ਇੱਕ ਮਹਿਲਾ ਦੀ ਹੋਈ ਮੌਤ ਅਤੇ 2 ਮਹਿਲਾਵਾਂ ਸਮੇਤ 1 ਨੌਜਵਾਨ ਹੋਇਆ ਗੰਭੀਰ ਰੂਪ ਵਿੱਚ ਜ਼ਖਮੀ
ਗੁਰਦਾਸਪੁਰ, 14 ਫਰਵਰੀ (ਸਰਬਜੀਤ ਸਿੰਘ)– ਦੀਨਾਨਗਰ ਨੈਸ਼ਨਲ ਹਾਈਵੇ ਦੀਨਾਨਗਰ ਪੁਲਿਸ ਸਟੇਸ਼ਨ ਦੀ ਥੋੜ੍ਹੀ ਦੂਰੀ ਤੇ ਇਕ ਕਰੇਟਾ ਕਾਰ ਸਵਾਰ ਨੌਜਵਾਨਾਂ ਵੱਲੋਂ ਪਹਿਲਾਂ ਸੜਕ ਤੇ ਜਾ ਰਹੀਆਂ ਦੋ ਮਹਿਲਾਵਾਂ ਨੂੰ ਆਪਣੀ ਲਪੇਟ ਵਿੱਚ ਲਿਆ ਅਤੇ ਉਸ ਤੋਂ ਬਾਅਦ ਇੱਕ ਪ੍ਰਾਈਵੇਟ ਕਾਲਜ ਦੇ ਨੇੜੇ ਖੜੀ ਮਾਰੂਤੀ ਕਾਰ ਨੂੰ ਆਪਣੀ ਲਪੇਟ ਵਿੱਚ ਲੈਣ ਦੀ ਖਬਰ ਮਿਲੀ ਹੈ
ਇਸ ਮੌਕੇ ਗੱਲਬਾਤ ਕਰਦੇ ਹੋਏ ਥਾਣਾ ਮੁਖੀ ਦੀਨਾਨਗਰ ਮਨਦੀਪ ਸੰਗੋਤਰਾ ਨੇ ਦੱਸਿਆ ਇਕ ਕਰੇਟਾ ਕਾਰ ਵਿਚ ਸਵਾਰ ਨੌਜਵਾਨਾਂ ਵੱਲੋਂ ਪਹਿਲਾਂ ਸੜਕ ਕਿਨਾਰੇ ਜਾ ਰਹੀਆਂ 2 ਮਹਿਲਾਵਾਂ ਨੂੰ ਗੰਭੀਰ ਰੂਪ ਵਿੱਚ ਜਖਮੀ ਕੀਤਾ ਅਤੇ ਬਾਅਦ ਵਿੱਚ ਖੜੀ ਮਾਰੂਤੀ ਕਾਰ ਵਿੱਚ ਟੱਕਰ ਮਾਰ ਦਿੱਤੀ ਕਾਰ ਵਿਚ ਇਕ ਮਹਿਲਾ ਅਤੇ ਇਕ ਨੋਜਵਾਨ ਬੈਠੇ ਕਿਸੇ ਦੀ ਉਡੀਕ ਕਰ ਰਹੇ ਸਨ ਟੱਕਰ ਇੰਨੀ ਭਿਆਨਕ ਸੀ ਕਿ ਮਾਰੂਤੀ ਕਾਰ ਦੇ ਪਰਖੱਚੇ ਉੱਡ ਗਏ ਅਤੇ ਕਰੇਟਾ ਗੱਡੀ ਦੇ ਏਅਰ ਬੈਗ ਖੁੱਲਣ ਕਾਰਨ ਗੱਡੀ ਸਵਾਰ ਨੌਜਵਾਨਾ ਦਾ ਹੋਇਆ ਬਚਾਇਆ , ਘਟਨਾ ਦੀ ਸੂਚਨਾ ਮਿਲਦਿਆਂ ਹੀ ਦੀਨਾਨਗਰ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜ਼ਖਮੀਆ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਇਲਾਜ ਲਈ ਲਿਜਾਇਆ ਗਿਆ ਹੈ ਅਤੇ ਮਾਰੂਤੀ ਕਾਰ ਵਿੱਚ ਸਵਾਰ ਇੱਕ ਨੌਜਵਾਨ ਜੋ ਇੱਕ ਫੌਜ ਦਾ ਜਵਾਨ ਹੋਣ ਕਾਰਨ ਉਸ ਨੂੰ ਪਠਾਨਕੋਟ ਦੇ ਮਿਲਟਰੀ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ ਹੈ। ਜਾਣਕਾਰੀ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਮਾਰੂਤੀ ਕਾਰ ਵਿੱਚ ਇੱਕ ਔਰਤ ਸੀ ਉਸ ਦੀ ਜੀਭ ਅੱਧ ਵਿੱਚੋਂ ਕੱਟਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਜਾਣਕਾਰੀ ਅਨੁਸਾਰ ਜਿੰਨਾ 2 ਮਹਿਲਾ ਨੂੰ ਗੁਰਦਾਸਪੁਰ ਹਸਪਤਾਲ ਲਿਜਾਇਆ ਗਿਆ ਸੀ ਉਨ੍ਹਾਂ ਵਿਚੋਂ ਇਕ 1 ਮਹਿਲਾ ਦੀ ਮੌਤ ਹੋ ਗਈ ਹੈ। ਮਿ੍ਤਕ ਮਹਿਲਾ ਦਾ ਨਾਮ ਕਿਰਨ ਦੱਸਿਆ ਗਿਆ ਹੈ ਇਹ ਮਹਿਲਾ ਨੇਪਾਲ ਦੀ ਰਹਿਣ ਵਾਲੀ ਹੈ ਅਤੇ ਇਹ ਦੀਨਾਨਗਰ ਵਿਖੇ ਇਕ ਨਰਸਰੀ ਤੇ ਕੰਮ ਕਰਦੀ ਸੀ ਇਸ ਘਟਨਾ ਸੰਬੰਧੀ ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਨੇ ਕਰੇਟਾ ਸਵਾਰ 2 ਨੌਜਵਾਨਾਂ ਨੂੰ ਮੌਕੇ ਤੇ ਹੀ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ