ਨਗਰ ਕੌਂਸਲ ਗੁਰਦਾਸਪੁਰ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਥਾਣਾ ਸਿਟੀ ਗੁਰਦਾਸਪੁਰ ਦੇ ਬਾਹਰ ਲਗਾਇਆ ਧਰਨਾ, ਥਾਣੇ ਅੰਦਰ ਲਗਾਏ ਕੂੜੇ ਦੇ ਢੇਰ

ਗੁਰਦਾਸਪੁਰ

ਮਾਮਲਾ ਨਗਰ ਕੌਂਸਲ ਸੁਪਰਡੰਟ ਦੇ ਘਰ ਬਾਹਰ ਖੜੀ ਗੱਡੀ ਦੀ ਵਕੀਲ ਵੱਲੋਂ ਭੰਨਤੋੜ ਕਰਨ ਦਾ

ਗੁਰਦਾਸਪੁਰ, 14 ਫਰਵਰੀ (ਸਰਬਜੀਤ ਸਿੰਘ)– ਦੇਰ ਸ਼ਾਮ ਥਾਨਾ ਸਿਟੀ ਗੁਰਦਾਸਪੁਰ ਦਾ ਮੁੱਖ ਗੇਟ ਨਜ਼ਰ ਕੌਂਸਲ ਦੇ ਸਫਾਈ ਕਰਮਚਾਰੀਆਂ ਨੇ ਕੂੜੇ ਦੇ ਢੇਰ ਲਗਾ ਕੇ ਬੰਦ ਕਰ ਦਿੱਤਾ ਗਿਆ ਅਤੇ ਸੜਕ ਦੇ ਵਿਚਕਾਰ ਬੈਠ ਕੇ ਰੋਡ ਜਾਮ ਕਰਦੇ ਹੋਏ ਧਰਨਾ ਲਗਾ ਦਿੱਤਾ । ਇਸ ਦੌਰਾਨ ਕੌਂਸਲ ਕਰਮਚਾਰੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਇਹਨਾਂ ਕਰਮਚਾਰੀਆਂ ਦੇ ਨਾਲ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਪਾਹੜਾ, ਮਿਊਨਸੀਪਲ ਕੌਂਸਲਰ ਅਤੇ ਨਗਰ ਕੌਂਸਲ ਅਧਿਕਾਰੀ ਵੀ ਇਸ ਰੋਸ਼ ਮੁਜਾਹਰੇ ਵਿੱਚ ਸ਼ਾਮਿਲ ਸਨ। ਮਾਮਲਾ ਨਗਰ ਕੌਂਸਲ ਦੇ ਸੁਪਰਡੰਟ ਅਸ਼ੋਕ ਕੁਮਾਰ ਦੇ ਘਰ ਆ ਕੇ ਬਾਹਰ ਲੱਗੀ ਗੱਡੀ ਦੀ ਭੰਨ ਤੋੜ ਕਰਨ ਦਾ ਹੈ। ਭੰਨ ਤੋੜ ਕਰਨ ਵਾਲਾ ਇੱਕ ਵਕੀਲ ਦੱਸਿਆ ਜਾ ਰਿਹਾ ਹੈ ਅਤੇ ਕੌਂਸਲ ਕਰਮਚਾਰੀਆਂ ਵੱਲੋਂ ਉਸ ਖਿਲਾਫ ਸਖਤ ਧਾਰਾਵਾਂ ਲਗਾ ਕੇ ਮਾਮਲਾ ਦਰਜ ਕਰਨ ਅਤੇ ਉਸ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਦੇਰ ਸ਼ਾਮ ਤੱਕ ਖਬਰ ਲਿਖੇ ਜਾਣ ਤੱਕ ਨਗਰ ਕੌਂਸਲ ਕਰਮਚਾਰੀਆਂ ਦਾ ਧਰਨਾ ਜਾਰੀ ਸੀ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਗੱਲਬਾਤ ਰਾਹੀ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।

ਜਾਣਕਾਰੀ ਦਿੰਦਿਆਂ ਨਗਰ ਕੌਂਸਲ ਦੇ ਸੁਪਰਡੰਟ ਅਸ਼ੋਕ ਕੁਮਾਰ ਨੇ ਦੱਸਿਆ ਕਿ ਬੀਤੇ 6 ਫਰਵਰੀ ਨੂੰ ਕੌਂਸਲ ਦੇ ਸੁਪਰਡੰਟ ਅਸ਼ੋਕ ਕੁਮਾਰ ਦੇ ਘਰ ਦੇ ਬਾਹਰ ਖੜੀ ਉਹਨਾਂ ਦੀ ਕਾਰ ਅਤੇ ਘਰ ਦੇ ਗੇਟ ਦੀ ਇੱਕ ਨੌਜਵਾਨ ਵੱਲੋਂ ਰਾਤ 11 ਵਜੇ ਭੰਨ ਤੋੜ ਕੀਤੀ ਗਈ । ਹਮਲਾਵਰ ਨੌਜਵਾਨ ਵੱਲੋਂ ਘਰ ਦੇ ਬਾਹਰ ਲੱਗਾ ਕੈਮਰਾ ਵੀ ਤੋੜ ਦਿੱਤਾ ਗਿਆ ਤੇ ਇਸ ਦੌਰਾਨ ਇਸ ਨੌਜਵਾਨ ਵੱਲੋਂ ਅਸ਼ੋਕ ਕੁਮਾਰ ਦੇ ਗੁਆਂਡੀਆਂ ਨੂੰ ਵੀ ਧਮਕਾਇਆ ਗਿਆ ਤੇ ਪੂਰੀ ਗੁੰਡਾਗਰਦੀ ਵਿਖਾਈ ਗਈ। ਨਗਰ ਕੌਂਸਲ ਸੁਪਰੀਡੈਂਟ ਅਸ਼ੋਕ ਕੁਮਾਰ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਪਾਹੜਾ ਨੂੰ ਇਸ ਦੀ ਸੂਚਨਾ ਦਿੱਤੀ ਗਈ ਤਾਂ ਉਹਨਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ । ਬਾਅਦ ਵਿੱਚ ਨੇੜੇ ਲੱਗੇ ਇੱਕ ਕੈਮਰੇ ਦੀ ਸੀਸੀਟੀਵੀ ਫੁਟੇਜ ਦੇਖਣ ਤੇ ਪਤਾ ਲੱਗ ਗਿਆ ਕਿ ਇਹ ਹਮਲਾ ਇੱਕ ਵਕੀਲ ਵੱਲੋਂ ਕੀਤਾ ਗਿਆ। ਜਿਸ ਦੀ ਸ਼ਿਕਾਇਤ ਥਾਨਾ ਸਿਟੀ ਵਿਖੇ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਕਰਨ ਦੇ ਬਾਵਜੂਦ ਹਜੇ ਤੱਕ ਦੋਸ਼ੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਹਫਤਾ ਗੁਜਰ ਜਾਣ ਦੇ ਬਾਅਦ ਅੱਜ ਉਹਨਾਂ ਨੂੰ ਨਗਰ ਕੌਂਸਲ ਕਰਮਚਾਰੀਆਂ ਦੇ ਸਹਿਯੋਗ ਨਾਲ ਇਨਸਾਫ ਖਾਤਰ ਧਰਨਾ ਲਗਾਉਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਪੁਲਿਸ ਦੋਸ਼ੀ ਖਿਲਾਫ ਕਾਰਵਾਈ ਨਹੀਂ ਕਰਦੇ ਉਸ ਨੂੰ ਗ੍ਰਿਫਤਾਰ ਨਹੀਂ ਕਰਦੀ ਧਰਨਾ ਜਾਰੀ ਰਹੇਗਾ।

ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਪੁਲਿਸ ਅਧਿਕਾਰੀ ਫਿਲਹਾਲ ਮਾਮਲੇ ਵਿੱਚ ਆਪਣਾ ਪੱਖ ਮੀਡੀਆ ਸਾਹਮਣੇ ਰੱਖਣ ਲਈ ਤਿਆਰ ਨਹੀਂ ਹੋਏ ਅਤੇ ਵਕੀਲ ਤੇ ਕਾਰਵਾਈ ਕਰਨ ਦੀ ਬਜਾਏ ਦੋਨਾਂ ਧਿਰਾਂ ਨੂੰ ਰਾਜੀਨਾਮੇ ਲਈ ਮਨਾਉਣ ਵਿੱਚ ਉਲਝੀ ਰਹੀ

Leave a Reply

Your email address will not be published. Required fields are marked *