ਗੁਰਦਾਸਪੁਰ, 4 ਫਰਵਰੀ (ਸਰਬਜੀਤ ਸਿੰਘ)– ਅਕਾਲੀ ਭਾਜਪਾ ਗੱਠਜੋੜ ਫਿਰ ਤੋਂ ਲਗਭਗ ਤੈਅ ਹੀ ਹੈ ਪਰ ਇਸ ਨੂੰ ਲੋਕਾਂ ਅਤੇ ਵਿਰੋਧੀਆਂ ਤੋਂ ਥੋੜ੍ਹਾ ਲੁੱਕੋ ਕੇ ਰੱਖਿਆ ਜਾ ਰਿਹਾ ਸੀ ਭਾਵੇਂ ਕਿ ਜਾਗਰੂਕ ਲੋਕਾਂ ਨੂੰ ਭਲੀਭਾਂਤ ਪਤਾ ਹੈ ਕਿ ਅਕਾਲੀ ਭਾਜਪਾ ਰਿਸ਼ਤੇ ਪੱਕੇ ਹੋਣ ਕਰਕੇ ਹੀ 14 ਸਾਲ ਤੋਂ ਬਾਦਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਬਰੀ ਕਬਜ਼ਾ ਕਰਕੇ ਮਨ ਆਈਆਂ ਤੇ ਮਨ ਮਰਜ਼ੀਆਂ ਕਰ ਰਹੇ ਹਨ ਅਤੇ ਪੰਜਾਬ ਵਿੱਚ ਡੇਰਾਵਾਦ ਨੂੰ ਉਤਸ਼ਾਹਿਤ ਕਰਕੇ ਗੁਰੂ ਮਾਨਿਓ ਗ੍ਰੰਥ ਵਾਲ਼ੇ ਹੁਕਮਾਂ ਤੋਂ ਲੋਕਾਂ ਨੂੰ ਦੂਰ ਕਰ ਰਹੇ ਹਨ ਅਤੇ ਇਸੇ ਕੜੀ ਤਹਿਤ ਗੱਠਜੋੜ ਦੇ ਨਵੇਂ ਗੁਪਤ ਭੇਤ ਉਸ ਵੇਲੇ ਵੇਖਣ ਨੂੰ ਮਿਲੇ ਜਦੋਂ ਬੀਤੇ ਦਿਨੀਂ ਡਰੱਗ ਅਤੇ ਵੱਧ ਆਮਦਨੀ ਦੇ ਕੇਸਾਂ ਵਿੱਚ ਲਗਭਗ ਇੱਕ ਸਾਲ ਤੋਂ ਬੰਦ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਰਾਧਾ ਸੁਆਮੀ ਸਤਿਸੰਗ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੇਲ੍ਹ ‘ਚ ਮਿਲਣ ਪਹੁੰਚੇ ਅਤੇ ਉਸੇ ਵੇਲੇ ਸੁਪਰੀਮ ਕੋਰਟ ਨੇ ਮਜੀਠੀਏ ਨੂੰ ਜ਼ਮਾਨਤ ਵੀ ਦੇ ਦਿੱਤੀ, ਇਸ ਨੂੰ (ਅਕਾਲੀ ਭਾਜਪਾ ਗੱਠਜੋੜ) ਦੀ ਫ਼ਿਰ ਤੋਂ ਸ਼ੁਰੂ ਆਤ ਵਾਲਾ ਏਜੰਡਾ ਹੀ ਕਿਹਾ ਜਾ ਸਕਦਾ ਹੈ ਅਤੇ ਇਸ ਦੀ ਵਿਚੋਲਗੀ ਗੁਰਿੰਦਰ ਸਿੰਘ ਢਿੱਲੋਂ ਬਿਆਸ ਮੁਖੀ ਰਾਧਾ ਸੁਆਮੀ ਸਤਿਸੰਗ ਵਾਲੇ ਕਰ ਰਹੇ ਹਨ, ਇਹ ਗਠਜੋੜ ਲੱਗਭਗ ਹੀਂ ਹੈ, ਸਿਰਫ਼ ਐਲਾਨ ਹੋਣਾ ਬਾਕੀ ਹੈ,ਪਰ ਅਕਾਲੀ ਭਾਜਪਾ ਗੱਠਜੋੜ ਦਾ ਰਾਜ ਸਤਾ ਤੇ ਕਾਬਜ ਹੋਣ ਵਾਲਾ ਯਾਦੂ ਇਸ ਵਾਰ ਚੱਲਣ ਵਾਲਾ ਨਹੀਂ? ਕਿਉਂਕਿ ਅਕਾਲੀਦਲ ਬਾਦਲ ਆਪਣਾ ਪੰਥਕ ਅਧਾਰ ਲੱਗਭੱਗ ਖਤਮ ਕਰੀ ਬੈਠਾ ਹੈ ਅਤੇ ਸਿਰਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਗੋਲਕਾਂ ਸਹਾਰੇ ਆਪਣੇ ਸਿਆਸੀ ਅਧਾਰ ਨੂੰ ਬਹਾਲ ਕਰਨ ‘ਚ ਲੱਗਿਆ ਹੋਇਆ ਹੈ ਅਤੇ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੋ ਕਰ ਰਿਹਾ ਹੈ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਰਾਜ ਸਤਾ ਨੂੰ ਹਥਿਆਉਣ ਲਈ ਹੀ ਅਕਾਲੀ ਦਲ ਬਾਦਲ ਫਿਰ ਤੋਂ ਭਾਜਪਾ ਨਾਲ ਗਠਜੋੜ ਕਰਨ ਲਈ ਮਜਬੂਰ ਹੋ ਰਿਹਾ ਹੈ ਅਤੇ ਇਸ ਦੀ ਸ਼ੁਰੂਆਤ ਉਸ ਵਕਤ ਸਹਾਮਣੇ ਆਈ ਜਦੋਂ ਬਿਕਰਮ ਸਿੰਘ ਮਜੀਠੀਏ ਨੂੰ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਮੁਲਾਕਾਤ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣੀ ਉਸੇ ਕੜੀ ਦਾ ਹਿੱਸਾ ਹੈ ਪਰ ਇਸ ਵਾਰ ਅਕਾਲੀ ਭਾਜਪਾ ਦਾ ਸਤਾ ਹਥਿਆਉਣ ਵਾਲਾ ਯਾਦੂ ਚੱਲਣ ਵਾਲਾ ਨਹੀਂ ? ਇਸ ਕਰਕੇ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਡੇਰਾ ਬਿਆਸ ਮੁਖੀ ਦੀ ਜੇਲ੍ਹ ਵਿੱਚ ਡਰੱਗ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਬੰਦ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਏ ਨਾਲ ਮੁਲਾਕਾਤ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਨ ਨੂੰ ਅਕਾਲੀ ਭਾਜਪਾ ਗੱਠਜੋੜ ਦੀ ਸ਼ੁਰੂਆਤ ਦੱਸਿਆ ਤੇ ਸਪੱਸ਼ਟ ਕੀਤਾ ਭਾਜਪਾ ਦੀ ਅਕਾਲੀ ਦਲ ਬਾਦਲ ਨਾਲ ਪਹਿਲੋਂ ਤੋਂ ਹੀ ਜਾਰੀ ਸੀ, ਸਿਰਫ ਲੋਕਾਂ ਨੂੰ ਬੁੱਧੂ ਬਣਾਉਣ ਵਾਲੀ ਨੀਤੀ ਵਰਤੀ ਜਾ ਰਹੀ ਸੀ ਤਾਂ ਪੁਰਾਣੇ ਭੇਤ ਨਾ ਖੁਲ ਜਾਣ , ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮਜੀਠੀਆ – ਗੁਰਿੰਦਰ ਸਿੰਘ ਢਿੱਲੋਂ ਜੇਲ੍ਹ ਮੁਲਾਕਾਤ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਦਿੱਤੀ ਜਮਾਨਤ ਨੂੰ ਅਕਾਲੀ ਭਾਜਪਾ ਗਠਜੋੜ ਦੀ ਸ਼ੁਰੂਆਤ ਦੱਸਿਆਂ ਅਤੇ ਲੋਕਾਂ ਨੂੰ ਡੇਰਾ ਵਾਦ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਦੱਸਿਆ ਬਿਆਸ ਮੁਖੀ ਦੀ ਇਸ ਤਾਜਾ ਮਿਲਨੀ ਨੇ ਪੰਜਾਬ ਦੀ ਸਿਆਸਤ ਨੂੰ ਗਰਮਾ ਕੇ ਰੱਖ ਦਿੱਤਾ ਹੈ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਕਿ ਡੇਰਾ ਮੁੱਖੀ ਕਹੇਂ ਰਹੇ ਹਨ ਕਿ ਮਜੀਠੀਆ ਉਹਨਾਂ ਦਾ ਰਿਸ਼ਤੇਦਾਰ ਹੈ ਅਤੇ ਉਸ ਤੇ ਪਾਇਆ ਗਿਆ ਡਰੱਗ ਦਾ ਕੇਸ ਬਿਲਕੁਲ ਝੂਠਾ ਹੈ, ਭਾਈ ਖਾਲਸਾ ਨੇ ਕਿਹਾ ਬਹੁਤੇ ਲੋਕ ਇਸ ਮਿਲਣੀ ਨੂੰ ਅਕਾਲੀ ਭਾਜਪਾ ਗਠਜੋੜ ਦੀ ਸ਼ੁਰੂਆਤ ਮੰਨ ਰਹੇ ਹਨ ਅਤੇ ਹੋਰ ਧਰਮੀਂ ਤੇ ਡੇਰੇ ਨਾਲ ਜੁੜੇ ਡੇਰੇਦਾਰ ਬਾਬਾ ਦੀ ਡਰੱਗ’ਚ ਫਸੇ ਮਜੀਠੀਏ ਦੀ ਕੀਤੀ ਮੁਲਾਕਾਤ ਨੂੰ ਠੀਕ ਨਹੀਂ ਸਮਝ ਰਹੇ ਅਤੇ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ,ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਮਜੀਠੀਆਂ ਬਿਆਸ ਮੁੱਖੀ ਜੇਲ੍ਹ ਮਿਲਣੀ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ‘ ਅਕਾਲੀ ਭਾਜਪਾ ਗਠਜੋੜ ਰਾਹੀਂ ਸਰਕਾਰ ਬਣਾਉਣ ਦੀ ਪਹਿਲ ਕਦਮੀ ਡੇਰਾ ਮੁਖੀ ਦੀ ਵਿਚੋਲਗੀ ਰਾਹੀ ਪ੍ਰਾਪਤ ਕਰਨ ਦੀ ਕੋਸ਼ਿਸ਼ ਸਮਝਦੀ ਹੋਈ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਪੰਜਾਬ ‘ਚ ਉਹਨਾਂ ਡੇਰਿਆਂ ਨੂੰ ਖਤਮ ਕਰਨ ਦੀ ਲਹਿਰ ਚਲਾਈ ਜਾਵੇ ਜੋ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹੁਕਮਾਂ ਅਨੁਸਾਰ (ਸਭ ਸਿਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ) ਅਨੁਸਾਰ ਦੇਹਧਾਰੀ ਗੁਰੂ ਬਣ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨ ਦੀ ਬਜਾਏ ਆਪਣੇ ਡੇਰੇ ਨਾਲ ਜੋੜ ਰਹੇ ਹਨ, ਭਾਈ ਖਾਲਸਾ ਨੇ ਕਿਹਾ ਦੇਹਧਾਰੀ ਗੁਰੂਆਂ ਦੀਆਂ ਸਰਕਾਰੀ ਏਜੰਸੀਆਂ ਨੂੰ ਠੱਲ੍ਹ ਪਾਉਣ ਤੋਂ ਬਗੈਰ ਗੁਰੂ ਸਾਹਿਬ ਜੀ ਦੇ ਸੰਕਲਪ ” ਗੁਰੂ ਮਾਨਿਓ ਗ੍ਰੰਥ” ਨੂੰ ਸਿੱਖਾਂ ‘ਚ ਲਾਗੂ ਕਰਨਾ ਅਸੰਭਵ ਹੈ ।


