ਨਵਜੋਤ ਸਿੱਧੂ ਦੀ ਧਰਮ ਪਤਨੀ ਵੱਲੋਂ ਕਾਂਗਰਸ ਦਾ ਮੁੱਖ ਮੰਤਰੀ ਬਣਨ ਲਈ 500 ਕਰੋੜ ਰੁਪਏ ਦਾ ਅਟੈਚੀ ਦੇਣ ਵਾਲੇ ਮਾਮਲੇ ਪਿੱਛੇ ਕੋਈ ਅਗਾਹੂ ਨੀਤੀ ਹੀ ਹੋ ਸਕਦੀ ਹੈ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 9 ਦਸੰਬਰ (ਸਰਬਜੀਤ ਸਿੰਘ)– ਨਵਜੋਤ ਸਿੱਧੂ ਦੀ ਧਰਮਪਤਨੀ ਵੱਲੋਂ ਸਭ ਤੋਂ ਪਹਿਲਾਂ ਬਿਆਨ ਦਿੱਤਾ ਕਿ ਸਿੱਧੂ ਸਾਹਿਬ ਚੋਣ ਮੈਦਾਨ ਵਿੱਚ ਤਾਂ ਆਉਣਗੇ ਜੇ ਕਾਂਗਰਸ ਪਾਰਟੀ ਉਹਨਾਂ ਨੂੰ ਸੀ ਐਮ ਚੇਹਰੇ ਵਜੋਂ ਪੇਸ਼ ਕਰੇਗੀ ਅਸੀਂ ਪੰਜਾਬ ਨੂੰ ਗੋਲਡਨ ਬਣਾ ਦੇਵੇਗਾ ਪਰ ਨਾਲ ਹੀ ਉਨ੍ਹਾਂ ਨੇ ਕਿਹਾ ਸੀ ਕਿ ਕਾਂਗਰਸ ਲਈ ਸੀ ਐਮ ਦੀ ਦੌੜ ਵਿੱਚ ਪੰਜ ਲੀਡਰ ਸ਼ਾਮਲ ਹਨ ਅਤੇ ਉਹ ਹਮੇਸ਼ਾ ਹੀ ਕਾਂਗਰਸ ਨੂੰ ਹਰਾਉਣ ਦਾ ਵਿਚੋਂ ਵਿਚ ਯਤਨ ਕਰ ਰਹੇ ਹਨ ਅਤੇ ਕਿਹਾ ਕਿ ਕਾਂਗਰਸ ਦਾ ਸੀ ਐਮ ਬਣਨ ਲਈ 500 ਕਰੌੜ ਦਾ ਅਟੈਚੀ ਚਾਹੀਦਾ ਹੈ ਵਾਲੇ ਦਿੱਤੇ ਬਿਆਨ ਨੇ ਭਾਰਤ ‘ਚ ਕਾਂਗਰਸ ਦੇ ਗ੍ਰਾਫ ਨੂੰ ਕਾਫ਼ੀ ਸੱਟ ਮਾਰੀ ਹੈ ਅਤੇ ਪੰਜਾਬ ਦੇ ਵੱਡੇ ਕਾਂਗਰਸੀ ਲੀਡਰ, ਬਾਜਵਾ,ਚੰਨੀ, ਜੀਰਾ ਅਤੇ ਹੋਰਾਂ ਨੇ ਇਸ ਬਿਆਨ ਦਾ ਸਖ਼ਤ ਨੋਟਿਸ ਲਿਆ ਅਤੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਮਿਸਜ਼ ਸਿੱਧੂ ਨੂੰ ਸੈਸਪੈਡ ਕੀਤਾ ਪਰ ਮਿਸਜ਼ ਸਿੱਧੂ ਨੇ ਕਿਹਾ ਮੈਂ ਰਾਜਾ ਵੜਿੰਗ ਵਰਗੇ ਹੰਕਾਰੀ ਬੰਦੇ ਨੂੰ ਪ੍ਰਧਾਨ ਨਹੀਂ ਮੰਨਦੀ, ਜੀਰਾ ਸਾਹਿਬ ਕਹੇ ਰਹੇ ਹਨ ਸਿੱਧੂ ਦੀ ਭਾਜਪਾਈਆਂ ਨਾਲ ਗੱਲਬਾਤ ਚੱਲ ਰਹੀ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਮਿਸਜ਼ ਸਿੱਧੂ ਵੱਲੋਂ ਕਾਂਗਰਸ ਸੀਐਮ ਬਣਨ ਲਈ 500 ਕਰੌੜ ਦਾ ਅਟੈਚੀ ਪੇਸ਼ ਕਰਨ ਵਾਲੇ ਦਿੱਤੇ ਬਿਆਨ ਪਿਛੇ ਕੀ ਨੀਤੀ ਹੈ ਇਹ ਤਾਂ ਸਮਾਂ ਪੈਣ ਤੋਂ ਬਾਅਦ ਹੀ ਸਹਾਮਣੇ ਆ ਸਕੇਗੀ ਪਰ ਕਾਂਗਰਸ ਵਿੱਚ ਅਜਿਹਾ ਕੁਝ ਹੁੰਦਾ ਹੈ ਤਾਂ ਬਹੁਤ ਹੀ ਮਾੜੀ ਰਾਜਨੀਤੀ ਕਹੀ ਜਾ ਸਕਦੀ ਹੈ ਪਰ ਮਿਸਜ਼ ਸਿੱਧੂ ਨੂੰ ਅਜਿਹਾ ਬਿਆਨ ਫਿਲਹਾਲ ਮਹਿੰਗਾ ਪਿਆ ਪਰ ਇਸ ਬਿਆਨ ਕਾਂਗਰਸ ਦੇ ਗ੍ਰਾਫ ਨੂੰ ਕਾਫੀ ਨੀਚਾ ਵਖਾਇਆ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਕਿਹਾ ਮਿਸਜ ਸਿੱਧੂ ਦੇ 500 ਕਰੌੜ ਰੁਪਏ ਦਾ ਅਟੈਚੀ ਦੇਣ ਵਾਲੇ ਬਿਆਨ ਤੋਂ ਬਾਅਦ ਪੰਜਾਬ ਕਾਂਗਰਸ ਦੇ ਮੁੱਖ ਚੇਹਰੇ ਸ੍ਰ ਪ੍ਰਤਾਪ ਸਿੰਘ ਬਾਜਵਾ, ਰਾਜਾ ਵੜਿੰਗ, ਰੰਧਾਵਾ ਸਾਹਿਬ ਤੇ ਹੋਰਾਂ ਦੇ ਮਿਸਜ਼ ਸਿੱਧੂ ਵਿਰੁੱਧ ਤਿੱਖੇ ਤੇਵਰ ਨਜਰ ਆ ਰਹੇ ਹਨ, ਭਾਈ ਖਾਲਸਾ ਨੇ ਦੱਸਿਆ ਕੋਈ ਕਹੇ ਰਿਹਾ ਹੈ ਸਿੱਧੂ ਸਾਹਿਬ ਭਾਜਪਾ ‘ਚ ਵਾਪਸੀ ਕਰ ਰਹੇ ਹਨ ਤੇ ਕੋਈ ਕਹਿ ਰਿਹਾ ਹੈ ਉਹ ਆਪ ਵਿੱਚ ਜਾ ਰਹੇ ਹਨ ਇਹ ਤਾਂ ਸਮੇਂ ਦਾ ਭਵਿੱਖ ਹੀ ਤਹਿ ਕਰੇਗਾ ਪਰ ਮਿਸਜ਼ ਸਿੱਧੂ ਵੱਲੋਂ ਦਿੱਤੇ 500 ਕਰੌੜ ਰੁਪਏ ਦੇ ਅਟੈਚੀ ਦੇਣ ਵਾਲੇ ਬਿਆਨ ਪਿਛੇ ਕੀ ਸੰਚਾਈ ਜਾ ਕੀ ਨੀਤੀ ਹੈ ਪਰ ਕਾਂਗਰਸ ਵਿੱਚ ਇਸ ਬਿਆਨ ਨੇ ਤਹਿਲਕਾ ਮਚਾ ਦਿੱਤੀ ਤੇ ਕਾਂਗਰਸ ਦੀ ਸ਼ਾਖ ਨੂੰ ਢਾਅ ਲੱਗੀ ਹੈ ।

Leave a Reply

Your email address will not be published. Required fields are marked *