ਗੁਰਦਾਸਪੁਰ: 4 ਜੁਲਾਈ (ਸਰਬਜੀਤ)–ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਪੂਰੇ ਪੰਜਾਬ ਅੰਦਰ ਕੰਮ ਕਰ ਰਹੇ ਕਰਮਚਾਰੀ ਦਾ ਡਾਟਾ ਲੈ ਲਿਆ ਹੈ।
ਇਸ ਸਬੰਧੀ ਇਹ ਫੈਸਲਾ ਲਿਆ ਹੈ ਕਿ ਜੋ ਕਰਮਚਾਰੀ ਡੈਲੀਵੇਜ, ਕੰਟੈਕਟ ਬੈਸ ਜਾਂ ਐਡਹਾਕ ਤੇ ਸਰਕਾਰੀ ਅਦਾਰੇ ਵਿੱਚ ਕੰਮ ਕਰ ਰਹੇ ਹਨ, ਉਨਾਂ ਨੂੰ ਪੱਕਿਆ ਕਰਨ ਲਈ ਪ੍ਰਕਿਰਿਆ ਵਿੱਚ ਸੋਧ ਕੀਤੀ ਗਈ ਹੈ। ਇਸ ਸਬੰਧੀ ਬਣੀ ਹੋਈ ਕਮੇਟੀ ਅਗਲੇ ਸੈਸ਼ਨ ਦੌਰਾਨ ਵਿਧਾਨਸਭਾ ਵਿੱਚ ਆਪਣੀ ਰਿਪੋਰਟ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਸੌਂਪਣਗੇ। ਜਿਸ ’ਤੇ ਉਹ ਉੱਕਤ ਕਰਮਚਾਰੀਆਂ ਲਈ ਪੱਕਿਆ ਕਰਨ ਦਾ ਫੈਸਲਾ ਤੈਅ ਕਰਨਗੇ।


