ਇੰਟਰਨੈਸ਼ਨਲ ਸੰਤ ਸਮਾਜ ਨੇ ਬਰਤਾਨੀਆ ਦੇ ਗੁਰੂ ਘਰ ‘ਚ ਹੋਈ ਬੇਅਦਬੀ ਵਾਲੀ ਘਟਨਾ ਦੀ ਨਿੰਦਾ – ਸੰਤ ਸਮਸੇਰ ਸਿੰਘ ਜੁਗੇੜੇ ਵਾਲੇ

ਮਾਲਵਾ

ਫਿਲੌਰ, ਗੁਰਦਾਸਪੁਰ, 17 ਜਨਵਰੀ (ਸਰਬਜੀਤ ਸਿੰਘ)- ਇੰਟਰਨੈਸਨਲ ਸੰਤ ਸਮਾਜ ਰਜਿਸਰਟਡ ਦੇ ਪ੍ਰਧਾਨ ਸੰਤ ਸਮਸੇਰ ਸਿੰਘ ਜੁਗੇੜੇ ਵਾਲੇ ਤੇ ਜਨਰਲ ਸਕਤਰ ਸੰਤ ਸੁਖਵਿੰਦਰ ਸਿੰਘ ਫਿਲੌਰ ਨੇ ਇਕ ਸਾਝੇ ਲਿਖਤੀ ਪਰੈਸ ਬਿਆਨ ਰਾਹੀ ਬਰਤਾਨੀਆ ਦੇ ਗੁਰਦੁਵਾਰੇ’ਚ ਕਿਸੇ ਸਿਰਫਿਰੇ ਵਲੋ ਕਚਾ ਮਾਸ ਸੁਟਕੇ ਬੇਅਬਦੀ ਕਰਨ ਵਾਲੀ ਘਟਨਾ ਦੀ ਜੋਰਦਾਰ ਸਬਦਾ ਨਿੰਦਾ ਕਰਦਿਆ ਸਰੋਮਣੀ ਗੁਰਦੁਵਾਰਾ ਪਰਬੰਧਕ ਕਮੇਟੀ ਪਰਧਾਨ ਅਤੇ ਜਥੇਦਾਰ ਅਕਾਲਤਖਤ ਸਾਹਿਬ ਤੋ ਮੰਗ ਕੀਤੀ ਕਿ ਉਹ ਇਸ ਘਟਨਾ ਦਾ ਸਖਤ ਨੋਟਿਸ ਲੈਦੇ ਉਥੇ ਦੀ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਦੋਸੀ ਤੇ ਸਖਤ ਤੋ ਸਖਤ ਕਾਨੂੰਨੀ ਕਾਰਵਾਈ ਕਰਵਾਉਣ ਕਿਉਕਿ ਇਸ ਘਟਨਾ ਕਰਕੇ ਸਿਖ ਧਰਮੀਆ ਦੀਆ ਭਾਵਨਾਵਾ ਨੂੰ ਗਹਿਰੀ ਠੇਸ ਪਹੁਚੀ ਹੈ ਇਸ ਸਬੰਧੀ ਪਰੈਸ ਨੂੰ ਜਾਣਕਾਰੀ ਆਲ ਇੰਡੀਆ ਸਿਖ ਸਟੂਡੈਟਸ ਫੈਡਰੇਸਨ ਖਾਲਸਾ ਦੇ ਕੌਮੀ ਪਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸੰਤ ਸਮਸੇਰ ਸਿੰਘ ਜੁਗੇੜੇ ਵਾਲਿਆ ਨਾਲ ਗਲਬਾਤ ਕਰਨ ਤੋ ਉਪਰੰਤ ਇਕ ਲਿਖਤੀ ਪਰੈਸ ਰਾਹੀ ਦਿਤੀ , ਭਾਈ ਖਾਲਸਾ ਨੇ ਦਸਿਆ ਇਹਨਾ ਦੋਹਾ ਸੰਤ ਸਮਾਜ ਦੇ ਆਗੂਆ ਨੇ ਦੋਸ ਲਾਇਆ ਅਜਿਹੀਆ ਬੇਅਬਦੀ ਦੀਆ ਘਟਨਾਵਾ ਹੁਣ ਦੇਸ ਦੇ ਬਾਹਰ ਬਾਹਰਲੇ ਮੁਲਕਾ ਵਿਚ ਹੋਣੀਆ ਸਿਖ ਕੌਮ ਲਈ ਗਹਿਰੀ ਚਿਤਾ ਦਾ ਵਿਸਾ ਤੇ ਵਡੀ ਚੁਣੌਤੀ ਬਣ ਗਿਆ ਹੈ,ਇੰਨਾ ਕਿਹਾ ਇਹ ਘਟਨਾਵਾ ਪਿਛੇ ਕੀ ਭਾਵਨਾਵਾ ਤੇ ਕਿਸ ਦਾ ਹਥ ਹੈ ਪਤਾ ਲਾਉਣਾ ਸਿਖ ਕੌਮ ਦੇ ਲੋਕਾ ਦੀ ਮੰਗ ਹੈ ਅਤੇ ਲੋਕਾ ਦੀਆ ਭਾਵਨਾਵਾ ਨੂੰ ਮੁਖ ਰਖਦਿਆ ਸਰੋਮਣੀ ਗੁਰਦੁਵਾਰਾ ਪਰਬੰਧਕ ਕਮੇਟੀ ਬਰਤਾਨੀਆ ਸਰਕਾਰ ਨਾਲ ਗਲਬਾਤ ਕਰੇ ਤੇ ਦੋਸੀ ਨੂੰ ਸਖਤ ਸਜਾ ਦਵਾਈ ਜਾਵੇ ਤਾ ਕਿ ਦੁਬਾਰਾ ਅਜਿਹੀ ਘਟਨਾ ਨਾ ਵਾਪਰ ਸਕੇ ।

Leave a Reply

Your email address will not be published. Required fields are marked *