ਗੁਰਦਾਸਪੁਰ: 4 ਜੁਲਾਈ (ਸਰਬਜੀਤ)–ਥਾਣਾ ਦੀਨਾਨਗਰ ਦੀ ਪੁਲਸ ਨੇ ਨਾਬਾਲਗ ਲੜਕੀ ਨੂੰ ਭਜਾ ਕੇ ਲੈਣ ਜਾਣ ਵਾਲੇ ਇੱਕ ਨੌਜਵਾਨ ਖਿਲਾਫ ਮਾਮਲਾ ਦਰਜ਼ ਕੀਤਾ ਹੈ।
ਵਿਅਕਤੀ ਨੇ ਦੱਸਿਆ ਕਿ 28 ਜੂਨ ਨੂੰ ਉਹ ਅਤੇ ਉਸਦੀ ਪਤਨੀ ਆਪਣੇ-ਆਪਣੇ ਕੰਮ ਤੇ ਘਰੋਂ ਬਾਹਰ ਗਏ ਸੀ ਤਾਂ ਉਸਦੀ ਨਾਬਾਲਗ ਲੜਕੀ ਉਨਾਂ ਨੂੰ ਬਿਨਾਂ ਦੱਸੇ-ਪੁੱਛੇ ਘਰੋ ਚੱਲੀ ਗਈ ਸੀ। ਲੜਕੀ ਦੀ ਕਾਫੀ ਭਾਲ ਕੀਤੀ ਪਰ ਉਹ ਕਿਧਰੇ ਨਹੀ ਮਿਲੀ ਹੈ ਉਸਨੂੰ ਪੂਰਾ ਯਕੀਨ ਹੈ ਕਿ ਉਸਦੀ ਲੜਕੀ ਨੂੰ ਲੱਕੀ ਪੁਤਰ ਸਤਪਾਲ ਵਾਸੀ ਸਹੋਵਾਲ ਵਰਗਲਾ, ਫੁਸਲਾ ਕੇ ਵਿਆਹ ਕਰਵਾਉਣ ਦੀ ਨਿਅਤ ਨਾਲ ਭਜਾ ਕੇ ਲੈ ਗਿਆ ਹੈ।