ਗੁਰਦਾਸਪੁਰ, 9 ਦਸੰਬਰ (ਸਰਬਜੀਤ ਸਿੰਘ)– ਕਰਨਾਟਕ ਦੀ ਰਾਜਧਾਨੀ ਬੈਗਲੁਰੂ ਵਿਖੇ ਸੋਮਵਾਰ ਨੂੰ ਇੱਕ ਦਰਦਨਾਕ ਘਟਨਾ ਵੇਖਣ ਨੂੰ ਸਹਾਮਣੇ ਆਈਂ ਜਿਥੇ ਇਕ ਮਾਂ ਅਤੇ ਨਾਨੀ ਨੇ ਆਪਣੇ 14 ਸਾਲਾਂ ਲੜਕੇ ਨੂੰ ਮਾਰ ਕੇ ਆਪ ਵੀ ਆਤਮ ਹੱਤਿਆ ਕਰ ਲਈ, ਘਟਨਾ ਇਲਾਕੇ ਕੋੜ ਮਗਾਲਾ ਦੀ ਸਰਹੱਦ ਐਸ ਜੀ ਪੱਲੇ ਪੁਲਸ ਸਟੇਸ਼ਨ ਦਾ ਹੈ, ਇਸ ਸਬੰਧੀ ਡੀਸੀ ਪੀ ਸਾਰਾਹ ਫਾਤਮਾ ਮੌਕੇ ਤੇ ਪਹੁੰਚੀ ਅਤੇ ਦੱਸਿਆ ਕਿ 112 ਤੇ ਕਾਲ ਆਉਣ ਤੋਂ ਬਾਅਦ ਪੁਲਸ ਟੀਮ ਘਰ ਪਹੁੰਚੀ ਅਤੇ ਤਿੰਨਾ ਦੀਆਂ ਲਾਸ਼ਾਂ ਮ੍ਰਿਤਕ ਪਾਈਆਂ ਗਈਆਂ, ਪੋਸਟ ਮਾਰਟਮ ਤੋਂ ਬਾਅਦ ਮੌਤ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕੇ, ਪੁਲਸ ਜਾਂਚ ‘ਚ ਪਤਾ ਲੱਗਾ ਕਿ ਸ਼ੁਦਾ ਤੇ ਮਦਾਮਾ ਬਰਿਆਚੀ ਵੇਚਣ ਦਾ ਹੋਟਲ ਚਲਾਉਂਦੇ ਸਨ, ਆਰਥਿਕ ਤੰਗੀ ਕਾਰਨ ਹੀ ਇਨ੍ਹਾਂ ਨੇ ਅਜਿਹਾ ਕਦਮ ਚੁੱਕਿਆ, ਘਟਨਾ ਮੁਤਾਬਕ ਐਤਵਾਰ ਰਾਤ ਨੂੰ ਜ਼ਹਿਰ ਪੀਣ ਤੋਂ ਬਾਅਦ ਬੇਹੋਸ਼ ਪਾਏਂ ਗਏ, ਦਰਵਾਜ਼ੇ ਨਾਂ ਖੁੱਲਣ ਤੇ ਆਡਗੁਵਢ ਦੇ ਲੋਕਾਂ ਪੁਲਸ ਨੂੰ ਸੂਚਿਤ ਕੀਤਾ, ਪੁਲਸ ਨੇ ਦੱਸਿਆ ਜਾਂਚ ਤੋਂ ਪਤਾ ਲੱਗਦਾ ਹੈ ਇਸ ਦਾ ਮੁੱਖ ਕਾਰਨ ਆਰਥਿਕ ਤੰਗੀ ਦੱਸਿਆ ਜਾ ਰਿਹਾ ਹੈ, ਇਸ ਸਬੰਧੀ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਸੋਸ਼ਲ ਮੀਡੀਆ ਵਾਇਰਲ ਹੋ ਰਹੀ ਵੀਡੀਓ ਦੇਖਣ ਤੋਂ ਬਾਅਦ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਭਾਈ ਖਾਲਸਾ ਨੇ ਦੱਸਿਆ ਬੱਚੇ ਦੀ ਮਾਂ ਦੇ ਪਤੀ ਦੀ ਮੌਤ ਹੋਣ ਤੋਂ ਉਹ ਆਪਣੇ 14 ਸਾਲਾਂ ਬੱਚੇ ਸਮੇਤ ਮਾਂ ਦੇ ਕੋਲ ਜਨੀਕੇ ਬੱਚੇ ਦੀ ਨਾਨੀ ਕੋਲ ਰਹਿੰਦੀ, ਦੱਸਿਆ ਜਾ ਰਿਹਾ ਹੈ ਪਹਿਲਾਂ ਇਹ ਬਰਿਆਨੀ ਦਾ ਹੋਟਲ ਚਲਾਉਂਦੇ ਸਨ ਪਰ ਘਾਟਾ ਪੈਣ ਤੋਂ ਬਾਅਦ ਹੋਰ ਕਾਰੋਬਾਰ ਵਿਚ ਲੱਗ ਗਏ ਭਾਈ ਖਾਲਸਾ ਨੇ ਦੱਸਿਆ ਜਦੋਂ ਇਨ੍ਹਾਂ ਨੂੰ ਇਸ ਕਾਰੋਬਾਰ ਵਿਚ ਘਾਟਾ ਪਿਆ ਅਤੇ ਇਨ੍ਹਾਂ ਨੇ ਆਰਥਿਕ ਤੰਗੀ ਦਾ ਮੁਕਾਬਲਾ ਕਰਨ ਦੀ ਬਜਾਏ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਦੀ ਨੀਅਤ ਨਾਲ ਪਹਿਲਾਂ ਆਪਣੇ 14 ਸਾਲਾਂ ਬੱਚੇ ਨੂੰ ਜ਼ਹਿਰ ਪਿਲਾਈ ਅਤੇ ਬਾਅਦ ਵਿੱਚ ਆਪ ਵੀ ਜ਼ਹਿਰ ਖਾ ਆਪਣੀ ਜੀਵਨ ਲੀਲਾ ਖਤਮ ਕਰ ਲਈ, ਭਾਈ ਖਾਲਸਾ ਨੇ ਦੱਸਿਆ ਇਸ ਘਟਨਾ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਗਰੀਬ ਲੋਕ ਇਸ ਸਮੇਂ ਭਾਰਤ ਵਿਚ ਆਰਥਿਕ ਤੰਗੀ ਕਾਰਨ ਇਨੇ ਤੰਗ ਹੋ ਚੁੱਕੇ ਹਨ ਕਿ ਉਹਨਾਂ ਨੂੰ ਜਿਉਣ ਦੀ ਜਗ੍ਹਾ ਆਪਣੇ ਆਪ ਨੂੰ ਦੁਨੀਆਂ ਤੋਂ ਜਾਣਾਂ ਹੀ ਚੰਗਾ ਲੱਗਾ, ਭਾਈ ਖਾਲਸਾ ਨੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਦਰਦਨਾਕ ਘਟਨਾ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ ਉਥੇ ਭਾਰਤ ਸਰਕਾਰ ਨੂੰ ਬੇਨਤੀ ਕਰਦੀ ਹੈ ਅਜਿਹੇ ਗਰੀਬ ਲੋਕਾਂ ਦੀ ਆਰਥਿਕ ਮਦਦ ਕਰਨ ਦੀ ਲੋੜ ਤੇ ਜੋਰ ਦਿੱਤਾ ਜਾਵੇ ਤਾਂ ਕਿ ਅਜਿਹੀ ਘਟਨਾ ਮੁਤਾਬਕ ਕਿਸੇ ਹੋਰ ਨੂੰ ਆਰਥਿਕ ਤੰਗੀ ਕਾਰਨ ਆਪਣੀ ਜ਼ਿੰਦਗੀ ਖਤਮ ਕਰਨ ਲਈ ਮਜ਼ਬੂਰ ਹੋਣਾ ਪਵੇ ।


