ਸੰਯੁਕਤ ਕਿਸਾਨ ਮੋਰਚੇ ਦੀਆਂ ਮਜ਼ਦੂਰ ਕਿਸਾਨ ਜਥੇਬੰਦੀਆਂ ਵੱਲੋਂ ਨਜਾਇਜ਼ ਕਬਜ਼ਾ ਕਰਨ ਦੇ ਵਿਰੁੱਧ ਕੀਤੀ ਗਈ ਰੈਲੀ

ਗੁਰਦਾਸਪੁਰ

ਗੁਰਦਾਸਪੁਰ, 10 ਅਕਤੂਬਰ (ਸਰਬਜੀਤ ਸਿੰਘ)– ਸੰਯੁਕਤ ਕਿਸਾਨ ਮੋਰਚੇ ਦੀਆਂ ਮਜ਼ਦੂਰ ਕਿਸਾਨ ਜਥੇਬੰਦੀਆਂ ਨੇ ਡੇਰਾ ਬਾਬਾ ਨਾਨਕ ਦੇ‌ ਪਿੰਡ ਘਣੀਆਂ ਕੇ ਬੇਟ ਦੇ ਦਲਿਤ ਪਰਿਵਾਰ ਜਗੀਰ ਸਿੰਘ ਸਾਹਬਾ ਦੀ ਜ਼ਮੀਨ ਉਪਰ ਕੁਝ ਧਨਾਢਾ ਵਲੋਂ ਨਜਾਇਜ਼ ਕਬਜ਼ਾ ਕਰਨ ਦੇ ਵਿਰੁੱਧ ਸੁਖਾ ਸਿੰਘ ਮਹਿਤਾਬ ਸਿੰਘ ਪਾਰਕ ਵਿਖੇ ਰੈਲੀ ਕੀਤੀ। ਰੈਲੀ ਵਿਚ ਬੋਲਦਿਆਂ ਮੋਰਚੇ ਦੇ ਆਗੂ ਰਾਜਗੁਰਵਿਦਰ ਸਿੰਘ, ਹਰਜੀਤ ਸਿੰਘ ਕਾਹਲੋ, ਸੁਖਦੇਵ ਸਿੰਘ ਭਾਗੋਕਾਵਾਂ, ਗੁਲਜ਼ਾਰ ਸਿੰਘ ਬਸੰਤਕੋਟ, ਗੁਰਵਿੰਦਰ ਸਿੰਘ, ਸੁਰਿੰਦਰ ਸਿੰਘ ਕੋਠੇ ਅਤੇ ਗੁਰਮੀਤ ਸਿੰਘ ਬੱਖਤਪੁਰਾ ਨੇ‌ ਕਿਹਾ ਕਿ ਪੀੜਤ ਦਲਿਤ ਪਰਿਵਾਰ ਦਹਾਕਿਆਂ ਤੋਂ ਜੰਗਲਾਤ ਵਿਭਾਗ ਦੀ 6 ਏਕੜ ਜ਼ਮੀਨ ਉਪਰ ਖੇਤੀ ਕਰ ਰਿਹਾ ਹੈ ਤਾਂ ਸਤਾਧਾਰੀ ਪਾਰਟੀ ਨਾਲ ਸਬੰਧਤ ਕੁਝ ‌ਧਨਾਡ ਵਿਅਕਤੀਆਂ ਨੇ ਉਸਦੀ ਤਿੰਨ ਏਕੜ ਜ਼ਮੀਨ ਉਪਰ ਬੀਜੀ ਫ਼ਸਲ ਵਾਹ ਕੇ ਕਬਜ਼ਾ ਕਰ ਲਿਆ ਸੀ ਜਦੋਂ ਕਿ ਬੀਤੇ 35‌ਸਾਲਾ ਦੀਆਂ ਗਰਦੌਰੀਆ ਜਗੀਰ ਸਿੰਘ ਦੇ ਨਾਂ ਉਪਰ ਦਰਜ ਹਨ ਅਤੇ ਬਕਾਇਦਾ ਅਦਾਲਤੀ ਪੱਕਾ ਸਟੇਅ ਵੀ ਮਿਲਿਆ ਹੋਇਆ ਹੈ। ਨਜਾਇਜ਼ ਕਬਜ਼ੇ ਸਬੰਧੀ ਕਰੀਬ ਇਕ ਮਹੀਨਾ ਪਹਿਲਾਂ ਐਸ ਐਸ ਪੀ ਬਟਾਲਾ ਨੇ ਡੀ ਐਸ ਪੀ ਡੀ ਨੂੰ ਜਾਂਚ ਸੌਂਪੀ ਸੀ ਪਰ ਇਸ ਪੁਲਿਸ ਅਫਸਰ ਨੇ ਅੱਜ ਤੱਕ ਜਾਂਚ ਮੁਕੰਮਲ ਨਾ ਕਰਕੇ ਨਜਾਇਜ਼ ਕਾਬਜਾਧਾਰੀਆ ਦੀ ਮੱਦਦ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਦੇ ਵਿਰੋਧ ਵਿਚ ਅੱਜ ਐਸ ਐਸ ਪੀ ਦੇ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਰੈਲੀ ਕਰਨ ਉਪਰੰਤ ਜਦੋਂ ਮੋਰਚਾ ਐਸ ਐਸ ਪੀ ਦੇ ਘਿਰਾਓ ਲਈ ਜਾਣ ਲੱਗਾ ਤਾਂ ਡੀ ਐਸ ਪੀ ਰਵਿੰਦਰ ਸਿੰਘ ਸਪੈਸ਼ਲ ਬ੍ਰਾਂਚ, ਡੀਐਸਪੀ ਮਨਿੰਦਰਪਾਲ ਸਿੰਘ ਡੇਰਾ ਬਾਬਾ ਨਾਨਕ ਅਤੇ ਐਸ ਐਚ ਓ ਡੇਰਾ ਬਾਬਾ ਨਾਨਕ ਨੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਮੀਟਿੰਗ ਕਰਕੇ ਵਿਸ਼ਵਾਸ ਦਿਵਾਇਆ ਕਿ ਤਿੰਨ ਦਿਨਾਂ ਵਿਚ ਦੋਸ਼ੀਆਂ ਵਿਰੁੱਧ ਕਾਰਵਾਈ ਕਰਕੇ ਜ਼ਮੀਨ ਉਪਰ ਪੀੜਤ ਪਰਿਵਾਰ ਦਾ ਕਬਜ਼ਾ ਕਰਵਾਇਆ ਜਾਵੇਗਾ। ਪੁਲਿਸ ਅਫਸਰਾਂ ਦੇ ਵਿਸ਼ਵਾਸ ਪਿਛੋ ਘਿਰਾਓ ਮੁਲਤਵੀ ਕਰਦਿਆਂ ਮੋਰਚੇ ਨੇ ਏਲਾਨ ਕੀਤਾ ਕਿ ਜੇਕਰ ਦਲਿਤ ਪਰਿਵਾਰ ਨੂੰ ਇਨਸਾਫ ਦੇਣ ਵਿਚ ਦੇਰੀ ਕੀਤੀ ਗਈ ਤਾਂ ਮੋਰਚਾ ਦੇ ਆਗੂ ਪੀੜਤ ਪਰਿਵਾਰ ਦੀ ਕਣਕ ਦੀ ਫ਼ਸਲ ਖੁਦ ਬੀਜਣ ਜਾਣਗੇ। ਰੈਲੀ ਵਿਚ ਜਰਨੈਲ ਸਿੰਘ ਸਪਰਾਂਕੋਠੀ, ਅਸ਼ਵਨੀ ਕੁਮਾਰ ਲੱਖਣਕਲਾਂ‌,ਮਾਸਟਰ ਰਘਬੀਰ ਸਿੰਘ ਪਕੀਵਾਂ, ਲਖਵਿੰਦਰ ਸਿੰਘ ਮਰੜ,ਬਚਨ ਸਿੰਘ ਭੋਬੋਈ, ਬਲਦੇਵ ਸਿੰਘ ਖਹਿਰਾ, ਮੱਖਣ ਸਿੰਘ ਕੁਹਾੜ, ਵਿਜੇ ਕੁਮਾਰ ਸੋਹਲ, ਗੁਲਜ਼ਾਰ ਸਿੰਘ ਭੁੰਬਲੀ, ਲਖਵਿੰਦਰ ਸਿੰਘ ਰੋਸ਼ਾ, ਸ਼ਮਸ਼ੇਰ ਸਿੰਘ ਨਵਾਂ ਪਿੰਡ, ਜਰਨੈਲ ਸਿੰਘ ਸਾਹਬਾਦ, ਅਜੀਤ ਸਿੰਘ ਹੁੰਦਲ ਅਤੇ ਡਾਕਟਰ ਬਲਬੀਰ ਸਿੰਘ ਗਿੱਲ ਸ਼ਾਮਲ ਸਨ।

Leave a Reply

Your email address will not be published. Required fields are marked *