ਗੁਰਦਾਸਪੁਰ, 17 ਜਨਵਰੀ (ਸਰਬਜੀਤ ਸਿੰਘ)– ਕੁਝ ਕੁ ਸਾਲ ਪਹਿਲਾਂ ਸਰਕਾਰ ਵੱਲੋਂ ਸੰਗਰੂਰ ਜ਼ਿਲ੍ਹੇ ਨਾਲ ਸਬੰਧਿਤ ਧਾਰਮਿਕ ਕੇਂਦਰ ਸ੍ਰੀ ਮਸਤੂਆਣਾ ਸਾਹਿਬ ਦੇ ਲਾਗੇ ਇਕ ਮੈਡੀਕਲ ਕਾਲਜ ਸਥਾਪਿਤ ਕਰਨ ਦੀ ਤਿਆਰੀ ਕੀਤੀ ਗਈ ਸੀ ਪਤਾ ਲੱਗਾ ਹੈ ਕਿ ਇਹ ਜ਼ਮੀਨ ਦਾਨੀਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਾਨ ਵਜੋਂ ਦਿੱਤੀ ਗਈ ਸੀ ਇਸ ਕਰਕੇ ਸਰਕਾਰ ਵੱਲੋਂ ਬਣਾਏ ਜਾ ਰਹੇ ਮਸਤੂਆਣਾ ਮੈਡੀਕਲ ਕਾਲਜ ਬਣਾਉਣ ਸਮੇਂ ਸਰਕਾਰ ਨੂੰ ਐਸ ਜੀ ਪੀ ਸੀ ਵੱਲੋਂ ਚੁਣੌਤੀ ਦਿੱਤੀ ਦੇ ਕੇ ਅਦਾਲਤ ਦਾ ਰੁੱਕ ਅਖਤਿਆਰ ਕਰਕੇ ਸਟੇਹ ਪ੍ਰਾਪਤ ਕਰ ਲਈ ਗਈ ਅਤੇ ਹੁਣ ਇਸ ਮੈਡੀਕਲ ਕਾਲਜ ਦੀ ਉਸਾਰੀ ਦਾ ਕੰਮ ਅਦਾਲਤ ਫ਼ੈਸਲੇ ਅਧੀਨ ਹੈ ਜਦੋਂ ਕਿ ਸਰਕਾਰ ਸਮੇਤ ਐਸ ਜੀ ਪੀ ਸੀ ਇਸ ਤੇ ਵੱਡੀ ਰਾਜਨੀਤੀ ਰਾਹੀਂ ਵਿਵਾਦ ਖੜਾ ਕਰਨ ਵਿੱਚ ਲੱਗੇ ਹੋਏ ਹਨ ਤਾਂ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਸਕੇ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਐਸ ਜੀ ਪੀ ਸੀ ਅਤੇ ਸਰਕਾਰ ਨੂੰ ਇਸ ਮੁੱਦੇ ਤੇ ਰਾਜਨੀਤੀ ਕਰਨ ਦੀ ਨਿੰਦਾ ਕਰਦੀ ਹੈ ਉਥੇ ਸਥਾਨਕ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਉਹ ਸਰਕਾਰ ਮਗਰ ਲੱਗ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਰੁੱਧ ਗ਼ਲਤ ਪ੍ਰਚਾਰ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਨੀਤੀ ਨੂੰ ਛੱਡ ਦੇਣ,ਕਿਉਂਕਿ ਇਹ ਮਾਮਲਾ ਮਾਨਯੋਗ ਅਦਾਲਤ ਵਿੱਚ ਹੈਂ ਅਤੇ ਅਦਾਲਤ ਨੇ ਹੀ ਫੈਸਲਾ ਕਰਨਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਚੱਲ ਰਹੀ ਅਦਾਲਤੀ ਪ੍ਰਕਿਰਿਆ ਦੌਰਾਨ ਸਰਕਾਰ ਵੱਲੋਂ ਸਥਾਨਕ ਲੋਕਾਂ ਰਾਹੀਂ ਇੱਕ ਵੱਡਾ ਰੋਸ ਪ੍ਰਦਰਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਰੁੱਧ ਗ਼ਲਤ ਪ੍ਰਚਾਰ ਕਰਨ ਅਤੇ ਅਦਾਲਤੀ ਫੈਸਲੇ ਦੀ ਤੌਹੀਨ ਕਰਨ ਵਾਲ਼ੀ ਨੀਤੀ ਦੀ ਨਿੰਦਾ ਅਤੇ ਸਥਾਨਕ ਲੋਕਾਂ ਨੂੰ ਇਸ ਮਾਮਲੇ ਤੇ ਰਾਜਨੀਤੀ ਨਾਂ ਕਰਨ ਦੀ ਬੇਨਤੀ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਆਖਿਆ ਮਸਤੂਆਣਾ ਮੈਡੀਕਲ ਕਾਲਜ ਜਦੋਂ ਤੋਂ ਬਣਨਾ ਸ਼ੁਰੂ ਹੋਇਆ ਓਦੋਂ ਤੋਂ ਐਸ ਜੀ ਪੀ ਸੀ ਨੇ ਇਸ ਤੇ ਇਤਰਾਜ਼ ਕਰਕੇ ਸਪਸ਼ਟ ਕੀਤਾ ਸੀ ਕਿ ਇਹ ਜ਼ਮੀਨ ਕਿਸਾਨ ਦਾਨੀਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਮੇਟੀ ਨੂੰ ਦਾਨ’ਚ ਦਿੱਤੀ ਗਈ ਸੀ ਅਤੇ ਸਰਕਾਰ ਸਾਨੂੰ ਬਿਨਾਂ ਕੁਝ ਦੱਸੇਂ ਪੁੱਛੇ ਇਥੇ ਕੇਵੇ ਮੈਡੀਕਲ ਕਾਲਜ ਬਣਾ ਸਕਦੀ ਹੈ ਭਾਈ ਖਾਲਸਾ ਨੇ ਦੱਸਿਆ ਮਸਤੂਆਣਾ ਸਾਹਿਬ ਵੱਲੋਂ ਪਵਿੱਤਰ ਹਰਮੰਦਰ ਸਾਹਿਬ ਦੀ ਨਕਲ ਤੇ ਬਣਾਏ ਜਾ ਰਹੇ ਨਕਲੀ ਹਰਮੰਦਰ ਸਾਹਿਬ ਬਣਾਉਣ ਨੂੰ ਲੈ ਕੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਸ ਤੇ ਰੋਕ ਲਗਾਈ ਸੀ ਅਤੇ ਇਸੇ ਹੀ ਤਰਜ਼ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਸਤੂਆਣਾ ਮੈਡੀਕਲ ਕਾਲਜ ਦੀ ਉਸਾਰੀ ਤੇ ਅਦਾਲਤ ਵਿੱਚ ਸਰਕਾਰ ਨੂੰ ਚੁਣੌਤੀ ਹੀ ਨਹੀਂ ਕੀਤੀ ਸਗੋਂ ਅਦਾਲਤ ਤੋਂ ਸਟੇਹ ਪ੍ਰਾਪਤ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਅਤੇ ਅਦਾਲਤ ਨੇ ਮਸਤੂਆਣਾ ਮੈਡੀਕਲ ਕਾਲਜ ਬਣਾਉਣ ਤੇ ਰੋਕ ਲਾ ਦਿੱਤੀ ਅਤੇ ਅਗਲੇ ਹੁਕਮਾਂ ਤੱਕ ਇਹ ਰੋਕ ਜਾਰੀ ਰਹੇਗੀ ਭਾਈ ਖਾਲਸਾ ਨੇ ਕਿਹਾ ਹੁਣ ਇਹ ਮਾਮਲਾ ਅਦਾਲਤ ਅਧੀਨ ਚੱਲ ਰਿਹਾ ਹੈ,ਇਸ ਕਰਕੇ ਸਰਕਾਰ ਨੂੰ ਲੋਕਾਂ ਰਾਹੀਂ ਇਸ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਾਨ ਤਾਂ ਜਦੋਂ ਮਰਜ਼ੀ ਜੇਹੜਾ ਮਰਜੀ ਦੇ ਸਕਦਾ ਹੈ ਪਰ ਪੰਜਾਬ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਬਰੀ ਦਾਨ ਕੇਵੇ ਲੈ ਸਕਦੀ ਹੈ, ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਮਸਤੂਆਣਾ ਮੈਡੀਕਲ ਕਾਲਜ ਤੇ ਰਾਜਨੀਤੀ ਕਰਨ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੋਈ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਅਦਾਲਤੀ ਹੁਕਮਾਂ ਦਾ ਇੰਤਜ਼ਾਰ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ਅਤੇ ਬੇਲੋੜਾ ਗੈਰਕਾਨੂੰਨੀ ਢੰਗ ਨਾਲ ਸਥਾਨਕ ਲੋਕਾਂ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਰੁੱਧ ਰੋਸ ਪ੍ਰਦਰਸ਼ਨ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਵਰਤਾਰੇ ਨੂੰ ਬੰਦ ਕਰਨ ਦੀ ਮੰਗ ਕਰਦੀ ਹੋਈ ਇਸ ਤੇ ਰਾਜਨੀਤੀ ਤੁਰੰਤ ਬੰਦ ਕਰਨ ਦੀ ਬੇਨਤੀ ਕਰਦੀ ਹੈ ।


