ਗੁਰਦਾਸਪੁਰ, 26 ਅਗਸਤ (ਸਰਬਜੀਤ ਸਿੰਘ)— ਭਾਜਪਾ ਦੀ ਮੰਡੀ ਹਿਮਾਚਲ ਤੋਂ ਐਮ ਪੀ ਕੰਗਣਾ ਰਣਾਉਤ ਵਲੋਂ ਕਿਸਾਨੀ ਮੋਰਚੇ ਦੇ ਆਗੂਆਂ ਨੂੰ ਦੇਸ ਵਿਰੋਧੀ ਦਸ ਕਿ ਕਈ ਤਰਾਂ ਦੇ ਵਖਵਾਦੀ ਬਿਆਨ ਦੇਣ ਦਾ ਸਖਤ ਨੋਟਿਸ ਲੈਂਦਿਆਂ ਭਾਰਤੀਆਂ ਕਿਸਾਨ ਮਜਦੂਰ ਯੂਨੀਅਨ ਦੇ ਕੇਂਦਰੀਂ ਕੋਰ ਕਮੇਟੀ ਮੈਂਬਰ ਸੰਤ ਸੁਖਵਿੰਦਰ ਸਿੰਘ ਜੀ ਆਲੋਵਾਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਕੰਗਣਾ ਰਣਾਉਤ ਤੇ ਕਿਸਾਨ ਸੰਘਰਸ਼ੀਆ ਵਿਰੋਧੀ ਵਖਵਾਦੀ ਬਿਆਨ ਦੇਣ ਬਦਲੇ ਪਰਚਾ ਦਰਜ ਕੀਤਾ ਜਾਵੇ ਕਿਉਕਿ ਅਜਿਹਾ ਬਿਆਨ ਦੇ ਕੇ ਕੰਗਣਾ ਨੇ ਭਾਜਪਾਈ ਕਿਸਾਨ ਵਿਰੋਧੀ ਆਪਣਾ ਚੇਹਰਾ ਨੰਗਾ ਕਰ ਲਿਆ ਹੈ ਇਸ ਬਿਆਨ ਦਾ ਵਖ ਵਖ ਕਿਸਾਨ ਸੰਘਰਸ਼ੀ ਆਗੂਆਂ ਵਡਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਕੰਗਣਾ ਤੇ ਵੱਖ-ਵੱਖ ਬਿਆਨ ਦੇਣ ਬਦਲੇ ਸਖਤ ਕਾਰਵਾਈ ਕੀਤੀ ਜਾਵੇ ਇਸ ਬਿਆਨ ਤੇ ਰਾਜਕੁਮਾਰ ਵੇਰਕਾ ਤੇ ਰਾਜਾ ਵੜਿੰਗ ਆਦਿ ਆਗੂਆ ਨੇ ਇਥੋਂ ਤਕ ਕਹੇ ਦਿਤਾ ਕਿ ਇਹ ਮਾਨਸਿਕ ਤੌਰ ਪਰੇਸਾਨ ਅਤੇ ਮੀਡੀਆਂ, ਸ਼ੋਸ਼ਲ ਮੀਡੀਆ ਤੇ ਹਾਈ ਲੈਟ ਹੋਣ ਦਾ ਸੌਕ ਹੈ ਇਸ ਕਰਕੇ ਦੇਸ ਦੇ ਅੰਨਦਾਤਾ ਕਿਸਾਨਾ ਨੂੰ ਵਖ ਵਖੀ ਬਿਆਨਾ ਰਾਹੀ ਭੰਡਣਾ ਮੰਦਭਾਗੀ ਤੇ ਦੇਸ ਸੰਵਿਧਾਨ ਵਿਰੋਧੀ ਵਰਤਾਰਾ ਹੈ ਇਸ ਕਰਕੇ ਭਾਜਪਈ ਇਸ ਬਿਆਨ ਨੂੰ ਵਾਪਸ ਲੈਣ ਨਹੀਂ ਤਾਂ ਸਮਝਿਆਂ ਜਾਵੇਗਾ ਕਿ ਇਹ ਬਿਆਨ ਭਾਜਪਾਈ ਦਵਾ ਰਹੇ ਹਨ ਤੇ ਆਪਣਾ ਕਿਸਾਨ ਵਿਰੋਧੀ ਅਸਲੀ ਚੇਹਰਾ ਨੰਗਾ ਕਰ ਰਹੇ ਹਨ ਇਹਨਾਂ ਸਬਦਾ ਦਾ ਪਰਗਟਾਵਾ ਭਾਰਤੀਆਂ ਕਿਸਾਨ ਮਜਦੂਰ ਯੂਨੀਅਨ ਦੇ ਕੇਂਦਰੀ ਕੋਰ ਕਮੇਟੀ ਮੈਂਬਰ ਤੇ ਗੁਰਦੁਵਾਰਾ ਸਿੰਘਾ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਨੰਗਲ ਬੇਟ ਫਿਲੌਰ ਦੇ ਮੁਖੀ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਆਲੋਵਾਲ ਨੇ ਕੰਗਣਾ ਰਣਾਉਤ ਵਲੋਂ ਕਿਸਾਨ ਸੰਘਰਸ਼ੀਆ ਤੇ ਵਖਵਖ ਤੇ ਭੱਦੇ ਬਿਆਨ ਦੇਣ ਦੀ ਨਿੰਦਾ, ਸਰਕਾਰ ਤੋਂ ਕੰਗਣਾ ਵਿਰੁਧ ਸਖਤ ਤੋ ਸਖਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਇਕ ਲਿਖਤੀ ਪਰੈਸ ਰਾਹੀ ਦਿਤਾ ਬਾਬਾ ਸੁਖਵਿੰਦਰ ਸਿੰਘ ਜੀ ਇਕ ਵਡੇ ਸਮਾਗਮ ਵਿਚ ਬੋਲ ਰਹੇ ਸਨ ਉਹਨਾਂ ਕਿਹਾ ਕੇਦਰ ਦੇ ਭਾਜਪਾਈ ਲੀਡਰਾਂ ਨੂੰ ਕੰਗਣਾ ਦੇ ਇਸ ਬਿਆਨ ਸਬੰਧੀ ਸਪਸਟ ਕਰਨਾ ਚਾਹੀਦਾ ਹੈ ? ਨਹੀਂ ਤਾਂ ਸਮਝਿਆਂ ਜਾਵੇਗਾ ਕਿ ਭਾਜਪਾਈ ਹੀ ਇਸ ਨੂੰ ਕਿਸਾਨ ਵਿਰੋਧੀ ਬਿਆਨ ਦੇਣ ਦੀ ਖੁਲ ਦੇ ਕਿ ਆਪਣਾ ਕਿਸਾਨ ਵਿਰੋਧੀ ਚੇਹਰਾ ਨੰਗਾ ਕਰ ਲਿਆ ਹੈ , ਬਾਬਾ ਸੁਖਵਿੰਦਰ ਸਿੰਘ ਆਲੋਵਾਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਦੇਸ ਦੇ ਅੰਨਦਾਤਾ ਕਿਸਾਨ ਨੂੰ ਵਖਵਾਦੀ ਦੇਸ ਵਿਰੋਧੀ ਤੇ ਹੋਰ ਭਦੇ ਬਿਆਨ ਬਦਲੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਸ ਵਕਤ ਉਹਨਾਂ ਨਾਲ ਬਾਬਾ ਦਾਰਾ ਸਿੰਘ ,ਸਰਦਾਰ ਜਸਬੀਰ ਸਿੰਘ ਗਰੇਵਾਲ , ਭਾਈ ਹਰਜੀਤ ਸਿੰਘ ਭਾਈ ਗੁਰਮੇਲ ਸਿੰਘ ਤੋਂ ਕਈ ਕਿਸਾਨ ਸੰਘਰਸ਼ੀ ਹਾਜਰ ਸਨ ।