ਗੁਰਦਾਸਪੁਰ ਪੁਲਸ ਨੂੰ ਮਿਲੀ ਵੱਡੀ ਕਾਮਯਾਬੀ, ਗਿਰੋਹ ਦੇ 13 ਮੈਂਬਰ ਹੈਰੋਇਨ ਅਤੇ ਹਥਿਆਰਾ ਸਮੇਤ ਗਿ੍ਫਤਾਰ-ਡੀ.ਆਈ.ਜੀ ਭਾਰਗਵ

ਪੰਜਾਬ

ਫੜੇ ਗਏ ਦੋਸ਼ੀਆਂ ਦੀ ਪੁੱਛਗਿੱਛ ਜਾਰੀ, ਇਹ ਲੋਕ ਪੰਜਾਬ ਦੇ ਰਹਿਣ ਵਾਲੇ ਹਨ-ਐਸ.ਐਸ.ਪੀ ਹਰੀਸ਼ ਕੁਮਾਰ
ਗੁਰਦਾਸਪੁਰ, 5 ਮਈ (ਸਰਬਜੀਤ ਸਿੰਘ)- ਬਾਰਡਰ ਰੇਂਜ ਅੰਮਿ੍ਤਸਰ ਦੇ ਡੀ.ਆਈ.ਜੀ ਨਰਿੰਦਰ ਭਾਰਗਵ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਅੰਤਰ ਰਾਸ਼ਟਰੀ ਨਸ਼ਾ ਤਸਕਰਾਂ ਅਤੇ ਆਰਮਜ ਸਪਲਾਇਰ ਗਿਰੋਹ ਦੇ ਖਿਲਾਫ ਗੁਰਦਾਸਪੁਰ ਪੁਲਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ, ਜਦੋਂ 4 ਕਿਲੋ 516 ਗ੍ਰਾਮ ਹੈਰੋਇਨ, 6 ਪਿਸਟਲ, 7 ਮੈਗਜੀਨ, 77 ਜਿੰਦਾ ਰੌਂਦ ਅਤੇ 34.72 ਲੱਖ ਰੂਪਏ ਡਰੱਗ ਮਨੀ ਸਮੇਤ 13 ਦੋਸ਼ੀਆਂ ਨੂੰ ਗਿ੍ਫਤਾਰ ਕੀਤਾ ਗਿਆ |
ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰਾਂ ਅਤੇ ਗੈੰਗਸਟਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਐਸ.ਐਸ.ਪੀ ਗੁਰਦਾਸਪੁਰ ਦਿਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਦੀ ਅਗਵਾਈ ਹੇਠ ਜਿਲਾ ਗੁਰਦਾਸਪੁਰ ਵਿੱਚ ਸਪੈਸ਼ਲ ਟੀਮ ਜਗਜੀਤ ਸਿੰਘ ਸਰੋਆ, ਐਸ.ਪੀ ਓਪਰੇਸ਼ਨ ਗੁਰਦਾਸਪੁਰ ਦੀ ਨਿਗਰਾਨੀ ਹੇਠ ਗਠਿਤ ਕੀਗਈ ਟੀਮ ਵਿੱਚ ਗੁਰਵਿੰਦਰ ਸਿੰਘ ਚਾਦੀ ਡੀ.ਐਸ.ਪੀ ਕਲਾਨੌਰ, ਅਦਿੱਤਿਆ ਵਾਈਅਰ ਏ.ਐਸ.ਪੀ ਦੀਨਾਨਗਰ, ਇੰਸ. ਮਨਜੀਤ ਸਿੰਘ ਮੁੱਖ ਅਧਿਕਾਰੀ ਥਾਣਾ ਕਲਾਨੌਰ ਅਤੇ ਜਤਿੰਦਰਪਾਲ ਸਿੰਘ ਮੁੱਖ ਅਫਸਰ ਥਾਣਾ ਦੋਰਾਂਗਲਾ, ਇੰਸ. ਕਪਿਲ ਕੌਸ਼ਲ ਸਨ | ਜਿਨ੍ਹਾਂ ਵੱਲੋਂ ਜੁਗਰਾਜ ਸਿੰਘਉਰਫ ਛੋਟੂ ਪੁੱਤਰ ਅਵਤਾਰ ਸਿੰਘ ਵਾਸੀ ਸਹੂਰ ਕਲਾਂ , ਬਲਵਿੰਦਰ ਸਿੰਘ ਉਰਫ ਬਿੱਲਾ ਪੁੱਤਰ ਮੁਖਤਿਆਰ ਸਿੰਘ ਪਿੰਡ ਮਰੜੀ ਕਲਾਂ, ਗੁਰਸਾਹਿਬ ਸਿੰਘ, ਦਲਜੀਤ ਸਿੰਘ, ਕਰਨਦੀਪ ਸਿੰਘ, ਰਵਿੰਦਰ ਸਿੰਘ, ਬਿਕਰਮਜੀਤ ਸਿੰਘ, ਗੁਰਪ੍ਰੀਤ ਸਿੰਘ ਸਿੰਘ ਉਰਫ ਗੋਪੀ ਪੁੱਤਰ ਸੁਖਦੇਵ ਸਿੰਘ ਵਾਸੀ ਮਹਾਵਾ, ਸੰਦੀਪ ਕੌਰ ਪਤਨੀ ਦਵਿੰਦਰ ਸਿੰਘ ਵਾਸੀ ਦੋਸਤਪੁਰ, ਗੁਰਸਾਹਿਬ ਸਿੰਘ ਉਰਫ ਸਾਬੂ ਪੁੱਤਰ ਦਵਿੰਦਰ ਸਿੰਘ ਦੋਸਤਪੁਰ, ਦਲਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਬਾਊਪੁਰ ਅਫਗਾਨਾ, ਗਗਨਦੀਪ ਸਿੰਘ ਉਰਫ ਭੂੰਡੀ ਪੁੱਤਰ ਕੰਸ ਰਾਜ ਵਾਸੀ ਬਾਊਪੁਰ ਅਫਗਾਨਾ, ਬਿਕਰਮਜੀਤ ਸਿੰਘ ਉਰਫ ਬਿੱਕਾ ਪੁੱਤਰ ਸਤਨਾਮ ਸਿੰਘ ਵਾਸੀ ਬਾਊਪੁਰ ਅਫਗਾਨਾ, ਗੁਰਪ੍ਰੀਤ ਸਿੰਘ ਪੁ੍ਤਰ ਦਲਬੀਰ ਸਿੰਘ ਵਾਸੀ ਪਿੰਡ ਆਦੀਆ, ਰਵਿੰਦਰ ਸਿੰਘ ਉਰਫ ਰੋਹਿਤ ਪੁੱਤਰਕੁਲਦੀਪ ਸਿੰਘ ਵਾਸੀ ਦੋਸਤਪੁਰ , ਗੋਲੀ ਉਰਫ ਬੰਟੀ ਮਸੀਹ ਪੁੱਤਰ ਲੱਭਾ ਮਸੀਹ ਵਾਸੀ ਰੱਤਰ ਛੱਤੜ, ਕਰਨਦੀਪ ਸਿੰਘ ਉਰਫ ਕਰਨ ਪੁੱਤਰ ਭਜਨ ਸਿੰਘ ਵਾਸੀ ਰਾਜਪੁਰ ਚਿੱਬ ਜਸਕਰਨ ਸਿੰਘ, ਜੱਗਾ ਪੁੱਤਰ ਬਿੱਲਾ ਵਾਸੀ ਗੋਲ ਢੋਲਾ ਪੁਲਸ ਦੇ ਸ਼ਿੰਕਜੇ ਵਿ੍ਚ ਹਨ। ਇਸ ਤੋੰ ਇਸ ਗਿਰੋਹ ਦਾ ਮੁੱਖ ਸਰਗਨਾ ਜੁਗਰਾਜ ਉਰਫ ਛੋਟੂ ਵਾਸੀ ਪਿੰਡ ਸਹੂਰ ਕਲਾਂ ਨਾਮੀ ਸਮੱਗਲਰ ਹੈ। ਇਸ ਲੋਕ ਬਾਰਡਰ ਦੇ ਨਾਲ ਲੱਗਦੇ ਪਿੰਡਾਂ ਵਿੱਚ ਰਹਿੰਦੇ ਹਨ ਅਤੇ ਪਾਕਿਸਤਾਨ ਤੋਂ ਨਸ਼ੀਲਾ ਪਦਾਰਥ ਅਤੇ ਹਥਿਆਰਾ ਦੀ ਸਮੱਗਲਿੰਗ ਕਰਦੇ ਹਨ |
ਜੋਸ਼ ਨਿਊਜ਼ ਦੇ ਸਵਾਲ ਦੇ ਜਵਾਬ ਵਿੱਚ ਐਸ.ਐਸ.ਪੀ ਨੇ ਦੱਸਿਆ ਕਿਫੜੇ ਗਏ ਦੋਸ਼ੀ ਪੰਜਾਬ ਦੇ ਹੀ ਰਹਿਣ ਵਾਲੇ ਹਨ | ਇਨ੍ਹਾਂ ਤੋਂ ਇਸ ਸਰਗਨਾ ਬਾਰੇ ਪੁੱਛਗਿੱਛ ਕੀਤੀ ਜਾ ਰਹੀਹੈ | ਜੋ ਕਿ ਜਲਦੀ ਹੀ ਯੋਗ ਕਾਰਵਾਈ ਲਈ ਲਿਆਂਦੀ ਜਾਵੇਗੀ |

Leave a Reply

Your email address will not be published. Required fields are marked *