ਪਠਾਨਕੋਟ, ਗੁਰਦਾਸਪੁਰ, 4 ਫਰਵਰੀ (ਸਰਬਜੀਤ ਸਿੰਘ)–ਅੱਖਾਂ ਦੇ ਪ੍ਰਸਿੱਧ ਡਾਕਟਰ ਕੇ.ਡੀ ਸਿੰਘ ਨੇ ਆਪਣੇ ਪੂਰੇ ਪਠਾਨਕੋਟ ਤਹਿਸੀਲ ਖਾਸ ਕਰਕੇ ਧਾਰ ਬਲਾਕ ਤੇ ਰਹਿਣ ਵਾਲੇ ਸਾਰੇ ਲੋਕਾਂ ਨੂੰ ਬਹੁਤ ਮੁਬਾਰਕਾਂ ਦਿੰਦੇ ਹੋਇਆ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਧਾਰ ਵਿੱਚ ਐਨ ਆਰ ਆਈ ਮਿਲਣੀ ਕਰਕੇ ਸਾਨੂੰ ਬਹੁਤ ਇੱਜਤ ਅਤੇ ਮਾਨ ਬਖਸ਼ਿਆ ਹੈ। ਉਹ ਸਾਰੇ ਵਲੰਟੀਅਰ ਲੀਡਰ ਸਾਹਿਬਾਨ ਤੇ ਆਮ ਆਦਮੀ ਪਾਰਟੀ ਦੇ ਹਮਦਰਦ ਲੋਕਾਂ ਦੀ ਨਜ਼ਰਾਂ ਦੇ ਵਿੱਚ ਇੱਕ ਅਜੀਬ ਅਜਿਹਾ ਪਿਆਰ ਆਪਣੇ ਸੀਐਮ ਸਾਹਿਬ ਵੱਲ ਦੇਖਿਆ। ਆਉਣ ਵਾਲੇ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਦਾ ਵੱਧਦਾ ਹੋਇਆ ਹੌਸਲਾ ਦੇਖਿਆ। ਇੱਕ ਉਮੀਦ ਦੇਖੀ ਹੈ ਕਿ ਜਿਹੜੀ ਸਾਡੇ ਇਸ ਇਲਾਕੇ ਦੀ ਤਰੱਕੀ ਵਾਸਤੇ ਉਹ ਮਹਿਸੂਸ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਕਿਸੇ ਵੀ ਇਲਾਕੇ ਦੀ ਤਰੱਕੀ ਵਾਸਤੇ ਜਰੂਰੀ ਹੈ ਕਿ ਕਿਸੇ ਤਰੀਕੇ ਨਾਲ ਵੀ ਪੈਸਾ ਇਨਵੈਸਟਮੈਂਟ ਬਾਹਰੋਂ ਉਸ ਇਲਾਕੇ ਵਿੱਚ ਆਵੇ ਜਿਹਦੀ ਪੁਰਜ਼ੋਰ ਕੋਸ਼ਿਸ਼ ਸੀ.ਐਮ ਮਾਨ ਨੇ ਕੀਤੀ ਹੈ।
ਮੈਂ ਧਾਰ ਤਹਿਸੀਲ ਤੇ ਸਾਰੇ ਰਹਿਣ ਵਾਲਿਆਂ ਵੱਲੋਂ ਇਸ ਇੱਕ ਵਾਰੀ ਫਿਰ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ। ਜਿਹੜੇ ਵੀ ਸਾਡੇ ਲੀਡਰ ਸਾਹਿਬਾਨ ਉੱਥੇ ਆਏ ਮੰਤਰੀ ਲਾਲ ਚੰਦ ਕਟਾਰੂਚੱਕ, ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ, ਹਲਕਾ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ, ਰਾਜੀਵ ਸ਼ਰਮਾ, ਜਗਰੂਪ ਸਿੰਘ ਸੇਖਵਾਂ, ਅਮਿਤ ਮੰਟੂ, ਵਿਭੂਤੀ ਸ਼ਰਮਾ ਤੇ ਸਾਰੇ ਆਏ ਹੋਏ ਮਹਿਮਾਨਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਹਾਂ।


