ਗੁਰਦਾਸਪੁਰ, 6 ਜੁਲਾਈ (ਸਰਬਜੀਤ)–ਥਾਣਾ ਬਹਿਰਾਮਪੁਰ ਦੀ ਪੁਲਸ ਨੇ ਹਮਲਾ ਕਰਕੇ ਜਖਮੀ ਕਰਨ ਦੇ ਮਾਮਲੇ ਵਿੱਚ 3 ਲੋਕਾਂ ਖਿਲਾਫ ਮਾਮਲਾ ਦਰਜ਼ ਕੀਤਾ ਹੈ।
ਦਵਿੰਦਰ ਸਿੰਘ ਪੁੱਤਰ ਸਾਹਿਬ ਸਿੰਘ ਵਾਸੀ ਸਮਸੇਰਪੁਰ ਥਾਣਾ ਦੋਰਾਂਗਲਾ ਨੇ ਦੱਸਿਆ ਕਿ ਉਸਨੇ ਕਰਨ ਸਿੰਘ ਪੁੱਤਰ ਖਜਾਨ ਸਿੰਘ ਵਾਸੀ ਬਾਹਮਣੀ ਪਾਸੋਂ ਇੱਕ ਪੋਲਟਰੀ ਫਾਰਮ ਕਿਰਾਏ ਤੇ ਲਿਆ ਹੋਇਆ ਹੈ, ਮਿਤੀ 17.06.22 ਨੂੰ ਮੁਦਈ ਪੋਲਟਰੀ ਫਾਰਮ ਪਰ ਮੋਜੂਦ ਸੀ ਕਿ ਰਣਜੀਤ ਸਿੰਘ ਪੁਤਰ ਪੂਰਨ ਸਿੰਘ, ਸੁਸੀਲ ਸਿੰਘ ਪੁਤਰ ਰਣਜੀਤ ਸਿੰਘ, ਰਾਹੁਲ ਉਰਫ ਜੱਗੀ ਵਾਸੀਆਂਨ ਸਮਸੇਰਪੁਰ ਨੇ ਦਸਤੀ ਹਥਿਆਰਾ ਨਾਲ ਸੱਟਾਂ ਮਾਰ ਕੇ ਮੁਦਈ ਨੂੰ ਜਖਮੀ ਕਰ ਦਿੱਤਾ। ਵਜਾ ਰੰਜਿਸ ਇਹ ਹੈ ਕਿ ਦੋਸੀ ਰਣਜੀਤ ਸਿੰਘ ਦੇ ਲੜਕੇ ਉਦੇ ਅਤੇ ਅਬੁੂ ਮੁਦਈ ਦੇ ਪੋਲਟਰੀ ਫਾਰਮ ਤੇ ਕੰਮ ਕਰਦੇ ਸੀ ਜਿਸਦੇ ਰਣਜੀਤ ਸਿੰਘ ਵਿਰੋਧ ਕਰਦਾ ਸੀ।