ਗੁਰਦਾਸਪੁਰ, 17 ਜਨਵਰੀ (ਸਰਬਜੀਤ ਸਿੰਘ)— ਗੁਰੂਘਰਾ ਅਤੇ ਗੁਰਬਾਣੀ ਬੇਅਦਬੀ ਦੀਆ ਘਟਨਾਵਾ ਅਜੇ ਰੁਕਣ ਦਾ ਨਾ ਨਹੀ ਲੈ ਰਹੀਆ ਸਗੋ ਹੁਣ ਦੇਸ ਤੋ ਬਾਹਰ ਹੋਰਨਾ ਦੇਸਾ’ਚ ਵੀ ਇੰਨਾ ਘਟਨਾਵਾ ਦੇ ਵੇਖਣ ਨੂੰ ਮਿਲ ਰਹੀਆ ਹਨ ਸੂਤਰਾ ਅਨੁਸਾਰ ਬਰਤਾਨੀਆ ਦੇ ਇਕ ਗੁਰਦੁਵਾਰੇ ਵਿਚ ਕਚਾ ਮਾਸ ਸੁਟ ਕੇ ਬੇਅਬਦੀ ਕਰਨ ਦੀ ਘਟਨਾ ਸਹਾਮਣੀ ਆਈ ਹੈ ਜੋ ਸਿਖ ਕੌਮ ਨੂੰ ਵਡੀ ਚੁਣੌਤੀ ਤੇ ਮੰਦਭਾਗੀ ਘਟਨਾ ਹੈ ਇਸ ਕਰਕੇ ਆਲ ਇੰਡੀਆਂ ਸਿਖ ਸਟੂਡੈਟਸ ਫੈਡਰੇਸਨ ਖਾਲਸਾ ਜਿਥੇ ਇਸ ਘਟਨਾ ਦੀ ਜੋਰਦਾਰ ਸਬਦਾ’ਚ ਨਿੰਦਾ ਕਰਦੀ ਹੋਈ ਭਾਰਤ ਸਰਕਾਰ ਨੂੰ ਬੇਨਤੀ ਕਰਦੀ ਹੈ ਉਹ ਬਰਤਾਨੀਆ ਸਰਕਾਰ ਨਾਲ ਗਲਬਾਤ ਕਰਕੇ ਅਜਿਹੇ ਦੋਸੀਆਂ ਤੇ ਜਲਦੀ ਤੋ ਜਲਦੀ ਸਖਤ ਕਾਨੂੰਨੀ ਕਾਰਵਾਈ ਕਰਵਾਉਣ ਦੀ ਲੋੜ ਤੇ ਜੋਰ ਦੇਣ ਕਿਉਕਿ ਇਸ ਘਟਨਾ ਕਰਕੇ ਦੇਸਾ ਵਿਦੇਸਾ ਵਿਚ ਵਸਦੇ ਸਿਖਾ ਦੀਆ ਧਾਰਮਿਕ ਭਾਵਨਾਵਾ ਨੂੰ ਗਹਿਰੀ ਠੇਸ ਪਹੁਚੀ ਹੈ ਅਤੇ ਉਹ ਮੰਗ ਕਰ ਰਹੇ ਹਨ ਕਿ ਅਜਿਹੇ ਸਮਾਜ ਵਿਰੋਧੀ ਅਨਸਰਾ ਵਿਰੁਧ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇ , ਇਹਨਾ ਸਬਦਾ ਦਾ ਪਰਗਟਾਵਾ ਆਲ ਇੰਡੀਆਂ ਸਿਖ ਸਟੂਡੈਟਸ ਫੈਡਰੇਸਨ ਖਾਲਸਾ ਦੇ ਕੌਮੀ ਪਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਬਰਤਾਨੀਆ’ਚ ਗੁਰੂਘਰ ਵਿਚ ਕਚਾ ਮਾਸ ਸੁਟ ਕੇ ਬੇਅਬਦੀ ਕਰਨ ਵਾਲੀ ਮਦਭਾਗੀ ਘਟਨਾ ਦੀ ਨਿੰਦਾ ਤੇ ਭਾਰਤ ਸਰਕਾਰ ਨੂੰ ਬਰਤਾਨੀਆ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਦੋਸੀਆਂ ਤੇ ਸਖਤ ਤੋ ਸਖਤ ਕਾਰਵਾਈ ਕਰਨ ਦੀ ਮੰਗ ਕਰਦਿਆ ਇਕ ਲਿਖਤੀ ਪਰੈਸ ਬਿਆਨ ਰਾਹੀ ਕੀਤਾ , ਉਹਨਾਂ ਭਾਈ ਖਾਲਸਾ ਨੇ ਦਸਿਆ ਹੁਣ ਤਾ ਦੇਸ ਤੋ ਬਾਹਰ ਹੋਰ ਦੇਸਾ ਵਿਚ ਵੀ ਬੇਅਬਦੀਆ ਦੀਆ ਘਟਨਾਵਾ ਵਿਚ ਦਿਨ ਬ ਦਿਨ ਵਾਧਾ ਹੁੰਦਾ ਜਾ ਰਿਹਾ ਹੈ ਜੋ ਸਿਖ ਕੌਮ ਨੂੰ ਵਡੀ ਚੁਣੌਤੀ ਤੇ ਭਿਆਨਕ ਮੁਦਾ ਬਣ ਚੁਕਾ ਹੈ ਭਾਈ ਖਾਲਸਾ ਨੇ ਕਿਹਾ ਸਰੋਮਣੀ ਗੁਰਦੁਵਾਰਾ ਪਰਬੰਧਕ ਕਮੇਟੀ ਇਸ ਮੁਦੇ ਤੇ ਅਵਾਜ ਬੁਲੰਦ ਕਰੇ ਅਤੇ ਬਰਤਾਨੀਆ ਦੇ ਗੁਰਦੁਵਾਰੇ’ਚ ਕਚਾ ਮਾਸ ਸੁਟ ਕੇ ਬੇਅਬਦੀ ਕਰਨ ਵਾਲੇ ਦੋਸੀ ਤੇ ਸਖਤ ਤੋ ਸਖਤ ਕਾਨੂੰਨੀ ਕਾਰਵਾਈ ਕਰਵਾਉਣ ਲਈ ਲੋੜੀਦੀ ਚਾਰਾਜੋਈ ਕਰੇ ਤਾ ਕਿ ਦੁਬਾਰਾ ਅਜਿਹੀ ਘਟਨਾ ਨਾ ਵਾਪਰ ਸਕੇ ।


