ਗੁਰਦਾਸਪੁਰ, 28 ਅਗਸਤ (ਸਰਬਜੀਤ ਸਿੰਘ)– ਸੀ ਪੀ ਆਈ ਐਮ ਐਲ ਲਿਬਰੇਸ਼ਨ ਦੀ ਮਾਂਝਾ ਜੋਨ ਦੀ ਇਕੱਤਰਤਾ ਸੁਖਦੇਵ ਸਿੰਘ ਭਾਗੋਕਾਵਾਂ ਦੀ ਪ੍ਰਧਾਨਗੀ ਹੇਠ ਕਰਨ ਪਿੱਛੋਂ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਰਾਜਪਾਲ ਦੌਰਾਨ ਚਲ ਰਹੀ ਸਬਦੀ ਜੰਗ ਨਾਲ ਪੰਜਾਬ ਦੇ ਹਿਤਾਂ ਦੀ ਅਣਦੇਖੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਗੈਂਗਸਟਰਾਂ, ਨਜਾਇਜ਼ ਹਥਿਆਰਾਂ, ਨਸ਼ਿਆਂ ਅਤੇ ਪੰਜਾਬ ਦੀ ਅਮਨ ਕਾਨੂੰਨ ਦੀ ਹਾਲਤ ਸਬੰਧੀ ਪੇਸ ਕੀਤੇ ਅੰਕੜੇ ਕਾਗਜ਼ਾਂ ਦਾ ਢਿੱਡ ਤਾਂ ਭਰ ਸਕਦੇ ਹਨ ਪਰ ਜ਼ਮੀਨੀ ਹਕੀਕਤਾਂ ਦਰਸਾਉਂਦੀਆ ਹਨ ਕਿ ਹਰ ਰੋਜ਼ ਨਸ਼ਿਆਂ ਨਾਲ ਦੋ ਚਾਰ ਨੌਜਵਾਨਾਂ ਸਬੰਧੀ ਮੌਤਾਂ ਦੀਆਂ ਖਬਰਾਂ ਜੱਗ ਜ਼ਾਹਰ ਹੁਦੀਆਂ ਹਨ,ਆਮ ਲੋਕਾਂ ਦੇ ਆਪਸੀ ਕਤਲਾਂ ਅਤੇ ਲੁਟਾ ਖੋਹਾ ਦਾ ਚਲ ਰਿਹਾ ਸਿਲਸਿਲਾ ਵੀ ਜੱਗ ਜ਼ਾਹਰ ਹੈ, ਭ੍ਰਿਸ਼ਟਾਚਾਰ ਬਕਾਇਦਾ ਚਲੀ ਜਾ ਰਿਹਾ ਹੈ ਜਿਸ ਵਿਚ ਆਮ ਆਦਮੀ ਪਾਰਟੀ ਦੇ ਐਮ ਐਲ ਏ, ਮੰਤਰੀ ਅਤੇ ਹੋਰ ਕਾਰਕੁੰਨ ਬਰਾਬਰ ਲਿਪਤ ਹਨ, ਵਿਰੋਧੀਆਂ ਖਿਲਾਫ਼ ਪੁਲਿਸ ਦੀ ਦੁਰਵਰਤੋਂ ਪਹਿਲੀਆਂ ਸਰਕਾਰਾਂ ਤੋਂ ਵੀ ਵਧੇਰੇ ਕੀਤੀ ਜਾ ਰਹੀ ਹੈ,ਹੜਪੀੜਤਾ ਨੂੰ ਮੁਆਵਜ਼ਾ ਦੇਣ ਦੀ ਬਜਾਏ ਉਨ੍ਹਾਂ ਨੂੰ ਕੁਟਾਪਾ ਚਾੜ੍ਹਿਆ ਜਾ ਰਿਹਾ ਹੈ।
ਬੱਖਤਪੁਰਾ ਨੇ ਹੋਰ ਕਿਹਾ ਕਿ ਪੰਜਾਬ ਵਿੱਚ ਸਭ ਅੱਛਾ ਨਾਂ ਹੋਣ ਦੇ ਬਾਵਜੂਦ ਵੀ ਲਿਬਰੇਸ਼ਨ ਪੰਜਾਬ ਦੇ ਰਾਜਪਾਲ ਵਲੋਂ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਗਾਉਣ ਦੀਆਂ ਧਮਕੀਆਂ ਦੇਣਾ ਗ਼ੈਰ ਸੰਵਿਧਾਨਕ ਹਨ, ਅਸਲ ਵਿਚ ਪੰਜਾਬ ਦਾ ਰਾਜਪਾਲ ਪੰਜਾਬ ਦੇ ਹਿਤਾਂ ਦੀ ਨਹੀਂ ਭਾਜਪਾ ਦੇ ਹਿਤਾਂ ਲਈ ਬੋਲ ਰਿਹਾ ਹੈ। ਭਾਜਪਾ ਸਰਕਾਰ ਇਸ ਸਿਆਸੀ ਵਰਤਾਰੇ ਨੂੰ ਸਾਰੇ ਦੇਸ਼ ਵਿਚ ਵਿਰੋਧੀ ਸਰਕਾਰਾਂ ਵਿਚ ਵਰਤ ਰਹੀ ਹੈ ਪਰ ਪੰਜਾਬੀ ਇਸ ਨੂੰ ਕਦਾਚਿੱਤ ਬਰਦਾਸ਼ਤ ਨਹੀਂ ਕਰਨਗੇ, ਰਾਜਪਾਲ ਨੂੰ ਆਪਣੀਆਂ ਹੱਦਾ ਵਿਚ ਰਹਿਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਾਜਪਾਲ ਵਲੋਂ ਸਰਕਾਰ ਦੇ ਕੰਮ ਕਾਜ ਬਾਬਤ ਟਿਪਣੀਆਂ ਕਰਨ ਦਾ ਮੌਕਾ ਦੇਣ ਦੀ ਬਜਾਏ ਆਪਣੀ ਸਰਕਾਰ ਦੇ ਵਿਗੜ ਰਹੇ ਅਕਸ ਵਿੱਚ ਸੁਧਾਰ ਕਰਨ ਵੱਲ ਤਵੱਜੋਂ ਦੇਣੀ ਚਾਹੀਦੀ ਹੈ। ਮੀਟਿੰਗ ਵਿੱਚ ਬਲਬੀਰ ਸਿੰਘ ਝਾਮਕਾ, ਗੁਲਜ਼ਾਰ ਸਿੰਘ ਭੁੰਬਲੀ, ਮੰਗਲ ਸਿੰਘ ਧਰਮਕੋਟ, ਲਖਬੀਰ ਸਿੰਘ ਅਜਨਾਲਾ, ਨਿਰਮਲ ਸਿੰਘ ਛੱਜਲਵੱਡੀ, ਦਲਵਿੰਦਰ ਸਿੰਘ ਪੰਨੂ, ਅਸ਼ਵਨੀ ਕੁਮਾਰ ਲੱਖਣਕਲਾਂ ਆਦਿ ਸ਼ਾਮਲ ਸਨ


