ਡੇਰਾ ਬਾਬਾ ਨਾਨਕ, ਗੁਰਦਾਸਪੁਰ, 30 ਸਤੰਬਰ (ਸਰਬਜੀਤ ਸਿੰਘ)- ਪਿੰਡਾਂ ਪਿੰਡਾਂ ਵਿੱਚ ਬੋਲੀ ਲਾ ਕੇ ਸਰਪੰਚੀ ਖਰੀਦਣਾ ਭਾਰਤੀ ਚੋਣ ਕਮਿਸ਼ਨ, ਸੰਵਿਧਾਨ ਅਤੇ ਲੋਕਤੰਤਰ ਦੀ ਘੋਰ ਉਲੰਘਣਾ ਹੈ ਅਤੇ ਇਹ ਰੁਝਾਨ ਦੇਸ਼ ਅਤੇ ਦੇਸ਼ ਦੇ ਲੋਕਾਂ ਲਈ ਸਹੀ ਸਾਬਤ ਨਹੀਂ ਹੋਵੇਗਾ ਕਿਉਂਕਿ ਇਹ ਵਰਤਾਰਾ ਗਰੀਬ ਅਮੀਰ ਨੂੰ ਉਤਸ਼ਾਹਿਤ ਕਰਨ ਵਾਲਾ ਹੈ,ਇਹ ਵਰਤਾਰਾ ਗਰੀਬਾਂ ਨੂੰ ਸੱਤਾ ਨੁਮਾਇੰਦਗੀ ਤੋਂ ਦੂਰ ਕਰਨ ਵਾਲਾ ਹੈ ਇਸ ਨਾਲ ਮਾਇਆ ਧਾਰੀ ਧਨਾਡ ਲੋਕਾਂ ਵੱਲੋਂ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ ਜੋ ਸਮੇਂ ਲਈ ਖਤਰਨਾਕ ਸਾਬਤ ਹੋ ਸਕਦਾ ਹੈ, ਇਸ ਕਰਕੇ ਆਲ ਇੰਡਿਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਬੋਲੀ ਲਾ ਕੇ ਸਰਪੰਚੀ ਖਰੀਦਣ ਵਾਲੇ ਵਰਤਾਰੇ ਦੀ ਜ਼ੋਰਦਾਰ ਸਬਦਾ’ਚ ਨਿੰਦਾ ਕਰਦੀ ਹੈ ਅਤੇ ਸਰਕਾਰ ਤੋਂ ਮੰਗ ਕਰਦੀ ਹੈਂ ਕਿ ਮਾਇਆ ਧਾਰੀਆਂ ਵੱਲੋਂ ਪੈਸੇ ਨਾਲ ਬੋਲੀ ਤੇ ਸਰਪੰਚੀ ਖਰੀਦਣ ਵਾਲੀ ਪਾਈ ਗੈਰ ਕਾਨੂੰਨੀ ਪਿਰਤ ਤੇ ਤੁਰੰਤ ਪਾਬੰਦੀ ਲਾਈ ਜਾਵੇ ਅਤੇ ਸਰਕਾਰੀ ਹਦਾਇਤਾਂ ਮੁਤਾਬਿਕ ਹੀ ਸਰਬਸੰਮਤੀ ਨਾਲ ਚੁਣੇ ਸਰਪੰਚਾਂ ਨੂੰ ਹੀ ਮਾਨਤਾ ਦਿੱਤੀ ਜਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡਿਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮਾਲਵੇ ਦੇ ਜਿਲਾ ਮੁਕਤਸਰ ਦੇ ਪਿੰਡ ਕੋਠੇ ਚੀਤਿਆਂ ਦੇ ਅਮਰੀਕ ਸਿੰਘ ਵੱਲੋਂ ਸਾਡੇ 35 ਲੱਖ’ਚ ਸਰਪੰਚੀ ਬੋਲੀ ਦੇ ਕਿ ਖਰੀਦਣ ਅਤੇ ਮਾਝਾ ਜ਼ਿਲਾਂ ਗੁਰਦਾਸਪੁਰ ਦੇ ਪਿੰਡ ਹਰਦੋਹਵਾਲ ਦੇ ਭਾਜਪਾ ਆਗੂ ਆਤਮਾ ਸਿੰਘ ਵੱਲੋਂ ਬੋਲੀ ਦੇ ਕੇ ਦੋ ਕਰੌੜ’ਚ ਖਰੀਦੀ ਸਰਪੰਚੀ ਵਾਲੇ ਗੈਰ ਕਾਨੂੰਨੀ, ਗੈਰ ਸੰਵਿਧਾਨ ਤੇ ਗੈਰ ਲੋਕਤੰਤਰ ਵਰਤਾਰੇ ਦੀ ਨਿੰਦਾ ਅਤੇ ਇਸ ਵਰਤਾਰੇ ਨੂੰ ਮਾਨਤਾ ਨਾ ਦੇਣ ਦੀ ਮੰਗ ਕਰਦਿਆਂ ਇੱਕ ਲਿਖਤੀ ਪਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਮਾਲਵੇ ਦੇ ਪਿੰਡ ਕੋਠੇ ਚੀਤਿਆਂ ਵਾਲੀ ਬੋਲੀ 20 ਲੱਖ ਤੋਂ ਸ਼ੁਰੂ ਹੋ ਹੋਈ ਅਤੇ ਲਾਸਟ ਬੋਲੀ ਸਾਡੇ 35 ਲੱਖ ਰੁਪਏ ਵਿੱਚ ਅਮਰੀਕ ਸਿੰਘ ਦੇ ਪੂੰਜੀਪਤੀ ਨੇ ਖਰੀਦੀ ਅਤੇ ਮਾਝੇ ਦੇ ਪਿੰਡ ਹਰਦੋਹਵਾਲ ਗੁਰਦਾਸਪੁਰ’ਚ ਇਹ ਸਰਪੰਚੀ ਬੋਲੀ 50 ਲੱਖ ਰੁਪਏ ਤੋਂ ਸ਼ੁਰੂ ਹੋਈ ਅਤੇ ਸਭ ਤੋਂ ਵੱਧ ਬੋਲੀ ਭਾਜਪਾ ਆਗੂ ਆਤਮਾ ਸਿੰਘ ਨੇ ਦੋ ਕਰੌੜ’ਚ ਲਾ ਕੇ ਗੈਰ ਕਾਨੂੰਨੀ ਸਰਪੰਚੀ ਖਰੀਦ ਲਈ, ਭਾਈ ਖਾਲਸਾ ਨੇ ਕਿਹਾ ਕਿ ਇਹ ਤਾਂ ਸਮੇਂ ਦੀ ਕੁੱਖ ਵਿੱਚ ਹੈ ਕਿ ਇਸ ਗੈਰ ਕਾਨੂੰਨੀ ਢੰਗ ਨਾਲ ਬਣੇ ਸਰਪੰਚਾਂ ਨੂੰ ਸਰਕਾਰ ਮਾਨਤਾ ਦਿੰਦੀ ਹੈ, ਜਾ ਨਹੀਂ ? ਪਰ ਸਰਪੰਚੀ ਨੂੰ ਮਾਇਆ ਧਾਰੀ ਲੋਕਾਂ ਨੇ ਖੇਡ ਬਣਾ ਲਿਆ ਹੈ, ਭਾਈ ਖਾਲਸਾ ਨੇ ਕਿਹਾ ਇਸ ਤਰ੍ਹਾਂ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਵੀ ਮਾਇਆ ਧਾਰੀ ਅੰਬਾਨੀ ਅੰਡਾਨੀ ਵਰਗਾ ਸਭ ਤੋਂ ਵੱਧ ਬੋਲੀ ਦੇ ਕਿ ਦੇਸ਼ ਨੂੰ ਖਰੀਦ ਲਵੇਗਾ ਜੋ ਭਾਰਤੀਆਂ ਚੋਣ ਕਮਿਸ਼ਨ,ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਦਾ ਵੱਡਾ ਅਪਮਾਨ ਤੇ ਉਲੰਘਣਾ ਹੈ, ਇਸ ਕਰਕੇ ਆਲ ਇੰਡਿਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਮਾਝੇ ਅਤੇ ਮਾਲਵੇ ਵਿੱਚ ਬੋਲੀ ਸਿਸਟਮ ਸਾਰੀ ਬਣੇ ਸਰਪੰਚਾਂ ਨੂੰ ਮਾਨਤਾ ਨਾ ਦੇਣ ਦੀ ਸਰਕਾਰ ਤੋਂ ਮੰਗ ਕਰਦੀ ਹੈ ਤਾਂ ਕਿ ਲੋਕਤੰਤਰ ਅਤੇ ਚੋਣ ਪਰਨਾਲੀ ਸਿਸਟਮ ਦੇ ਨਾਲ ਨਾਲ ਦੇਸ਼ ਦੇ ਸੰਵਿਧਾਨ ਨੂੰ ਬਰਕਰਾਰ ਰੱਖਿਆ ਜਾ ਸਕਣ।।ਇਸ ਵਕਤ ਭਾਈ ਵਿਰਸਾ ਸਿੰਘ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮਿ੍ਤਸਰ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸ ਪੁਰ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਜਗਜੀਤ ਸਿੰਘ, ਭਾਈ ਬਲਕਾਰ ਸਿੰਘ ਦਾਰੇਵਾਲ, ਭਾਈ ਸਿੰਦਾ ਸਿੰਘ ਤੇ ਭਾਈ ਪਿਰਥੀ ਸਿੰਘ ਧਾਰੀਵਾਲ ਧਰਮਕੋਟ, ਭਾਈ ਸੁਖਦੇਵ ਸਿੰਘ ਫੌਜੀ ਜਗਰਾਉਂ, ਭਾਈ ਕਰਮ ਸਿੰਘ ਰੂਮੀ ਵਾਲਾ, ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਆਦਿ ਆਗੂ ਹਾਜ਼ਰ ਸਨ।।