ਪੰਜਾਬ ਪੱਧਰ ਤੇ ਕੋਮਲਪ੍ਰੀਤ ਨੇ 9ਵਾ ਅਤੇ ਪ੍ਰਭਜੋਤ , ਸਿਮਰਜੀਤ ਨੇ ਪ੍ਰਾਪਤ ਕੀਤਾ 14ਵਾ ਰੈਂਕ
ਗੁਰਦਾਸਪੁਰ, 13 ਅਗਸਤ (ਸਰਬਜੀਤ ਸਿੰਘ)– ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਐਲਾਨੇ ਗਏ ਮੈਟ੍ਰਿਕ ਪ੍ਰੀਖਿਆ ਮਾਰਚ 2023 ਦੇ ਸਲਾਨਾ ਨਤੀਜੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੇਖਪੁਰ ਦੀਆਂ ਤਿੰਨ ਵਿਦਿਆਰਥਣਾਂ ਨੇ ਮੈਰਿਟ ਸਥਾਨ ਪ੍ਰਾਪਤ ਕਰਕੇ ਸਕੂਲ . ਇਲਾਕੇ , ਮਾਪਿਆ , ਜਿਲੇ ਦਾ ਮਾਣ ਸਤਿਕਾਰ ਵਧਾਇਆ ਹੈ ਇੱਥੇ ਇਹ ਵਰਣਨ ਯੋਗ ਹੈ ਕਿ ਮਿਡਲ ਪ੍ਰੀਖਿਆ ਵਿੱਚ ਵੀ ਇਸ ਸਕੂਲ ਦੀਆਂ ਸੱਤ ਵਿਦਿਆਥਣਾ ਨੇ ਮੈਰਿਟਾ ਹਾਸਿਲ ਕੀਤੀਆਂ ਹਨ। ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਮਲਪ੍ਰੀਤ ਕੌਰ ਪੁੱਤਰੀ ਸ੍ਰੀ ਨਿਸ਼ਾਨ ਸਿੰਘ ਮਾਤਾ ਸ੍ਰੀਮਤੀ ਅਮਰਜੀਤ ਕੌਰ ਨੇ 639/650 ( 98.31%) ਅੰਕ ਪ੍ਰਾਪਤ ਕਰਕੇ ਪੰਜਾਬ ਪੱਧਰ ਤੇ 9ਵਾ ਰੈਂਕ ਅਤੇ ਜਿਲਾ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ । ਇਸੇ ਤਰਾਂ ਪ੍ਰਭਜੋਤ ਕੌਰ ਪੁੱਤਰੀ ਸ੍ਰੀ ਪ੍ਰਤਾਪ ਸਿੰਘ , ਮਾਤਾ ਸ੍ਰੀਮਤੀ ਲਖਵਿੰਦਰ ਕੌਰ ਅਤੇ ਸਿਮਰਜੀਤ ਕੌਰ ਪੁੱਤਰੀ ਸ੍ਰੀ ਸਰਬਜੀਤ ਸਿੰਘ , ਮਾਤਾ ਸ੍ਰੀਮਤੀ ਸੋਨੀਆ ਨੇ 634/650(97.54%) ਅੰਕ ਪ੍ਰਾਪਤ ਕਰਕੇ ਪੰਜਾਬ ਪੱਧਰ ਤੇ 14 ਰੈਂਕ ਪ੍ਰਾਪਤ ਕੀਤਾ ਹੈ ।
ਅੱਗੇ ਪ੍ਰਿੰਸੀਪਲ ਸੰਧੂ ਨੇ ਦੱਸਿਆ ਕਿ ਇਹ ਸਾਡੇ ਸਕੂਲ ਦੀਆਂ ਬਹੁਤ ਹੀ ਹੋਣਹਾਰ ਬੱਚੀਆਂ ਹਨ ਤੇ ਸਾਨੂੰ ਪੂਰੀ ਆਸ ਸੀ ਕਿ ਇਹ ਪੰਜਾਬ ਪੱਧਰ ਤੇ ਮੈਰਿਟ ਸਥਾਨ ਪ੍ਰਾਪਤ ਕਰਨਗੀਆਂ ਤੇ ਜਦ ਇਹਨਾਂ ਦਾ ਸਲਾਨਾ ਨਤੀਜਾ ਮਈ ਵਿਚ ਘੋਸਿਤ ਹੋਇਆ ਤਾਂ ਇਹਨਾ ਦੇ ਪੰਜਾਬੀ ਵਿਸ਼ੇ ਦੇ ਮੁੜ ਮੁਲੰਕਣ ਲਈ ਅਪਲਾਈ ਕੀਤਾ ਗਿਆ ਤਾਂ ਅੱਜ ਪ੍ਰਾਪਤ ਹੋਏ ਨਤੀਜੇ ਨੂੰ ਵੇਖ ਬਹੁਤ ਖੁਸ਼ੀ ਹੋਈ ਹੈ ਤੇ ਮਾਣ ਵਧਿਆ ਹੈ । ਉਹਨਾਂ ਆਪਣੇ ਅਧਿਆਪਕਾਂ , ਮਾਪਿਆ ਅਤੇ ਉਹਨਾਂ ਸਭ ਸਾਥੀਆਂ ਦਾ ਧੰਨਵਾਦ ਕੀਤਾ ਜਿੰਨਾਂ ਦੀ ਬਦੌਲਤ ਇਹ ਮਾਣ ਪ੍ਰਾਪਤ ਹੋਇਆ ਹੈ । ਇਸ ਪ੍ਰਾਪਤੀ ਤੇ ਜਿਲਾ ਸਿੱਖਿਆ ਅਫ਼ਸਰ ਸੈਕਡਰੀ ਗੁਰਦਾਸਪੁਰ ਸ੍ਰੀ ਵਿਨੋਦ ਸ਼ਰਮਾ ਜੀ ਅਤੇ ਉਪ ਜਿਲਾ ਸਿੱਖਿਆ ਅਫ਼ਸਰ ਸੈਕੰਡਰੀ ਗੁਰਦਾਸਪੁਰ ਸ੍ਰੀ ਲਖਵਿੰਦਰ ਸਿੰਘ ਜੀ ਨੇ ਵਧਾਈ ਦਿੱਤੀ । ਇਸ ਮੌਕੇ ਲੈਕਚਰਾਰ ਡਾ ਮਦਨ ਲਾਲ, ਸ੍ਰੀਮਤੀ ਨੀਨਾ ਸ਼ਰਮਾ , ਸਿਮਰਨਜੀਤ ਕੌਰ , ਬਿਕਰਮਜੀਤ ਕੌਰ , ਮਲਵਿੰਦਰ ਕੌਰ , ਸਤਨਾਮ ਸਿੰਘ ਰੰਧਾਵਾ , ਸੁਖਦੀਪ ਸਿੰਘ , ਭੁਪਿੰਦਰ ਸਿੰਘ , ਗੁਰਪਾਲ ਸਿੰਘ , ਸੰਦੀਪ ਬੰਮਰਾਹ , ਰਿਪਨਦੀਪ ਕੌਰ , ਲਖਬੀਰ ਕੌਰ , ਗਗਨਦੀਪ ਕੌਰ , ਰਜਨੀ , ਸੁਨੀਤਾ ਰਾਣੀ , ਸਾਕਸੀ ਸੈਣੀ , ਅਮਨਪ੍ਰੀਤ ਕੌਰ , ਸੁਨੀਲ ਕੁਮਾਰ , ਨਿਸ਼ਾ ਦੇਵੀ , ਕਾਲਾ ਸਿੰਘ , ਰਮਨਦੀਪ ਕੌਰ , ਪ੍ਰਿਆ ਕੰਬੋਜ , ਕੋਮਲਪ੍ਰੀਤ ਸਿੰਘ , ਪਵਿਤਰਪ੍ਰੀਤ ਕੌਰ , ਅਮਨਦੀਪ ਕੌਰ , ਰਮਨੀਕ ਸਿੰਘ ਕੰਗ , ਨਵਜੋਤ ਹੁੰਦਲ , ਪੁਨੀਤ ਕੌਰ , ਰੁਪਿਦਰਜੀਤ , ਰਾਜਵਿੰਦਰ ਸਿੰਘ ਰਾਜਾ , ਹਰਜਿੰਦਰ ਕੌਰ , ਰਾਧਾ ਦੇਵੀ , ਨੀਤੂ , ਅਮਨਦੀਪ ਕੌਰ ਐਸ. ਐਸ , ਅਨਮੋਲ ਸਿੰਘ , ਗੁਰਪ੍ਰੀਤ ਕੌਰ , ਦਵਿੰਦਰ ਸਿੰਘ , ਸਤਨਾਮ ਸਿੰਘ ਮਾਲੀ , ਨੀਲਮ ਕੁਮਾਰੀ , ਸੰਤੋਸ , ਰਾਜਬੀਰ ਕੌਰ ਹਾਜ਼ਰ ਸਨ ।