ਗੁਰਦਾਸਪੁਰ, 6 ਜੁਲਾਈ (ਸਰਬਜੀਤ ਸਿੰਘ)–ਭਾਜਪਾ ਨੇ ਦਲਿਤ ਸਮਾਜ ਨੂੰ ਪੈਰ ਦੀ ਜੁੱਤੀ ਦੱਸ ਕੇ ਅਪਮਾਨਤ ਕਰਨ ਵਾਲੇ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾ ਕੇ ਆਪਣਾ ਦਲਿਤ ਵਿਰੋਧੀ ਚਿਹਰਾ ਲੋਕਾਂ ਸਾਹਮਣੇ ਨੰਗਾ ਕਰ ਲਿਆ ਹੈ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸੁਨੀਲ ਜਾਖੜ ਨੂੰ ਅਪੀਲ ਕਰਦੀ ਹੈ ਇਨਸਾਨ ਭੁਲਣਹਾਰ ਹੈ ਅਤੇ ਭੁੱਲ ਬਖਸ਼ਾਉਣੀ ਸ਼ੇਰਾਂ ਦਾ ਕੰਮ ਹੈ ਅਤੇ ਤੁਸੀਂ ਵੀ ਦਲਿਤ ਸਮਾਜ ਨੂੰ ਪੈਰ ਦੀ ਜੁੱਤੀ ਦੱਸ ਕੇ ਅਪਮਾਨਤ ਕਰਨ ਵਾਲੀ ਆਪਣੀ ਬੱਜਰ ਭੁੱਲ ਦੀ ਮੁਵਾਫੀ ਸ਼੍ਰੀ ਹਰਮੰਦਰ ਸਾਹਿਬ ਨਕਮਸਤਕ ਹੋਣ ਤੋਂ ਪਹਿਲਾਂ ਮੰਗ ਲਵੋ , ਕਿਉਂਕਿ ਗੁਰੂ ਸਾਹਿਬ ਨੇ ਤਾਂ ਗਰੀਬਾਂ ਨੂੰ ਪਾਤਸ਼ਾਹ ਬਣਾਉਣ ਲਈ ਇੰਨ ਗਰੀਬਨ ਕੋ ਦੇਹੂ ਪਾਤਸ਼ਾਹੀ ਵਾਲੀ ਗੁਰਬਾਣੀ ਰਚੀ ਅਤੇ ਤੁਸੀਂ ਗੁਰੂ ਸਾਹਿਬਾਨਾਂ ਦੇ ਹੁਕਮਾਂ ਦੀ ਤਾਮੀਲ ਨ ਕਰਕੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਮਾਨਯੋਗ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਬਣਨ ਸਮੇਂ ਉਹਨਾਂ ਨੂੰ ਪੈਰ ਦੀ ਜੁੱਤੀ ਦੱਸ ਕੇ ਦੇਸ਼ ਦੇ ਕਰੋੜਾਂ ਦਲਿਤ ਸਮਾਜ ਦੇ ਲੋਕਾਂ ਨੂੰ ਅਪਮਾਨਤ ਕੀਤੀ ਸੀ, ਅਤੇ ਇਸੇ ਦੋਸ਼ ਕਰਕੇ ਕਾਂਗਰਸ ਹਾਈ ਨੇ ਜਾਖੜ ਨੂੰ ਪਾਰਟੀ’ਚ ਕੱਢ ਦਿੱਤਾ ਸੀ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਦਲਿਤ ਵਿਰੋਧੀ ਭਾਜਭਾਈਆਂ ਵੱਲੋਂ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦਾ ਨਵਾਂ ਪ੍ਰਧਾਨ ਨਿਯੁਕਤ ਕਰਨ ਵਾਲੀ ਨੀਤੀ ਦੀ ਨਿੰਦਾ ਕਰਦੀ ਹੈ, ਉਥੇ ਸੁਨੀਲ ਜਾਖੜ ਨੂੰ ਸੁਲਾਹ ਦੇਂਦੀ ਹੈ ਕਿ ਗੁਰੂ ਰਾਮਦਾਸ ਜੀ ਦੇ ਘਰ ਸ਼੍ਰੀ ਦਰਬਾਰ ਸਾਹਿਬ ਨਕਮਸਤਕ ਹੋਣ ਲਈ ਲੱਖ ਵਾਰੀ ਜਾਉ, ਪਰ ਹੁਣ ਮੱਥਾਂ ਟੇਕਣ ਤੋਂ ਪਹਿਲਾਂ ਦਲਿਤ ਸਮਾਜ ਦੇ ਕੀਤੇ ਅਪਮਾਨ ਦੀ ਮੁਵਾਫੀ ਜ਼ਰੂਰ ਮੰਗ ਲਿਓ ,ਸ਼ਾਇਦ ਵਾਹਿਗੁਰੂ ਤੁਹਾਡਾ ਭਲਾ ਕਰ ਦੇਵੇ ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕੇਂਦਰ ਦੀ ਦਲਿਤ ਵਿਰੋਧੀ ਭਾਜਪਾ ਸਰਕਾਰ ਵੱਲੋਂ ਸੁਨੀਲ ਜਾਖੜ ਨੂੰ ਪੰਜਾਬ ਪ੍ਰਧਾਨ ਬਣਾਉਣ ਦੀ ਨਿੰਦਾ ਅਤੇ ਸੁਨੀਲ ਜਾਖੜ ਨੂੰ ਦਲਿਤ ਸਮਾਜ ਨੂੰ ਅਪਮਾਨਤ ਕਰਨ ਬਦਲੇ ਸ਼੍ਰੀ ਦਰਬਾਰ ਸਾਹਿਬ ਤੋਂ ਭੁੱਲ ਬਖਸ਼ਾਉਣ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ। ਭਾਈ ਖਾਲਸਾ ਨੇ ਸਪਸ਼ਟ ਕੀਤਾ ਅੱਜ ਸਮਾਜ ਨੂੰ ਅਜਿਹੇ ਸਿਆਸਤ ਦਾਨ ਆਗੂਆਂ ਦੀ ਜ਼ਰੂਰਤ ਹੈ, ਜੋਂ ਰੱਬ ਦੀ ਬਣਾਈ ਹੋਈ ਖ਼ਲਕਤ ( ਇਨਸਾਨੀਅਤ ) ਨੂੰ ਛੋਟਾ ਵੱਡਾ, ਗਰੀਬ ਅਮੀਰ ਜਾ ਜਾਤਪਾਤ ਨਾਲ ਜੋੜ ਕੇ ਅਪਮਾਨਤ ਕਰਨ ਵਾਲੀ ਹਿੰਦੂ ਵਾਦੀ ਸੋਚ ਦਾ ਧਾਰਨੀ ਨਾਂ ਹੋਵੇ ਭਾਈ ਖਾਲਸਾ ਨੇ ਕਿਹਾ ਨਵੇਂ ਬਣਾਏ ਪ੍ਰਧਾਨ ਸੁਨੀਲ ਜਾਖੜ ਦੀ ਬ੍ਰਾਹਮਣਵਾਦੀ ਸੋਚ ਉਸ ਵਕਤ ਸਹਾਮਣੇ ਆਈ ਸੀ ਜਦੋਂ ਅਕਾਲੀ ਸਰਕਾਰ ਵੇਲੇ ਸਰਕਾਰ ਨੇ ਪਿੰਡਾਂ ਪਿੰਡਾਂ ਵਿੱਚ ਜਾਤੀ ਆਧਾਰ ਤੇ ਬਣੇ ਗੁਰਦੁਆਰੇ ਤੇ ਸ਼ਮਸ਼ਾਨ ਘਾਟਾਂ ਨੂੰ ਇਕ ਕਰਨ ਵਾਲੇ ਮਤੇ ਦਾ ਵਿਰੋਧ ਕੀਤਾ ਸੀ ਭਾਈ ਖਾਲਸਾ ਨੇ ਕਿਹਾ ਹੁਣ ਤਾਂ ਸੁਨੀਲ ਜਾਖੜ ਨੇ ਸਾਰੇ ਹੱਦ ਬੰਨੇ ਪਾਰ ਕਰਦਿਆਂ ਚੰਨੀ ਦੇ ਮੁੱਖ ਮੰਤਰੀ ਬਣਨ ਤੇ ਪੈਰ ਦੀ ਜੁੱਤੀ ਦੱਸ ਕੇ ਅਪਮਾਨਤ ਕਰ ਦਿੱਤਾ ਤੇ ਮੁਵਾਫੀ ਨਹੀਂ ਮੰਗੀ ਭਾਈ ਖਾਲਸਾ ਨੇ ਸਪਸ਼ਟ ਕੀਤਾ ਭਾਜਪਾ ਨੂੰ ਜਾਖਲ ਪੰਜਾਬ ਪ੍ਰਧਾਨ ਬਣਾਉਣ ਦਲਿਤ ਸਮਾਜ ਦੇ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ ਅਤੇ ਚੋਣਾਂ ਸਮੇਂ ਵੱਡਾ ਘਾਟਾ ਪਵੇਗਾ ਕਿਉਂਕਿ ਅੱਜ ਦਲਿਤ ਸਮਾਜ ਪਹਿਲਾਂ ਵਾਲਾ ਨਹੀਂ ਰਿਹਾ ਅਤੇ ਉਹ ਹੁਣ ਦਲਿਤ ਵਿਰੋਧੀ ਆਗੂਆਂ ਦਾ ਹਰ ਢੰਗ ਤਰੀਕੇ ਨਾਲ ਜੁਵਾਬ ਦੇਣ ਦੇ ਸਮਰਥ ਬਣ ਚੁਕੇ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਾਖਲ ਨੂੰ ਅਪੀਲ ਕਰਦੀ ਹੈ ਕਿ ਉਹ ਆਪਣੇ ਕੀਤੇ ਦੀ ਦਲਿਤ ਸਮਾਜ ਤੋਂ ਭੁੱਲ ਬਖਸ਼ਾਉਣ ਨਹੀਂ ਤਾਂ ਦਲਿਤ ਸਮਾਜ ਵੱਲੋਂ ਉਨ੍ਹਾਂ ਦਾ ਵਿਰੋਧ ਲਗਾਤਾਰ ਜਾਰੀ ਹੈ ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਅਮਰਜੀਤ ਸਿੰਘ ਧੂਲਕਾ, ਭਾਈ ਬਲਵਿੰਦਰ ਸਿੰਘ ਲੋਹਟਬੱਦੀ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਧਰਮ ਕੋਟ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਸਵਰਨ ਜੀਤ ਸਿੰਘ ਮਾਨੋਕੇ ਲੁਧਿਆਣਾ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਗੁਰਮੀਤ ਸਿੰਘ ਬਿੱਟੂ ਧਾਲੀਵਾਲ ਆਦਿ ਆਗੂ ਹਾਜਰ ਸਨ ।