ਗੁਰਦਾਸਪੁਰ, 13 ਅਗਸਤ (ਸਰਬਜੀਤ ਸਿੰਘ)– ਜਦੋਂ ਇਹਨਾ ਬਜ਼ੁਰਗ ਦਲਿਤ ਮਜ਼ਦੂਰ ਔਰਤਾਂ ਤੋਂ ਪਿੰਡਾਂ ਦੇ ਚੌਧਰੀ ਗੰਦੇ ਨਾਲੇ ਦੀ ਸਫ਼ਾਈ ਕਰਵਾਂਉਦੇ ਹਨ ਅਤੇ ਜਿੱਥੇ ਜਾਨ ਨੂੰ ਵੀ ਅੰਤਾਂ ਦਾ ਖਤਰਾ ਹੈ , ਉੱਥੇ ਇਹ ਦਲਿਤ ਮਜ਼ਦੂਰ ਜੋ ਸਾਬਤ ਸੂਰਤ ਹਨ ਤੇ ਬਜ਼ੁਰਗ ਵੀ ਹਨ ਤੇ ਸਭ ਤੋਂ ਵੱਡੀ ਮਾਰ ਬੇਰੁਜ਼ਗਾਰ ਵੀ ਹਨ ਅਜਿਹੇ ਸਮੇਂ ਸਾਡੀਆਂ ਭਾਵਨਾਵਾਂ ਕਿਓੰ ਸੌੰ ਜਾਂਦੀਆਂ ਹਨ । ਇਹ ਬੀਬੀ ਨੇ ਗੁਰੂ ਸਾਹਿਬ ਜੀ ਦੇ ਬਖ਼ਸੇ ਕਕਾਰ ਵੀ ਪਹਿਨੇ ਹੋਏ ਹਨ ਤੇ ਪੇਂਡੂ ਧਨਾਢਾ ਦੀ ਜਗੀਰੂ ਮਾਨਸਿਕਤਾ ਗੁਰੂ ਸਾਹਿਬ ਜੀ ਦੇ ਬਖ਼ਸੇ ਕਕਾਰਾਂ ਦੀ ਵੀ ਬੇਅਦਬੀ ਕਰ ਰਹੀ ਹੈ ਜਦੋਂ ਅਜਿਹੇ ਗੰਦੇ ਨਾਲੇ ਵਿੱਚ ਗੁਰੂ ਦੇ ਪਿਆਰਿਆਂ ਨੂੰ ਗੰਦਾ ਨਾਲੇ ਵਿੱਚ ਧਕੇਲ ਦਿੱਤਾ ਜਾਂਦਾ ਹੈ ਦੋ ਵਕਤ ਦੀ ਰੋਜੀ ਰੋਟੀ ਬਦਲੇ । ਇਹ ਸਭ ਦਲਿਤ ਮਜ਼ਦੂਰ ਹਨ ਸਾਡੀਆਂ ਭਾਵਨਾਵਾਂ ਸ਼ਾਂਤ ਹਨ , ਹਾਂ ! ਜੇਕਰ ਕਿੱਧਰੇ ਇਹੀ ਕੁਝ ਕਿਸੇ ਪਿੰਡ ਦੇ ਗੈਰ ਦਲਿਤ ਮਜ਼ਦੂਰ ਦੀ ਕਹਾਣੀ ਹੁੰਦੀ ਤਾਂ ਸਾਡੀਆਂ ਭਾਵਨਾਵਾਂ ਅਕਸਰ ਦੀ ਤਰ੍ਹਾਂ ਬਹੁਤ ਛੇਤੀ ਜਾਗ ਜਾਣੀਆਂ ਸਨ ਤੇ ਕੰਮੈੰਟਾਂ ਵਿੱਚ ਵਿਰੋਧ ਦੇ ਅਤੇ ਰੱਬ ਦੇ ਨਾਮ ਦੀ ਝੜੀ ਲੱਗ ਜਾਣੀ ਸੀ । ਕੀ ਇਹਨਾਂ ਦਲਿਤਾਂ ਲਈ ਇਹੀ ਰੱਬ ਦਾ ਭਾਣਾ ਹੈ ?


