਹੀਂ ਲੱਗਦੇ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਤਰਨਤਾਰਨ ਲਾ ਕਾਲਜ ਦੀ ਸੰਦੀਪ ਨਾਮਕ ਵਿਦਿਆਰਥਣ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੀ ਮੰਦਭਾਗੀ ਘਟਨਾ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦੀ ਹੋਈ ਪੀੜਤ ਪਰਿਵਾਰ ਨੂੰ ਢੁਕਵੀਂ ਮਾਲੀ ਸਹਾਇਤਾ ਕਰਨ ਦੇ ਨਾਲ ਨਾਲ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੀ ਹੈ ਕਿ ਇਹ ਪਤਾ ਲਾਇਆ ਜਾਵੇ ਕਿ ਲੜਕੇ ਨੇ ਪਿਸਤੌਲ ਤੇ ਗੋਲੀਆਂ ਕਿਥੋਂ ਲਈਆਂ ਅਤੇ ਕਾਲਜ ਪ੍ਰਸ਼ਾਸਨ ਨੇ ਵੀ ਅਣਗਹਿਲੀ ਵਰਤੀ ਹੈ ਇਨ੍ਹਾਂ ਤੇ ਢੁਕਵਾਂ ਐਕਸ਼ਨ ਲੈਣ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਤਾਂ ਕਿ ਅੱਗੇ ਤੋਂ ਕੋਈ ਅਜਿਹੀ ਘਟਨਾ ਦੁਬਾਰਾ ਨਾ ਵਾਪਰ ਸਕੇ, ਕਿਉਂਕਿ ਇੱਕ ਲੜਕਾ ਕਲਾਸ ਵਿੱਚ ਪਿਸਤੌਲ ਲੈ ਕੇ ਅੰਦਰ ਕੇਵੇ ਵੜ ਆਇਆਂ, ਪੁਲਿਸ ਨੂੰ ਇਹ ਵੀ ਪਤਾ ਲਾਉਣਾ ਚਾਹੀਦਾ ਹੈ ਕਿ ਆਖਿਰ ਵਿਦਿਆਰਥੀ ਨੂੰ ਕਲਾਸ ਵਿੱਚ ਅਜਿਹਾ ਕਦਮ ਕਿਉਂ ਪੁੱਟਣਾ ਪਿਆ ਅਤੇ ਉਸ ਨੂੰ ਇਹ ਹਥਿਆਰ ਕਿਸ ਨੇ ਦਿੱਤਾ ਤੇ ਗੋਲੀਆਂ ਕਿਥੋਂ ਲਈਆ ਗਈਆਂ,ਲੋਕ ਸਰਕਾਰ ਤੇ ਇਹ ਸਵਾਲ ਕਰ ਰਹੇ ਹਨ ਕਿ ਰਾਜ ਵਿਚ ਵਿਦਿਆ ਘਰ ਹੀ ਸੁਰੱਖਿਅਤ ਨਹੀਂ ? ਤੇ ਹੋਰ ਥਾਵਾਂ ਕੇਵੇ ਸੁਰੱਖਿਅਤ ਹੋਣਗੀਆਂ, ਲੋਕ ਇਸ ਮਾਮਲੇ ਨੂੰ ਵੇਖ ਕੇ ਸਰਕਾਰ ਤੋਂ ਆਪਣੇ ਸਕੂਲਾਂ ਵਿੱਚ ਪੜ ਰਹੇ ਲੜਕੇ ਲੜਕੀਆਂ ਦੀ ਸੁਰੱਖਿਆ ਨੂੰ ਯੌਕੀਨੀ ਬਣਾਉਣ ਦੀ ਮੰਗ ਕਰ ਰਹੇ ਹਨ ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਤਰਨਤਾਰਨ ‘ਚ ਲਾ ਦੀ 19 ਸਾਲਾਂ ਵਿਦਿਆਰਥਣ ਨੂੰ ਕਲਾਸ ਵਿੱਚ ਗੋਲੀ ਮਾਰ ਕੇ ਹੱਤਿਆ ਕਰਨ ਤੇ ਆਪਣੇ ਆਪ ਨੂੰ ਗੋਲੀ ਮਾਰ ਕੇ ਹੱਤਿਆ ਕਰਨ ਵਾਲ਼ੀ ਮੰਦਭਾਗੀ ਘਟਨਾ ਤੇ ਗਹਿਰੀ ਚਿੰਤਾ,ਪੀੜਤ ਪਰਿਵਾਰ ਦੀ ਮਾਲੀ ਸਹਾਇਤਾ ਕਰਨ ਅਤੇ ਕਾਲਜ ਪ੍ਰਬੰਧਕਾਂ ਤੇ ਅਣਗਹਿਲੀ ਕਰਨ ਦੀ ਕਾਰਵਾਈ ਅਤੇ ਸਕੂਲਾ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯੌਕੀਨੀ ਬਣਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਲੜਕੀ ਦੀ ਮਾਤਾ ਨੇ ਕਿਹਾ ਕਿ ਮੇਰਾ ਪਤਾ ਮਰ ਚੁੱਕਾ ਹੈ ਅਤੇ ਮੇਰੀਆਂ ਸੱਤ ਲੜਕੀਆਂ ਤੇ ਇੱਕ ਪੁੱਤਰ ਹੈ,ਉਸ ਮੁਤਾਬਿਕ ਮੈ ਮਿਹਨਤ ਨਾਲ ਆਪਣੇ ਬੱਚਿਆਂ ਨੂੰ ਪੜਾ ਰਹੀ ਹਾਂ, ਮਾਂ ਦਾ ਕਾਲਜ ਪ੍ਰਸ਼ਾਸਨ ਤੇ ਦੋਸ਼ ਹੈ ਕਿ ਮੇਰੀ ਲੜਕੀ ਸਬੰਧੀ ਮੈਨੂੰ ਝੂਠ ਬੋਲਿਆ ਗਿਆ ਇਸ ਕਰਕੇ ਇਨ੍ਹਾਂ ਤੇ ਵੀ ਕਾਰਵਾਈ ਕੀਤੀ ਜਾਵੇ, ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਜਿਥੇ ਇਸ ਘਟਨਾ ਤੇ ਗਹਿਰੀ ਚਿੰਤਾ ਕਰਦੀ ਹੋਈ ਪੀੜਤ ਪਰਿਵਾਰ ਦੀ ਮਾਲੀ ਸਹਾਇਤਾ ਕਰਨ ਅਤੇ ਪੁਲਿਸ ਪ੍ਰਸ਼ਾਸਨ ਤੋਂ ਲੋਕਾਂ ਦੇ ਪੜ ਰਹੇ ਲੜਕੇ ਲੜਕੀਆਂ ਦੀ ਸੁਰੱਖਿਆ ਨੂੰ ਯੌਕੀਨੀ ਬਣਾਉਣ ਲਈ ਲੋੜੀਂਦੇ ਪ੍ਰਬੰਧ ਕਰਨ ਦੀ ਲੋੜ ਤੇ ਜੋਰ ਦਿੱਤਾ ਜਾਵੇ, ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ,ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ, ਭਾਈ ਸੁਖਦੇਵ ਸਿੰਘ ਜਗਰਾਓਂ, ਭਾਈ ਇੰਦਰਜੀਤ ਸਿੰਘ ਕਾਉਂਕੇ ਆਦਿ ਆਗੂ ਹਾਜ਼ਰ ਸਨ ।।


