ਪੁਲਸ ਵੱਲੋਂ ਨੌਜਵਾਨਾਂ ਖਿਲਾਫ ਕੀਤਾ ਮਾਮਲਾ ਦਰਜ਼
ਗੁਰਦਾਸਪੁਰ, 18 ਨਵੰਬਰ (ਸਰਬਜੀਤ ਸਿੰਘ)- ਸੀਨੀਅਰ ਪੁਲਸ ਕਪਤਾਨ ਗੁਰਦਾਸਪੁਰ ਦੀਪਕ ਹਿਲੋਰੀ ਆਈ.ਪੀ.ਐਸ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਦੀਨਾਨਗਰ ਦੇ ਪਿੰਡ ਅਵਾਂਖਾ ਵਿਖੇ ਨਸ਼ਾ ਖ੍ਰੀਦਣ ਲਈ ਆਏ 3 ਨੌਜਵਾਨਾਂ ਨੂੰ ਪਿੰਡ ਵਾਸੀਆਂ ਵੱਲੋਂ ਕਾਬੂ ਕਰਨ ਤੋਂ ਬਾਅਦ ਪੁਲਸ ਦੇ ਹਵਾਲੇ ਕੀਤਾ ਗਿਆ | ਜਿਸ ਤੋਂ ਬਾਅਦ ਦੀਨਾਨਗਰ ਪੁਲਸ ਵੱਲੋਂ 3 ਨੌਜਵਾਨਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ | ਪੁੱਛਗਿੱਛ ਦੌਰਾਨ ਨੌਜਵਾਨਾਂ ਨੇ ਦੱਸਿਆ ਕਿ ਉਹ ਪਿੰਡ ਦੀ ਰਹਿਣ ਵਾਲੀ ਮਹਿਲਾ ਸੁਨੀਤਾ ਉਰਫ ਚੂਈ ਪਤਨੀ ਕਾਲਾ ਤੋਂ ਖ੍ਰੀਦਣ ਲਈ ਆਏ ਸਨ | ਇਸਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ।
ਥਾਣਾ ਮੁੱਖੀ ਮੇਜਰ ਸਿੰਘ ਨੇ ਦੱਸਿਆ ਕਿ ਪਿੰਡ ਦੀਆਂ ਮੜੀਆਂ ਤੇ ਅੱਗੇ ਖੇਤਾਂ ਵਿੱਚ ਲੋਕਾਂ ਵੱਲੋਂ 3 ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ | ਜੋ ਕਿ ਆਪਣੇ ਆਪ ਨੂੰ ਨਸ਼ੀਲੇ ਟੀਕੇ ਲਗਾ ਰਹੇ ਹਨ | ਜਿਸ ਬਾਰੇ ਸੂਚਨਾ ਮਿਲੀ ਤੋਂ ਪੁਲਸ ਪਾਰਟੀ ਮੌਕੇ ‘ਤੇ ਪੁੱਜੀ ਅਤੇ ਨੌਜਵਾਨ ਮਨਪ੍ਰੀਤ ਸਿੰਘ ਉਰਫ ਅਮਨ ਪੁੱਤਰ ਗੁਰਵੀਰ ਸਿੰਘ ਵਾਸੀ ਠਾਕਰਪੁਰ, ਮਨੀਸ਼ ਸ਼ਰਮਾ ਉਰਫੀ ਮੋਨਟੂ ਪੁੱਤਰ ਰਮੇਸ਼ ਚੰਦ ਵਾਸੀ ਗਾਹਲੜੀ ਅਤੇ ਸ਼ਰਨਜੀਤ ਸਿੰਘ ਉਰਫ ਸੰਨੀ ਪੁੱਤਰ ਮੱਖਣ ਸਿੰਘ ਵਾਸੀ ਗੰਜਾ ਨੂੰ ਕਾਬੂ ਕੀਤਾ ਗਿਆ | ਜਿਨ੍ਹਾਂ ਕੋਲੋਂ ਤਿੰਨ ਸੂਈਆ ਸਰਿੰਜਾ ਜਿਨ੍ਹਾਂ ਵਿੱਚ ਨਸ਼ੀਲਾ ਪਦਾਰਥ ਹੈਰੋਇਨ ਨੁਮਾ ਭਰਿਆ ਹੋਇਆ ਸੀ | ਇੱਕ ਸਕੂਟਰੀ ਵੀ ਬਰਾਮਦ ਕੀਤੀ ਗਈ |
ਪਹਿਲੇ ਵੀ ਮਹਿਲਾ ਖਿਲਾਫ ਕਈ ਮਾਮਲੇ ਹੈ ਦਰਜ਼-ਐਸ.ਐਚ.ਓ
ਐਸ.ਐਚ.ਓ ਮੇਜਰ ਸਿੰਘ ਨੇ ਦੱਸਿਆ ਕਿ ਨਸ਼ਾ ਵੇਚਣ ਵਾਲੀ ਮਹਿਲਾ ਚੂਈ ਦੇ ਖਿਲਾਫ ਪਹਿਲੇ ਵੀ 21 ਮੁਕੱਦਮੇ ਨਜਾਇਜ ਸ਼ਰਾਬ ਵੇਚਣ ਦੇ ਚੱਲ ਰਹੇ ਹਨ ਅਤੇ 4 ਐਨ.ਡੀ.ਪੀ.ਸੀ ਐਕਟ ਤਹਿਤ ਮਾਮਲਾ ਦਰਜ ਹੈ | ਉਸ ਨੂੰ ਫੜਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਉਕਤ ਔਰਤ ਜਲਦ ਹੀ ਪੁਲਸ ਦੀ ਗਿ੍ਫਤ ਵਿੱਚ ਹੋਵੇਗੀ |