ਸਮਾਂਬੱਧ ਮੰਗਾਂ ਨਾ ਮੰਨਣ ਤੇ 28 ਨੂੰ ਦਿੱਤਾ ਜਾਵੇਗਾ ਧਰਨਾ
ਗੁਰਦਾਸਪੁਰ, 27 ਅਪ੍ਰੈਲ (ਸਰਬਜੀਤ ਸਿੰਘ)– ਦੀ ਰੈਵਿਨਿਊ ਕਾਨੂੰਗੋਈ ਐਸੋਸੀਏਸ਼ਨ ਗੁਰਦਾਸਪੁਰ ਵੱਲੋਂ ਰਾਜਿੰਦਰ ਸਿੰਘ ਨੱਤ ਜਿਲ੍ਹਾ ਪ੍ਰਧਾਨ ਦੀ ਅਗਵਾਈ ਵਿੱਚ ਜਿਲ੍ਹਾ ਮਾਲ ਅਫ਼ਸਰ ਨੂੰ ਜਥੇਬੰਦੀ ਦੀਆਂ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਲਈ ਮੰਗ ਪੱਤਰ ਸੌਂਪਿਆ ਗਿਆ ਅਤੇ ਅਲਟੀਮੇਟਮ ਦਿੱਤਾ ਗਿਆ ਕਿ ਪੰਜਾਬ ਬਾਡੀ ਦੇ ਫ਼ੈਸਲੇ ਮੁਤਾਬਕ ਜ਼ੇਕਰ ਮਿਤੀ 27-4-2023 ਤੱਕ ਮੰਗਾਂ ਲਾਗੂ ਨਾਂ ਹੋਈਆਂ ਤਾਂ ਜਥੇਬੰਦੀ ਵੱਲੋਂ ਮਿਤੀ 28-4-2023 ਨੂੰ 11 ਵਜੇ ਤੋਂ 3 ਵਜੇ ਤੱਕ ਜਿਲ੍ਹਾ ਹੈੱਡਕੁਆਰਟਰ ਤੇ ਰੋਸ ਧਰਨਾਂ ਦਿੱਤਾ ਜਾਵੇਗਾ। ਇਸ ਮੌਕੇ ਜਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ ਨੱਤ, ਰੋਸ਼ਨ ਸਿੰਘ ਜਿਲ੍ਹਾ ਜਨਰਲ ਸਕੱਤਰ, ਸੁਰਜੀਤ ਸਿੰਘ ਖਜਾਨਚੀ, ਬਲਦੇਵ ਰਾਜ ਸੀਨੀਅਰ ਮੀਤ ਪ੍ਰਧਾਨ, ਬਲਜੀਤ ਸਿੰਘ ਗੋਰਾਇਆ ਨੂੰਮਾਇੰਦਾ ਪੰਜਾਬ, ਨੰਦ ਲਾਲ, ਬਲਕਾਰ ਸਿੰਘ ਕੁਲਵੰਤ ਸਿੰਘ, ਹਰਕੀਰਤ ਸਿੰਘ, ਅਤੇ ਬਾਕੀ ਸਾਰੇ ਕਾਨੂੰਗੋ ਸਾਥੀ ਹਾਜਰ ਸਨ।
ਵਰਣਯੋਗ ਹੈ ਕਿ ਦੋ ਵਾਰ ਇਹ ਕਰਮਚਾਰੀ ਉਚ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪ ਚੁੱਕੇ ਹਨ ਪਰ ਅਜੇ ਤੱਕ ਇੰਨ੍ਹਾਂ ਦੀ ਯੋਗ ਮੰਗਾਂ ਪਰਵਾਨ ਨਹੀੰ ਹੋਈ। ਜਿਸ ਕਰਕੇ ਇੰਨਾੰ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ 28 ਨੂੰ ਜਿਲ੍ਹਾ ਹੈੱਡਕੁਆਰਟਰ ਤੇ ਰੋਸ ਧਰਨਾਂ ਦਿੱਤਾ ਜਾਵੇਗਾ।