ਸੰਚਾਰ ਅਤੇ ਆਵਾਜਾਈ ਥੀਮ ਤੇ ਪ੍ਰਾਪਤ ਕੀਤਾ ਜਿਲਾ ਪੱਧਰ ਤੇ ਪਹਿਲਾ ਸਥਾਨ
ਬਟਾਲਾ, ਗੁਰਦਾਸਪੁਰ 4 ਫਰਵਰੀ (ਸਰਬਜੀਤ ਸਿੰਘ )– ਰਾਜ ਸਾਇੰਸ ਸਿੱਖਿਆ ਸੰਸਥਾ ਪੰਜਾਬ ਵੱਲੋਂ ਜ਼ਿਲ੍ਹਾ ਪਧਰੀ ਵਿਗਿਆਨ ਪ੍ਰਦਰਸ਼ਨੀ (2023-2024) ਦਾ ਆਯੋਜਨ ਸਰਕਾਰੀ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ ( ਮੁੰਡੇ ) ਗੁਰਦਾਸਪੁਰ ਵਿਖੇ ਕੀਤਾ ਗਿਆ। ਜਿਸਦੀ ਅਗੁਵਾਈ ਉਪ ਜਿਲ੍ਹਾ ਸਿੱਖਿਆ ਅਫਸਰ ਗੁਰਦਾਸਪੁਰ ਲਖਵਿੰਦਰ ਸਿੰਘ ਨੇ ਕੀਤਾ। ਇਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ੇਖਪੁਰ ਦੇ ਵਿਦਿਆਰਥੀ ਗੁਰਜੋਤ ਸਿੰਘ ਨੇ ਗਾਈਡ ਅਧਿਆਪਕਾ ਅਮਨਪ੍ਰੀਤ ਕੌਰ ਸਾਇੰਸ ਮਿਸਟੈ੍ਸ ਅਤੇ ਸਹਿਯੋਗੀ ਅਧਿਆਪਕਾ ਰਿਪਨਦੀਪ ਕੌਰ ਸਾਇੰਸ ਮਿਸਟੈ੍ਸ ਦੀ ਅਗਵਾਈ ਹੇਠ ” ਸੰਚਾਰ ਅਤੇ ਆਵਾਜਾਈ “ਥੀਮ ਅਧੀਨ ਜ਼ਿਲ੍ਹਾ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਰਾਜ ਪੱਧਰ ਤੇ ਹੋਣ ਵਾਲੇ ਮੁਕਾਬਲੇ ਜਿਸਦਾ ਆਯੋਜਨ ਲੁਧਿਆਣਾ ਵਿਖੇ ਹੋਣਾ ਹੈ , ਲਈ ਚੁਣਿਆ ਗਿਆ । ਇਸ ਦੌਰਾਨ ਵਧਾਈ ਦਿੰਦੇ ਹੋਏ ਪ੍ਰਿੰਸੀਪਲ ਸ.ਮਨਜੀਤ ਸਿੰਘ ਸੰਧੂ ਜੀ ਵੱਲੋਂ ਸਕੂਲ ਪਹੁੰਚਣ ਤੇ ਬੱਚੇ ਅਤੇ ਗਾਈਡ ਅਧਿਆਪਕਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਭਵਿੱਖ ਲਈ ਸ਼ੁਭ ਇਛਾਵਾਂ ਦਿੱਤੀਆਂ, ਇਸ ਮੌਕੇ ਦੌਰਾਨ ਸਾਇੰਸ ਅਧਿਆਪਕ ਸਾਕਸ਼ੀ ਸੈਣੀ ,ਲਖਬੀਰ ਕੌਰ ,ਲੈਕਚਰਾਰ ਮਦਨ ਲਾਲ ,ਨੀਨਾ ਸ਼ਰਮਾ ,ਸਿਮਰਨਜੀਤ ਕੌਰ ਆਦਿ ਹਾਜ਼ਰ ਸਨ।


