ਮਾਨਯੋਗ ਉੱਚ ਅਦਾਲਤ ਹਾਈ ਕੋਰਟ ਨੇ ਅਰਵਿੰਦ ਕੇਜਰੀਵਾਲ ਦੀ ਛੁੱਟੀ ਵਧਾਉਣ ਵਾਲੀ ਅਰਜ਼ੀ ਤੇ ਸੁਣਵਾਈ ਨਾ ਕਰਕੇ ਸਮੇਂ ਦੀ ਲੋੜ ਵਾਲਾ ਫੈਸਲਾ ਲਿਆ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 30 ਮਈ (ਸਰਬਜੀਤ ਸਿੰਘ)– ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਾਣਯੋਗ ਉੱਚ ਅਦਾਲਤ ਹਾਈਕੋਰਟ ਤੋਂ ਛੁੱਟੀ ਲੈ ਕੇ ਲਗਾਤਾਰ ਲੋਕ ਸਭਾ ਦੀਆਂ ਚੋਣਾਂ’ਚ ਇੰਡੀਆ ਗੱਠਜੋੜ ਅਤੇ ਆਪ ਪਾਰਟੀ ਲਈ 40/45 ਡਿਗਰੀ ਗਰਮੀ ਦੇ ਬਾਵਜੂਦ ਲਗਾਤਾਰ ਪ੍ਰਚਾਰ ਦਿੱਲੀ ਪੰਜਾਬ ਤੋਂ ਇਲਾਵਾ ਕਈ ਹੋਰ ਸੂਬਿਆਂ’ਚ ਕੀਤਾ ਅਤੇ 2 ਜੂਨ ਨੂੰ ਉਨ੍ਹਾਂ ਨੂੰ ਜੇਲ੍ਹ’ਚ ਸਭਹੱਛਾ ਹੋਣ ਤੋਂ ਪਹਿਲਾਂ ਪਹਿਲਾਂ ਹਾਜ਼ਰੀ ਲਵਾਉਣੀ ਪੈਣੀ ਹੈ, ਜਦੋਂ ਕਿ ਚੋਣਾਂ ਦਾ ਨਤੀਜਾ 4 ਜੂਨ ਨੂੰ ਆਉਣਾ ਹੈ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਕਾ ਯਕੀਨ ਹੈ ਕਿ ਇਸ ਵਾਰ ਇੰਡੀਆ ਗੱਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ ਇਸ ਕਰਕੇ ਕੇਜਰੀਵਾਲ ਨੇ ਆਪਣੀ ਬਿਮਾਰੀ ਦੇ ਟੈਸਟ ਕਰਵਾਉਣ ਦੇ ਬਹਾਨੇ ਮਾਨਯੋਗ ਹਾਈ ਕੋਰਟ ਵਿੱਚ ਇੱਕ ਦਰਖਾਸਤ ਦੇ ਕੇ ਇੱਕ ਹਫਤਾ ਛੁੱਟੀ ਹੋਰ ਛੁੱਟੀ ਵਧਾਉਣ ਦੀ ਮੰਗ ਕੀਤੀ ਸੀ, ਪਰ ਹਾਈ ਕੋਰਟ ਦੋ ਮੈਂਬਰੀ ਬੈਂਚ ਨੇ ਇਹ ਦਰਖਾਸਤ ਇਸ ਕਰਕੇ ਰੱਦ ਕਰ ਦਿੱਤੀ ਹੈ ਕਿ ਇਸ ਦਾ ਫੈਸਲਾ ਮੁੱਖ ਜੱਜ ਦੇ ਅਧੀਨ ਹੈ ਅਤੇ ਇੰਨ੍ਹੀ ਜਲਦੀ ਇਸ ਤੇ ਸੁਣਵਾਈ ਨਹੀਂ ਕੀਤੀ ਜਾ ਸਕਦੀ ।

ਉਨ੍ਹਾਂ ਇਹ ਵੀ ਕਿਹਾ ਅਜਿਹੀ ਦਰਖਾਸਤ ਤੁਹਾਨੂੰ ਪਹਿਲਾਂ ਦਾਇਰ ਕਰਨੀ ਚਾਹੀਦੀ ਸੀ ਇਸ ਕਰਕੇ ਹੁਣ ਕੇਜਰੀਵਾਲ ਤੇ ਉਹਨਾਂ ਦੇ ਸਮੱਰਥਕ ਤਾ ਭਾਵੇਂ ਇਸ ਫੈਸਲੇ ਤੇ ਨਰਾਸ ਹੋਣਗੇ ਪਰ ਵਿਰੋਧੀ ਪੂਰੀ ਤਰ੍ਹਾਂ ਖੁਸ਼ ਹਨ ਕਿਉਂਕਿ 2 ਜੂਨ ਨੂੰ ਇੱਕ ਵਾਰ ਫਿਰ ਕੇਜਰੀਵਾਲ ਸਾਹਿਬ ਨੂੰ ਜੇਲ੍ਹ ਜਾਣਾ ਪਵੇਗਾ, ਇਹ ਤਾਂ ਸਮੇਂ ਦੀ ਕੁੱਖ ਵਿੱਚ ਹੈ ਕਿ 4 ਜੂਨ ਨੂੰ ਸਰਕਾਰ ਕਿਸ ਦੀ ਬਣਨੀ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਹਾਈ ਕੋਰਟ ਵੱਲੋਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਛੁੱਟੀ ਹੋਰ ਵਧਾਉਣ ਵਾਲੀ ਅਰਜ਼ੀ ਰੱਦ ਕਰਨ ਨੂੰ ਮੁੱਖ ਰੱਖਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ।

ਉਨ੍ਹਾਂ ਭਾਈ ਖਾਲਸਾ ਨੇ ਕਿਹਾ ਮਾਨਯੋਗ ਉੱਚ ਅਦਾਲਤ ਦੇ 2 ਮੈਂਬਰੀ ਬੈਂਚ ਨੇ ਅਜਿਹਾ ਕਰਕੇ ਮੁੱਖ ਜੱਜ ਸਾਹਿਬ ਜੀ ਦੇ ਕਾਨੂੰਨੀ ਰੁਝੇਵਿਆਂ ਸਬੰਧੀ ਸਪੱਸ਼ਟ ਕੀਤਾ ਤੇ ਸਾਫ਼ ਕਹਿ ਦਿੱਤਾ ਹੈ ਕਿ ਇਹ ਫੈਸਲਾ ਮਾਨਯੋਗ ਮੁੱਖ ਜੱਜ ( ਚੀਫ ਜਸਟਿਸ) ਸਾਹਿਬ ਦੇ ਅਧੀਨ ਹੈ ਅਤੇ ਇਸ ਦੀ ਸੁਣਵਾਈ ਇੰਨੀਂ ਜਲਦੀ ਨਹੀਂ ਹੋ ਸਕਦੀ ,ਉਹਨਾਂ ਇਹ ਵੀ ਕਿਹਾ ਅਜਿਹੀ ਅਰਜ਼ੀ ਤੁਹਾਨੂੰ ਪਹਿਲਾਂ ਦਾਖਲ ਕਰਨੀ ਚਾਹੀਦੀ ਸੀ, ਭਾਈ ਖਾਲਸਾ ਨੇ ਕਿਹਾ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਹੁਣ ਇੱਕ ਵਾਰ ਫਿਰ 2 ਜੂਨ ਨੂੰ ਜੇਲ੍ਹ ਵਿਚ ਜਾਣਾ ਪਵੇਗਾ ਭਾਈ ਖਾਲਸਾ ਨੇ ਸਪਸ਼ਟ ਕੀਤਾ ਅਗਰ ਇੰਡੀਆ ਗੱਠਜੋੜ ਦੀ ਸਰਕਾਰ ਬਣਦੀ ਹੈ ਤਾਂ ਉਹਨਾਂ ਨੂੰ ਜੇਲ੍ਹ ਤੋਂ ਜਲਦੀ ਛੁਟਕਾਰਾ ਮਿਲ ਜਾਵੇਗਾ ਅਤੇ ਜੇਕਰ ਐਨ ਡੀ ਏ ਭਾਜਪਾਈ ਸਰਕਾਰ ਬਣ ਜਾਂਦੀ ਹੈ ਤਾਂ ਕੇਜਰੀਵਾਲ ਸਾਹਿਬ ਦੀਆਂ ਮੁਸ਼ਕਿਲਾਂ ਹੋਰ ਵੀ ਵੱਧ ਸਕਦੀਆਂ ਹਨ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਅਦਾਲਤੀ ਫੈਸਲੇ ਦਾ ਸਵਾਗਤ ਕਰਦੀ ਹੈ ਉਥੇ ਕੇਜਰੀਵਾਲ ਲਈ ਰੱਬ ਅੱਗੇ ਅਰਦਾਸ ਕਰਦੀ ਹੈ ਕਿ ਪਰਮਾਤਮਾ ਉਹਨਾਂ ਨੂੰ ਜੇਲ੍ਹ’ਚ ਸਿਹਤਯਾਬੀ ਬਖਸ਼ੇ, ਬਾਕੀ ਸਰਕਾਰ ਕਿਸ ਦੀ ਬਣਨੀ ਹੈ,ਇਹ ਤਾਂ ਚਾਰ ਜੂਨ ਦਾ ਸਮਾਂ ਹੀ ਤੈਅ ਕਰੇਗਾ ।

Leave a Reply

Your email address will not be published. Required fields are marked *