ਗੁਰਦਾਸਪੁਰ, 5 ਮਈ (ਸਰਬਜੀਤ ਸਿੰਘ)–ਜਿਥੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸ਼ਰਧਾ ਭਾਵਨਾਵਾਂ ਤੇ ਚਾਵਾਂ ਨਾਲ ਮਨਾ ਰਹੀਆਂ ਹਨ, ਉਥੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਸਿੱਖ ਧਰਮ ਦੇ ਤੀਜੇ ਪਾਤਿਸ਼ਾਹ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਿਆਂ ਦੱਸਿਆ ਕਿ ਤੀਜੀ ਪਾਤਿਸ਼ਾਹੀ ਗੁਰੂ ਅਮਰਦਾਸ ਮਹਾਰਾਜ ਜੀ ਸਮੂਹ ਗੁਰੂ ਸਾਹਿਬਾਨਾਂ ਤੋਂ ਵਡੇਰੀ ਉਮਰ’ਚ ਗੁਰਗੱਦੀ ਤੇ ਬਿਰਾਜਮਾਨ ਹੋਏ ਅਤੇ ਉਨ੍ਹਾਂ ਨੇ ਸਦੀਆਂ ਤੋਂ ਔਰਤ ਨੂੰ ਸਤੀ ਕਰਨ ਵਾਲੀ ਸਤੀ ਪ੍ਰਥਾ ਰਸਮ ਨੂੰ ਮੁੱਢੋਂ ਹੀ ਰੱਦ ਕਰਕੇ ਔਰਤਾਂ ਨੂੰ ਰੱਬ ਦੇ ਹੁਕਮ’ਚ ਰਹਿਣ ਦੀ ਸਿੱਖਿਆ ਦਿੱਤੀ।

ਭਾਈ ਖਾਲਸਾ ਅੱਜ ਗੁਰੂ ਅਮਰਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ’ਚ ਰੱਖੇਂ ਇੱਕ ਧਾਰਮਿਕ ਦੀਵਾਨ ਦੀਆਂ ਹਾਜ਼ਰੀਆਂ ਭਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ, ਭਾਈ ਖਾਲਸਾ ਨੇ ਸਪਸ਼ਟ ਕੀਤਾ, ਗੁਰੂ ਅਮਰਦਾਸ ਮਹਾਰਾਜ ਜੀ ਨੇ ਰਿਸ਼ਤੇ ਵਿਚੋਂ ਆਪਣੇ ਕੁੜਮ ਲੱਗਦੇ ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ 12 ਸਾਲ ਖੰਡੂਰ ਸਾਹਿਬ ਤੋਂ ਪੈਦਲ ਚੱਲ ਕੇ ਗੋਇੰਦਵਾਲ ਸਾਹਿਬ ਤੋਂ ਜਲ ਦੀ ਗਾਗਰ ਲਿਆ ਇਸ਼ਨਾਨ ਕਰਾਉਣ ਦੀ ਘਾਲ ਕਮਾਈ ਕੀਤੀ ‘ਤੇ ਗੁਰੂ ਨਾਨਕ ਦੇਵ ਜੀ ਦੀ ਤੀਜੀ ਗੁਰਗੱਦੀ ਤੇ ਬਿਰਾਜਮਾਨ ਹੋਏ ,ਉਨ੍ਹਾਂ ਸਪੱਸ਼ਟ ਕੀਤਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਜਿਸ ਔਰਤ ਦਾ ਪਤੀ ਮਰ ਜਾਂਦਾ ਸੀ, ਤਾਂ ਉਸ ਨੂੰ ਪਤੀ ਦੇ ਨਾਲ ਹੀ ਜਿਉਂਦੇ ਜੀਅ ਅੱਗ’ਚ ਸਾੜ ਦਿੱਤਾ ਜਾਂਦਾ ਸੀ, ਭਾਈ ਖਾਲਸਾ ਕਿਹਾ ਸਦੀਆਂ ਤੋਂ ਔਰਤ ਨੂੰ ਸਤੀ ਕਰਨ ਵਾਲੀ ਪ੍ਰਥਾ ਨੂੰ ਗੁਰੂ ਸਾਹਿਬ ਜੀ ਨੇ ਮੁੱਢੋਂ ਹੀ ਰੱਦ ਕਰਕੇ ਔਰਤਾਂ ਨੂੰ ਰੱਬ ਦੇ ਹੁਕਮ’ਚ ਰਹਿਣ ਦੀ ਸਿੱਖਿਆ ਦਿੱਤੀ, ਭਾਈ ਖਾਲਸਾ ਕਿਹਾ ਸਮੂਹ ਗੁਰੂ ਸਾਹਿਬਾਨਾਂ ਤੋਂ ਵੱਧ ਗੁਰਬਾਣੀ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਾਉਣ ਦਾ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸੁਭਾਗ ਪ੍ਰਾਪਤ ਹੋਇਆ, ਭਾਈ ਖਾਲਸਾ ਨੇ ਆਪਣੇ ਬਿਆਨ’ਚ ਦੱਸਿਆ ਮਨੁੱਖ ਦੀ ਚੌਰਾਸੀ ਕੱਟਣ ਲਈ ਜਿਥੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਸ਼੍ਰੀ ਗੋਬਿੰਦਵਾਲ ਸਾਹਿਬ ਵਿਖੇ ਚੌਰਾਸੀ ਪੌੜੀਆਂ ਦੀ ਇੱਕ ਪਵਿੱਤਰ ਬਾਉਲੀ ਸਾਹਿਬ ਦਾ ਨਿਰਮਾਣ ਕੀਤਾ, ਉਥੇ ਗੁਰੂ ਸਾਹਿਬ ਜੀ ਨੇ ਬ੍ਰਾਹਮਣਾਂ ਵੱਲੋਂ ਊਚ ਨੀਚ ਛੂਤ ਛਾਤ ਵਾਲੀ ਚਲਾਈ ਨੀਤੀ ਨੂੰ ਤੋੜਦਿਆਂ ਸਮੂਹ ਸੰਗਤਾਂ ਲਈ ਲੰਗਰ ਦੀ ਪੰਗਤ ਚਲਾਈ ,ਜਿਥੇ ਹਰਵਰਗ ਲੋਕ ਇਕੱਠੇ ਬੈਠ ਕੇ ਪ੍ਰਸ਼ਾਦਾ ਸਕਿਆਂ ਕਰਦੇ ਸਨ,ਭਾਈ ਖਾਲਸਾ ਨੇ ਦੱਸਿਆ ਇਸ ਬਦਲੇ ਗੋਇੰਦਵਾਲ ਦੇ ਕੁਝ ਉੱਚ ਬ੍ਰਾਹਮਣਾਂ ਵੱਲੋਂ ਗੁਰੂ ਸਾਹਿਬ ਵਿਰੁੱਧ ਇੱਕ ਸਰਕਾਰੀ ਰਿਟ ਵੀ ਪਾਈਂ ਗਈ ,ਜਿਸ ਦੇ ਜਵਾਬ ਲਈ ਗੁਰੂ ਸਾਹਿਬ ਨੇ ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਜੀ ਨੂੰ ਲਹੌਰ ਭੇਜਿਆ ਤੇ ਮੁਸਲਮਾਨ ਬਾਦਸ਼ਾਹ ਨੂੰ ਗੁਰੂ ਰਾਮਦਾਸ ਸਾਹਿਬ ਜੀ ਅੱਗੇ ਝੁਕਣਾ ਪਿਆ ਤੇ ਗੁਰੂ ਸਾਹਿਬ ਜੀ ਦੀ ਜਿੱਤ ਪ੍ਰਾਪਤ ਹੋਈ, ਭਾਈ ਖਾਲਸਾ ਨੇ ਦੱਸਿਆ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਤੀਜੀ ਪਾਤਿਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦੀ ਹੈ, ਉਥੇ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਉਹ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਮਹਾਨ ਸਿੱਖਿਆਵਾਂ ਤੇ ਅਮਲ ਕਰਨ ਅਤੇ ਇਸ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਦੀ ਲੋੜ ਤੇ ਜ਼ੋਰ ਦੇਣ ਤਾਂ ਹੀ ਅਸੀਂ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ ਇਸ ਵਕਤ ਭਾਈ ਵਿਰਸਾ ਸਿੰਘ ਖਾਲਸਾ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਧਰਮ ਕੋਟ ਠੇਕੇਦਾਰ ਗੁਰਮੀਤ ਸਿੰਘ ਮੱਖੂ ਭਾਈ ਅਵਤਾਰ ਸਿੰਘ ਅੰਮਿਤਸਰ, ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਪਿਰਥੀ ਸਿੰਘ ਧਾਰੀਵਾਲ ਧਰਮਕੋਟ ਭਾਈ ਸਵਰਨਜੀਤ ਸਿੰਘ ਮਾਨੋਕੇ ਆਦਿ ਆਗੂ ਹਾਜਰ ਸਨ ।



