ਗੁਰਦਾਸਪੁਰ, 15 ਨਵੰਬਰ (ਸਰਬਜੀਤ ਸਿੰਘ)– ਵੱਡੇ ਵੱਡੇ ਰਾਗੀ ਅਤੇ ਕਥਾਵਾਚਕ ਆਮ ਲੋਕਾਂ ਨੂੰ ਸਾਦੇ ਵਿਆਹ ਅਤੇ ਗੁਰਮਤਿ ਅਨੁਸਾਰ ਕਰਨ ਦੀ ਸਿੱਖਿਆ ਦੇਂਦੇ ਹਨ ਪਰ ਇਹ ਵਰਤਾਰਾ ਆਪਣੇ ਆਪ ਤੇ ਲਾਗੂ ਨਾਂ ਕਰਕੇ ਜਿਥੇ ਗੁਰਬਾਣੀ ਸਿੱਖਿਆ ਅਵਰਿ ਉਪਦੇਸੇ ਆਪ ਨਾ ਕਰੇ ਵਾਲੀ ਸੋਚ ਤੇ ਪਹਿਰਾ ਦੇ ਰਹੇ ਹਨ ,ਜਿਸ ਦਾ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਅਤੇ ਉਹ ਮੰਗ ਕਰ ਰਹੇ ਹਨ ਕਿ ਅਜਿਹੇ ਧਾਰਮਿਕ ਆਗੂਆਂ ਤੇ ਲੋਕਾਂ ਨੂੰ ਝੂਠਾ ਗੁਮਰਾਹ ਕਰਨ ਵਾਲੀਆਂ ਸਿਖਿਆਵਾਂ ਤੇ ਰੋਕ ਲੱਗਣੀ ਚਾਹੀਦੀ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਪਣੇ ਆਪ ਨੂੰ ਪੰਥ ਦਾ ਵਿਦਿਵਾਨ ਕਹਾਉਣ ਵਾਲੇ ਕੀਰਤਨੀਏ ਭਾਈ ਅਮਨਬੀਰ ਸਿੰਘ ਵੱਲੋਂ ਆਪਣੀ ਲੜਕੀ ਦਾ ਵਿਆਹ ਲਹਿੰਗਾ ਪਾ ਨੰਗੇ ਸਿਰ ਪੈਲਸ’ਚ ਨੱਚਣ ਗਾਉਣ ਤੇ ਡਾਨਸਰਾਂ ਨਚਾਉਣ ਦੇ ਨਾਲ ਨਾਲ ਲੜਕੀ ਨੂੰ ਦਾਜ ਵਿੱਚ 800000 ਲੱਖ ਰੁਪਏ ਦੀ ਕਾਰ ਦੇਣ ਵਾਲੇ ਵਰਤਾਰੇ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਅਤੇ ਲੋਕਾਂ ਨੂੰ ਅਜਿਹੇ ਧਾਰਮਿਕ ਆਗੂਆਂ ਨੂੰ ਮੂੰਹ ਨਾ ਲਾਉਣ ਦੀ ਅਪੀਲ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਕਿਹਾ ਇਸ ਸਬੰਧੀ ਸੋਸ਼ਲ ਮੀਡੀਆ ਤੇ ਪੈਲਿਸ ਵਾਲੇ ਵਿਆਹ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਵੇਖ ਚੁੱਕੀਆਂ ਹੋਣਗੀਆਂ ,ਵੀਡੀਓ ਵਿਚ ਗੁਰਦੁਆਰਾ ਬਾਬਾ ਸ਼ਹੀਦਾਂ ਸਹਿਬ ਅੰਮ੍ਰਿਤਸਰ ਦੇ ਇੱਕ ਸੱਚੇ ਸੁੱਚੇ ਬਜ਼ੁਰਗ ਧਾਰਮਿਕ ਆਗੂ ਸਪੱਸ਼ਟ ਕਰ ਰਹੇ ਹਨ ਕਿ ਇਸ ਕੀਰਤਨੀਏ ਭਾਈ ਅਮਰਬੀਰ ਸਿੰਘ ਨੇ ਪਹਿਲਾ ਮਾਤਾ ਕੌਲਾਂ ਜੀ ਦੇ ਨਾਮ ਨਾਮ ਨੂੰ ਬਦਲ ਕੇ ਬੀਬੀ ਕੌਲਾਂ ਦੱਸ ਕੇ ਗੁਰਨਾਮ ਦੀ ਉਲੰਘਣਾ ਕੀਤੀ ਭਾਈ ਖਾਲਸਾ ਨੇ ਕਿਹਾ ਬਜ਼ੁਰਗ ਬਾਬੇ ਨੇ ਵੀਡੀਓ ਵਿੱਚ ਇਹ ਵੀ ਕਿਹਾ ਕਿ ਲੋਕਾਂ ਨੂੰ ਇਹ ਸਿੱਖਿਆ ਦੇਂਦੇ ਹਨ ਕਿ ਵਿਆਹ ਸਮੇਂ ਸੂਟ ਪਾਇਆ ਜਾਏ,ਪਰ ਆਪਣੀ ਲੜਕੀ ਨੂੰ ਲਹਿੰਗਾ ਪਵਾਇਆ, ਲੋਕਾਂ ਨੂੰ ਕਹਿੰਦੇ ਸਾਦੇ ਵਿਆਹ ਕਰੋ ਪਰ ਆਪਣੀ ਲੜਕੀ ਦਾ ਪੈਲਸ ਵਿਚ ਸ਼ਾਹੀ ਰਾਜਿਆਂ ਵਾਂਗ ਨਾਚ ਗਾਣੇ ਤੇ ਡਾਨਸਰਾ ਨਚਾ ਕੇ ਕੀਤਾ ਗਿਆ, ਲੋਕਾਂ ਨੂੰ ਕਹਿੰਦੇ ਦਾਜ ਨਹੀਂ ਦੇਣਾ ਚਾਹੁੰਦਾ ਪਰ ਆਪਣੀ ਲੜਕੀ ਨੂੰ ਅੱਸੀਂ ਲੱਖ ਦੀ ਕਾਰ ਦਿੱਤੀ ਗਈ, ਭਾਈ ਖਾਲਸਾ ਨੇ ਕਿਹਾ ਵੀਡੀਓ ਵਿਚ ਬਾਬੇ ਨੇ ਲੋਕਾਂ ਨੂੰ ਕਿਹਾ ਕਿ ਅਜਿਹੇ ਬਾਣਾਧਾਰੀ ਬਾਬਿਆਂ ਨੂੰ ਦਾਨ ਦੇਣ ਦੀ ਬਜਾਏ ਗਰੀਬਾਂ ਨੂੰ ਲੰਗਰ ਲਾ ਕੇ ਛਕਾਇਆ ਕਰੋ , ਭਾਈ ਖਾਲਸਾ ਨੇ ਕਿਹਾ ਲੋਕਾਂ ਨੂੰ ਸਾਦੇ ਵਿਆਹ ਤੇ ਗੁਰਮਤਿ ਦੀ ਪਾਲਣਾ ਕਰਨ ਦੀ ਸਿੱਖਿਆ ਦੇਣ ਵਾਲੇ ਭਾਈ ਅਮਨਬੀਰ ਸਿੰਘ ਨੇ ਬਹੁਤ ਵੱਡਾ ਧਾਰਮਿਕ ਗੁਨਾਹ ਕੀਤਾ ਹੈ ਅਤੇ ਇਸ ਗੁਨਾਹ ਬਦਲੇ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਖਤ ਨੋਟਿਸ ਲੈਣਾ ਚਾਹੀਦਾ ਹੈ ਜੇਹੜਾ ਲੋਕਾਂ ਨੂੰ ਝੂਠੀ ਸਿਖਿਆ ਦੇ ਕੇ ਗੁਮਰਾਹ ਕਰ ਰਹੇ ਹਨ ਅਤੇ ਉਸ ਸਿਖਿਆ ਨੂੰ ਆਪਣੇ ਘਰ ‘ਚ ਲਾਗੂ ਨਾ ਕਰਕੇ ਅਵਰਿ ਉਪਦੇਸੇ ਆਪ ਨਾਂ ਕਰੇ ਵਾਲਾ ਜੀਵਨ ਬਤੀਤ ਕਰ ਰਹੇ ਹਨ ।


