ਪੰਜਾਬ ਸਰਕਾਰ ਵੱਲੋਂ ਬਣਾਏ ਗਏ ਮਾਰਕਿਟ ਕਮੇਟੀਆਂ ਦੇ 66 ਚੇਅਰਮੈਨ ਕੇਵਲ ਨਾਮ ਦੇ ਹੀ ਚੇਅਰਮੈਨ

ਗੁਰਦਾਸਪੁਰ

ਕਮੇਟੀਆਂ ਨਾ ਬਣਨ ਕਰਕੇ ਚੇਅਰਮੈਨ ਆਪਣਾ ਅਹੁੱਦਾ ਨਹੀਂ ਸੰਭਾਲ ਸਕਦੇ

ਨਾ ਵਾਇਸ ਚੇਅਰਮੈਨ, ਨਾ ਹੀ ਮੈਂਬਰਾਂ ਦਾ ਗਠਨ

ਗੁਰਦਾਸਪੁਰ, 28 ਅਗਸਤ (ਸਰਬਜੀਤ ਸਿੰਘ)–ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ 66 ਮਾਰਕਿਟ ਕਮੇਟੀਆਂ ਦੇ ਚੇਅਰਮੈਨ ਨਾਮਜਦ ਕੀਤੇ ਗਏ ਹਨ, ਪਰ 2 ਜੂਨ ਤੋਂ ਲੈ ਕੇ ਹੁਣ ਤੱਕ ਇਨ੍ਹਾਂ ਚੇਅਰਮੈਨਾਂ ਕੋਲ ਕੋਈ ਵੀ ਨਿਯੁਕਤੀ ਪੱਤਰ ਨਹੀਂ ਮਿਲਿਆ। ਕੇਵਲ ਮੀਡੀਆ ਰਾਹੀਂ ਇੱਕ ਪੱਤਰ ਕੱਢਿਆ ਗਿਆ ਹੈ। ਜਿਸ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਹਸਤਾਖਰ ਹਨ।

ਇਸ ਸਬੰਧੀ ਜਦੋਂ ਮਾਰਕਿਟ ਕਮੇਟੀਆਂ ਦੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੂਰੀ ਕਮੇਟੀ ਨਾ ਬਣਨ ਕਰਕੇ ਜਿਵੇਂ ਕਿ ਵਾਇਸ ਚੇਅਰਮੈਨ, ਡਾਇਰੈਕਟਰ (ਮੈਂਬਰ) ਕਮੇਟੀ ਨਾ ਬਣਨ ਕਰਕੇ ਅਜੇ ਤੱਕ ਇਹ ਪ੍ਰਕਿਰਿਆ ਪੂਰੀ ਨਹੀਂ ਹੋਈ। ਜਿਸ ਕਰਕੇ ਮਾਰਕਿਟ ਕਮੇਟੀਆਂ ਦੇ ਚੇਅਰਮੈਨ ਕੇਵਲ ਨਾਮ ਦੇ ਹੀ ਚੇਅਰਮੈਨ ਹਨ, ਉਨ੍ਹਾਂ ਕੋਲ ਕੋਈ ਵੀ ਅਧਿਕਾਰ ਨਹੀਂ ਹੈ ਕਿ ਉਹ ਮਾਰਕਿਟ ਕਮੇਟੀਆਂ ਵਿੱਚ ਬੈਠ ਕੇ ਬਤੌਰ ਚੇਅਰਮੈਨ ਕੰਮਕਾਜ ਕਰ ਸਕਣ। ਅਜੇ ਤੱਕ ਇਨ੍ਹਾਂ 66 ਮਾਰਕਿਟ ਕਮੇਟੀਆਂ ਵਿੱਚ ਜਿਨ੍ਹਾਂ ਵਿੱਚ ਚੇਅਰਮੈਨ ਦਾ ਐਲਾਨ ਕੀਤਾ ਗਿਆ ਹੈ, ਉਨ੍ਹਾਂ ਵਿੱਚ ਪ੍ਰਬੰਧਕ ਹੀ ਕੰਮ ਕਰ ਰਹੇ ਹਨ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਰਿਵਾਇਤੀ ਪਾਰਟੀਆਂ ਜੋ ਪੰਜਾਬ ਵਿੱਚ ਲੰਮਾ ਸਮਾਂ ਰਾਜ ਕਰਦੀਆਂ ਰਹੀਆਂ ਸਨ, ਉਨ੍ਹਾਂ ਵੱਲੋਂ ਯੋਗ ਵਿਧੀ ਅਪਣਾ ਕੇ ਮਾਰਕਿਟ ਕਮੇਟੀ ਦੇ ਚੇਅਰਮੈਨ, ਮੈਂਬਰ ਅਤੇ ਵਾਇਸ ਚੇਅਰਮੈਨ ਬਣਾਉਣ ਲਈ ਭਾਵ ਕਮੇਟੀ ਦਾ ਗਠਨ ਕਰਨ ਲਈ ਜਿਲ੍ਹਾ ਮੰਡੀ ਅਫਸਰ ਰਾਹੀਂ ਅਤੇ ਡਿਪਟੀ ਕਮਿਸ਼ਨਰ ਦੇ ਹਸਤਾਖਰਾ ਹੇਠ ਮਾਰਕਿਟ ਕਮੇਟੀਆਂ ਦੇ ਸਕੱਤਰਾਂ ਕੋਲੋੋਂ ਆੜਤੀਆਂ, ਕੰਢੇ ਵੱਟੇ ਤੋਂ ਤੋਲਣ ਵਾਲਿਆਂ ਅਤੇ ਇਲਾਕੇ ਦੇ ਸੁਚੱਜੇ ਯੋਗ ਉਮੀਦਵਾਰਾਂ ਦੀ ਲਿਸਟਾਂ ਬਣਾ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਸੌਂਪੀ ਜਾਂਦੀ ਰਹੀ ਹੈ ਤਾਂ ਫਿਰ ਹਲਕਾ ਵਿਧਾਇਕ ਦੀ ਸਿਫਾਰਿਸ਼ ਤੇ ਮਾਰਕਿਟ ਕਮੇਟੀ ਦਾ ਚੇਅਰਮੈਨ ਅਤੇ ਮੈਂਬਰ ਗਠਨ ਕੀਤੇ ਜਾਂਦੇ ਰਹੇ ਹਨ।

ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣੀ ਡੇਢ ਸਾਲ ਹੋ ਗਿਆ ਹੈ। ਜੇਕਰ ਯੋਗ ਵਿਧੀ ਅਪਣਾ ਕੇ ਮਾਰਕਿਟ ਕਮੇਟੀਆਂ ਦੇ ਚੇਅਰਮੈਨ ਥਾਪੇ ਜਾਂਦੇ ਤਾਂ ਹੀ ਮਾਰਕਿਟ ਕਮੇਟੀਆਂ ਦਾ ਗਠਨ ਹੋਣਾ ਸੀ, ਪਰ ਅਜਿਹਾ ਨਹੀਂ ਕੀਤਾ ਗਿਆ। ਇਹ ਲਿਸਟ ਜੂਨ ਦੇ ਮਹੀਨੇ ਜਾਰੀ ਕੀਤੀ ਗਈ ਸੀ। ਪਰ ਅਜੇ ਤੱਕ ਚੇਅਰਮੈਨਾਂ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਆਪਣਾ ਕੰਮਕਾਜ ਕਰ ਸਕਣ।

ਇਸ ਸਬੰਧੀ ਜੋਸ਼ ਨਿਊਜ਼ ਵੱਲੋਂ ਲਿਸਟਾ ਅਨੁਸਾਰ ਬਣਾਏ ਗਏ ਚੇਅਰਮੈਨਾਂ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਕੋਈ ਅਧਿਕਾਰ ਨਹੀੰ ਹੈ ਕਿ ਅਸੀ ਮਾਰਕਿਟ ਕਮੇਟੀਆਂ ਦਾ ਕੰਮ ਕਰ ਸਕੀਏ। ਅਜੇ ਤੱਕ ਮਾਰਕਿਟ ਕਮੇਟੀਆਂ ਦਾ ਗਠਨ ਨਹੀਂ ਕੀਤਾ ਗਿਆ। ਜਿਸ ਕਰਕੇ ਅਸੀ ਆਪਣਾ ਅਹੁੱਦਾ ਨਹੀਂ ਸੰਭਾਲ ਸਕਦੇ। ਸਾਡੀ ਜਗ੍ਹਾਂ ਤੇ ਕੇਵਲ ਐਸ.ਡੀ.ਐਮ ਹੀ ਬਤੌਰ ਪ੍ਰਬੰਧਕ ਮਾਰਕਿਟ ਕਮੇਟੀਆਂ ਦਾ ਕੰਮ ਕਰ ਰਹੇ ਹਨ। ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜੇਕਰ ਸਾਨੂੰ ਚੇਅਰਮੈਨ ਬਣਾਇਆ ਗਿਆ ਹੈ ਤਾਂ ਪੂਰੀ ਮਾਰਕਿਟ ਕਮੇਟੀਆਂ ਦਾ ਗਠਨ ਕੀਤਾ ਜਾਵੇ ਤਾਂ ਜੋ ਅਸੀ ਮੁਲਾਜਮਾਂ ਦੇ ਕੰਮਕਾਜ ਕਰ ਸਕੀਏ।

Leave a Reply

Your email address will not be published. Required fields are marked *