ਗੁਰਦਾਸਪੁਰ, 9 ਅਪ੍ਰੈਲ (ਸਰਬਜੀਤ ਸਿੰਘ)–ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਨਾਇਟ ਕਲੱਬ ਛੂਹ ਸਮੇਂ ਅਚਾਨਕ ਛੱਤ ਡਿੱਗਣ ਨਾਲ ਮਸ਼ਹੂਰ ਰੂਬੀ ਪੀਰੀਜ ਸਮੇਤ 98 ਮੌਤਾਂ, 225 ਸਖ਼ਤ ਜ਼ਖ਼ਮੀ ਤੇ 500 ਤੋਂ ਵੱਧ ਦੱਬੇ ਹੋਣ ਵਾਲੇ ਹੋਏ ਵੱਡੇ ਹਾਦਸੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪੀੜਤ ਨੂੰ ਢੁਕਵਾਂ ਮੁਆਵਜ਼ਾ ਦੇਣ,ਪੀੜਤ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਤੇ ਇਸ ਦੀ ਉੱਚ ਪੱਧਰੀ ਜਾਂਚ ਕਰਨ ਦੀ ਮੰਗ ਕਰਦੀ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਨਾਇਟ ਕਲੱਬ ਦੀ ਛੱਤ ਡਿੱਗਣ ਕਾਰਨ ਮਸ਼ਹੂਰ ਗਾਇਕ ਰੂਬੀ ਪੀਰੀਜ ਸਮੇਤ 98 ਮੌਤਾਂ,225 ਸਖ਼ਤ ਜ਼ਖਮੀ ਤੇ 500 ਦੇ ਲਗਭਗ ਮਲਬੇ’ਚ ਦੱਬੇ ਹੋਣ ਵਾਲੀ ਮੰਦਭਾਗੀ ਘਟਨਾ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ,ਪੀੜਤ ਪਰਿਵਾਰਾਂ ਨੂੰ ਢੁਕਵਾਂ ਮੁਆਵਜ਼ਾ ਤੇ ਇਸ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਕੀਤਾ , ਭਾਈ ਖਾਲਸਾ ਨੇ ਦੱਸਿਆ ਸੂਤਰਾਂ ਮੁਤਾਬਕ ਇਸ ਨਾਇਟ ਕਲੱਬ ਛੂਹ ਵਿੱਚ ਚੋਟੀ ਦੇ ਅਦਾਕਾਰ ਤੇ ਚੋਟੀ ਦੇ ਸਿਆਸਤਦਾਨਾਂ ਤੋਂ ਇਲਾਵਾ ਸੈਂਕੜੇ ਅਫਸਰ ਤੇ ਹਜ਼ਾਰਾਂ ਮੰਨੇਂ ਪ੍ਰਮੰਨੇ ਮਾਇਆਧਾਰੀ ਲੋਕਾਂ ਦੇ ਸ਼ਾਮਲ ਹੋਣ ਦਾ ਪਤਾ ਲੱਗਾ ਹੈ, ਭਾਈ ਖਾਲਸਾ ਨੇ ਦੱਸਿਆ ਨਾਇਟ ਕਲੱਬ ਦੇ ਇਸ ਹਾਦਸੇ ‘ਚ ਹੀਰੋ ਰੂਬੀ ਪੀਰੀਜ ਸਮੇਤ 98 ਮੌਤਾਂ, 225 ਜ਼ਖ਼ਮੀ ਤੇ ਮਲਬੇ’ਚ 500 ਤੋਂ ਵੱਧ ਫ਼ਸੇ ਲੋਕਾਂ ਦਾ ਖਦਸ਼ਾ ਹੈ, ਭਾਈ ਖਾਲਸਾ ਨੇ ਦੱਸਿਆ ਦੁਨੀਆਂ ਰੱਬ ਨੂੰ ਭੁੱਲ ਕੇ ਰੱਬ ਵਿਰੋਧੀ ਦੁਨੀਆਂ ਨਾਲ ਜੁੜ ਰਹੇ ਹਨ , ਭਾਈ ਖਾਲਸਾ ਨੇ ਇਹ ਵੀ ਠੀਕ ਹੈ ਕਿ ਦੁਨੀਆਂ ਰੱਬ ਦੀ ਬਣਾਈ ਹੋਈ ਹੈ ਅਤੇ ਬਿਲਕੁਲ ਝੂਠੀ ਵੀ ਹੈ,ਜਦੋਂ ਕਿ ਉਸ ਰੱਬ ਦਾ ਨਾਂ ਸੱਚ ਤੇ ਸਦਾ ਰਹਿਣ ਵਾਲਾ ਹੈ, ਭਾਈ ਖਾਲਸਾ ਨੇ ਦੱਸਿਆ ਇਸ ਕਰਕੇ ਮਨੁੱਖ ਨੂੰ ਸੰਸਾਰ ਵਿੱਚ ਵਿਚਰਦਿਆਂ ਹਮੇਸ਼ਾ ਆਪਣੇ ਨਿੱਜੀ ਹਿੱਤਾਂ ਲਈ ਲੋਕਾਂ ਨਾਲ ਧੋਧਾਬਾਜੀ, ਧੱਕੇਸਾਹੀ ਬੇਇਨਸਾਫ਼ੀ ਤੇ ਜ਼ੁਲਮ ਕਰਨ ਵਾਲੇ ਰੱਬ ਵਿਰੋਧੀ ਵਰਤਾਰੇ ਕਰਨ ਤੋਂ ਦੂਰ ਰਹੇਂ ਕਿ ਰੱਬ ਨੂੰ ਚੇਤੇ ਰੱਖਣਾ ਚਾਹੀਦਾ ਹੈ ਤਾਂ ਹੀ ਅਸੀਂ ਨਾਇਟ ਕਲੱਬ ਦੀ ਛੱਤ ਡਿੱਗਣ ਵਾਲੇ ਰੱਬੀ ਕਰੋਪੀ ਵਾਲੇ ਹਾਦਸਿਆਂ ਤੋਂ ਬਚ ਸਕਦੇ ਹਾਂ, ਭਾਈ ਖਾਲਸਾ ਨੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਹਮੇਸ਼ਾ ਨੇਕੀ ਦੇ ਕੰਮ ਕਰਨ ਦੇ ਨਾਲ-ਨਾਲ ਵਾਹਿਗੁਰੂ ਨੂੰ ਚੇਤੇ ਰੱਖਦਿਆਂ ਸੰਸਾਰ ਦੇ ਸਮੂਹ ਜੀਵ ਜੰਤੂਆਂ ਤੇ ਭਲਾ ਕਰਨ ਦੀ ਲੋਕਾਂ ਨੂੰ ਅਪੀਲ ਕਰਦੀ ਹੈ ਭਾਈ ਖਾਲਸਾ ਨੇ ਦੱਸਿਆ ਹਰ ਮਨੁੱਖ ਤੇ ਜੀਵ ਜੰਤੂ ਸਮੂਹ ਬਨਾਸਪਤੀ’ਚ ਉਸ ਪਰਮਾਤਮਾ ਦਾ ਵਾਸਾ ਹੈ, ਪਰ ਅੱਜ ਹਰ ਪਾਸੇ ਆਪਣੇ ਨਿੱਜੀ ਸਵਾਰਥਾਂ ਲਈ ਮਨੁੱਖ ਜੀਵ ਜੰਤੂ ਬਨਾਸਪਤੀ ਨੂੰ ਖਤਮ ਕਰੀ ਜਾ ਕੀਤਾ ਜਾ ਰਿਹਾ ਹੈ ਭਾਈ ਖਾਲਸਾ ਨੇ ਦੱਸਿਆ ਇਸੇ ਹੀ ਕਰੋਪੀ ਕਰਕੇ ਸੰਸਾਰ ਤੇ ਵੱਡੇ ਵੱਡੇ ਭੁਚਾਲਾਂ ਨਾਲ ਬਿਲਡਿੰਗ ਢਹਿ ਢੇਰੀ ਹੋ ਰਹੀਆਂ ਲੋਕ ਆਪਣੇ ਘਰਾਂ ਵਿੱਚੋ ਬਾਹਰ ਸੜਕਾਂ ਨੂੰ ਭੱਜ ਰਹੇ ਨੇ, ਮੰਦਰਾਂ’ਚ ਭਗਦੌੜ ਮਚ ਰਹੀ ਹੈ,ਰੇਲ ਗੱਡੀਆਂ ਦੇ ਲਗਾਤਾਰ ਹਾਦਸੇ ਵਧ ਰਹੇ ਨੇ ਕਿਉਂਕਿ ਮਨੁੱਖ ਜਿਸ ਮਕ਼ਸਦ ਲਈ ਇਸ ਦੁਨੀਆਂ ਤੇ ਰੱਬ ਨੇ ਭੇਜਿਆ ਸੀ ਉਸ ਤੋਂ ਭਟਕ ਕੇ ਦੁਨੀਆਂ ਦੇ ਪਿੱਛੇ ਲੱਗ ਤੁਰਿਆ ਹੈ ਜੋ ਸਦਾ ਰਹਿਣ ਵਾਲੀ ਨਹੀਂ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਨਾਇਟ ਕਲੱਬ ਛੂਅ ਮੌਕੇ ਛੱਤ ਡਿੱਗਣ ਨਾਲ 98 ਮੌਤਾਂ 225 ਜ਼ਖ਼ਮੀ ਤੇ ਮਲਬੇ’ਚ ਸੈਂਕੜੇ ਫਸੇ ਹੋਣ ਵਾਲੇ ਹਾਦਸੇ ਦੇ ਪੀੜਤਾਂ ਨਾਲ ਗਹਿਰੀ ਹਮਦਰਦੀ ਤੇ ਢੁਕਵਾਂ ਮੁਆਵਜ਼ਾ ਦੇਣ ਦੇ ਨਾਲ ਨਾਲ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰਨ ਦੇ ਨਾਲ-ਨਾਲ ਲੋਕਾਂ ਨੂੰ ਸਦਾ ਰਹਿਣ ਵਾਲੇ ਉਸ ਪ੍ਰਭੂ ਪ੍ਰਮਾਤਮਾ ਅਕਾਲ ਪੁਰਖ ਨਾਲ ਜੁੜਨ ਦੀ ਬੇਨਤੀ ਕਰਦੀ ਹੈ ਜਿਵੇਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਫੁਰਮਾਣ ਕਰਦੀ ਹੈ ( ਜਗਿ ਰਚਨਾ ਸਭ ਝੂਠ ਹੈ,ਜਾਨਿ ਲਿਓ ਰੇ ਮੀਤ) ਅਨੁਸਾਰ ਝੂਠੀ ਦੁਨੀਆਂ ਨੂੰ ਛੱਡ ਕੇ ਉਸ ਰੱਬ ਵਾਲੀ ਦੁਨੀਆ ਨਾਲ ਜੁੜਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ ਜੋਂ ਆਪ ਜਪੁ ਦੇ ਤੇ ਹੋਰਨਾਂ ਨੂੰ ਜਪਣ ਲਈ ਪ੍ਰੇਰਤ ਕਰਦੇ ਹਨ।
