ਗੋਲਕ ਖ਼ਜ਼ਾਨੇ ਦੀ ਮੋਹਰ ਲਾ ਕੇ ਵੰਡਣ ਵਾਲੇ ਮਾਮਲੇ ਪਿੱਛੇ ਕੀ ਮਨਸ਼ਾ ਹੈ ? ਪਰ ਜੇ ਗਰੀਬ ਦਾ (ਮੂੰਹ ਮੇਰੀ ਗੋਲਕ ਹੈ ) ਉਪਦੇਸ਼ ਸਬੰਧੀ ਜਾਗਰੂਕਤਾ ਫੈਲਾਉਣੀ ਹੈ ਤਾਂ ਮਾੜੀ ਗੱਲ ਨਹੀਂ? ਕਮੇਟੀ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 4 ਫਰਵਰੀ (ਸਰਬਜੀਤ ਸਿੰਘ)– ਅੱਜ ਤਾਜ਼ਾ ਖ਼ਬਰਾਂ ‘ਚ ਦੱਸਿਆ ਗਿਆ ਕਿ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਖ਼ਜ਼ਾਨੇ ਦੀ ਮੋਹਰ ਲਾ ਪੈਸਿਆਂ ਵੰਡਿਆ ਜਾ ਰਿਹਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਮੇਟੀ ਵੱਲੋਂ ਕਿਸੇ ਨੂੰ ਗੋਲਕ ਦੇ ਖਜ਼ਾਨੇ ਨੂੰ ਵੰਡਣ ਲਈ ਨਹੀਂ ਕਿਹਾ ਗਿਆ ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਬਾਬਾ ਦੀਪ ਸਿੰਘ ਦੇ ਮੈਨੇਜਰ ਅਤੇ ਹੋਰ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਉਹ ਅਜਿਹੇ ਲੋਕਾਂ ਦਾ ਜਲਦੀ ਪਤਾ ਲਾ ਕੇ ਰੀਪੋਰਟ ਕਰਨ, ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਅਗਰ ਕੋਈ ਅਜਿਹਾ ਕਰਦਾ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਸਬੰਧੀ ਸੂਚਿਤ ਕੀਤਾ ਜਾਵੇ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਸਾਰੇ ਮਾਮਲੇ ਨੂੰ ਗੰਭੀਰਤਾ ਨਾਲ ਦੇਖਦੀ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੁੱਛਣਾ ਚਾਹੁੰਦੀ ਹੈ ਕਿ ਕਿਸੇ ਨੇ ਬਾਬਾ ਦੀਪ ਸਿੰਘ ਦੇ ਖ਼ਜ਼ਾਨੇ ਦੀ ਦੁਰਵਰਤੋ ਕੀਤੀ ਹੈ ਤਾਂ ਉਹਨਾਂ ਨੂੰ ਹੱਕ ਹੈ ਕਿ ਉਹ ਉਹਨਾਂ ਵਿਅਕਤੀਆਂ ਦਾ ਪਤਾ ਲਾਉਣ ਜੇਹੜੇ ਬਾਬਾ ਦੀਪ ਸਿੰਘ ਦੇ ਖਜ਼ਾਨੇ ਦੀ ਵਰਤੋਂ ਕਰ ਰਹੇ ਹਨ ਜਾ ਚੋਰੀ ਕਰ ਰਹੇ ਪਰ ਜੇ ਕੋਈ ਵਿਅਕਤੀ ਬਾਬਾ ਦੀਪ ਸਿੰਘ ਦੇ ਨਾਮ ਤੇ ਪੈਸਾ ਗੋਲਕ’ਚ ਪਾਉਣ ਦੀ ਬਜਾਏ ਬਾਬਾ ਦੀਪ ਸਿੰਘ ਦਾ ਨਾਮ ਲਿਖ ਕੇ ਗਰੀਬਾ ਨੂੰ ਵੰਡ ਕੇ ” ਗਰੀਬ ਦਾ ਮੂੰਹ ਮੇਰੀ ਗੋਲਕ ਹੈ” ਵਾਲੇ ਗੁਰ ਉਪਦੇਸ਼ ਸਬੰਧੀ ਲੋਕਾਂ ਵਿੱਚ ਜਾਗਰੂਕਤਾ ਫੈਲਾਉਣੀ ਚਾਹੁੰਦਾ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੀ ਇਤਰਾਜ਼ ਹੈ ਕਿਉਂਕਿ ਆਮ ਸਿੱਖ ਸੰਗਤਾਂ ਵਿੱਚ ਇਹ ਪ੍ਰਚਾਰ ਜ਼ੋਰਾਂ ਫ਼ੜ ਚੁੱਕਾਂ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਤਿਹਾਸਕ ਗੁਰਦੁਆਰਿਆਂ ਦੀਆਂ ਗੋਲਕਾਂ ਨੂੰ ਬਾਦਲਕਿਆਂ ਦੀ ਸਿਆਸੀ ਭੇਂਟ ਚਾੜ ਰਹੀ ਹੈ ਅਤੇ ਇਥੋਂ ਤੱਕ ਵੀ ਲੋਕਾਂ ਨੇ ਕਿਹਾ ਕਿ ਗੋਲਕ ਵਿੱਚ ਪੈਸੇ ਨਾ ਪਾਏ ਜਾਣ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਗੋਲਕ ਨੂੰ ਸਿਆਸਤ ਦੀ ਭੇਟ ਚਾੜ ਕੇ “ਗਰੀਬ ਦਾ ਮੂੰਹ ਮੇਰੀ ਗੋਲਕ ਹੈ” ਵਾਲੇ ਗੁਰ ਉਪਦੇਸ਼ ਦੀ ਉਲੰਘਣਾ ਕਰ ਰਹੀ ਹੈ ਇਸ ਕਰਕੇ ਅਗਰ ਕੋਈ ਦਾਨੀ ਤੇ ਗੁਰ ਉਪਦੇਸ਼ ਤੋਂ ਜਾਗਰੂਕ ਧਨਾਢ ਲੋਕ ਬਾਬਾ ਦੀਪ ਸਿੰਘ ਜੀ ਦੇ ਖ਼ਜ਼ਾਨੇ ਦਾ ਨਾਂ ਲੈ ਕਿ ਗਰੀਬਾਂ ਨੂੰ ਵੰਡਣ ਦਾ ਉਪਰਾਲਾ ਕਰਦੇ ਹੋਏ ਗ਼ਰੀਬ ਦਾ ਮੂੰਹ ਮੇਰੀ ਗੋਲਕ ਵਾਲੇ ਗੁਰ ਉਪਦੇਸ਼ ਨੂੰ ਲਾਗੂ ਕਰਨ ਲਈ ਜਾਗਰੂਕਤਾ ਮੁਹਿੰਮ ਚਲਾ ਰਹੇ ਹਨ ਤਾਂ ਇਦੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਇਤਰਾਜ਼ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਬਾਬਾ ਦੀਪ ਸਿੰਘ ਜੀ ਦੇ ਗੋਲਕ ਖ਼ਜ਼ਾਨੇ ਦੀ ਮੋਹਰ ਲਾ ਕੇ ਦਾਨ ਕਰਨ ਵਾਲੇ ਮਾਮਲੇ ਦੀ ਜਾਂਚ ਪੜਤਾਲ ਕਰਵਾ ਲੋਕਾਂ ਸਾਹਮਣੇ ਸਚਾਈ ਲਿਆਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਕਿ ਅਗਰ ਕੋਈ ਵਿਅਕਤੀ ਜਾਂ ਸ਼ਰਾਰਤੀ ਗੁਰੂ ਘਰ ਦੀ ਗੋਲਕ ਦੇ ਪੈਸੇ ਚੋਰੀ ਕਰਕੇ ਉਸ ਦੀ ਦੁਰਵਰਤੋ ਕਰ ਰਿਹਾ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਡਿਊਟੀ ਹੈ ਕਿ ਉਹ ਉਸ ਤੇ ਢੁਕਵੀਂ ਕਾਰਵਾਈ ਕਰੇ ਪਰ ਜੇ ਕੋਈ ਦਾਨੀ ਬਾਬਾ ਦੀਪ ਸਿੰਘ ਜੀ ਨਾਮ ਤੇ ਆਪਣੀ ਜ਼ੇਬ ਵਿਚੋਂ ਪੈਸੇ ਕੱਢ ਆਪਣਾ ਨਾਮ ਨਹੀਂ ਸਗੋਂ ਬਾਬਾ ਦੀਪ ਸਿੰਘ ਜੀ ਨਾਮ ਤੇ ਗਰੀਬਾਂ ਤੇ ਲੋੜਵੰਦਾਂ ਪੈਸਾ ਵੰਡ ਕੇ ਗ਼ਰੀਬ ਦਾ ਮੂੰਹ ਮੇਰੀ ਗੋਲਕ ਹੈ ਵਾਲੇ ਗੁਰੂ ਉਪਦੇਸ਼ ਅਮਲੀ ਜਾਮਾ ਪਹਿਨਾਉਣ ਤਹਿਤ ਲੋਕਾਂ ਵਿੱਚ ਜਾਗਰੂਕਤਾ ਫੈਲਾਹ ਰਿਹਾ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ, ਸਾਡੇ ਜਥੇਬੰਦੀ ਆਪ ਦਾਨੀ ਸੱਜਣਾਂ ਨੂੰ ਬੇਨਤੀ ਕਰਦੀ ਹੈ ਕਿ ਗੋਲਕ ਵਿੱਚ ਪੈਸੇ ਪਾਉਣ ਵੇਲੇ ਗ਼ਰੀਬ ਦੀ ਸਹਾਇਤਾ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਗੁਰੂ ਸਾਹਿਬ ਜੀ ਦਾ ਹੁਕਮ ਹੈ ਕਿ ਦਾਨ ਲੋੜਵੰਦ ਤੇ ਗਰੀਬ ਨੂੰ ਹੀ ਦਿੱਤਾ ਜਾਵੇ ।।

Leave a Reply

Your email address will not be published. Required fields are marked *