ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਦੀ ਬਿਜਲੀ ਰਹੇਗੀ ਬੰਦ-ਐਸ.ਡੀ.ਓ ਹਿਰਦੇਪਾਲ ਸਿੰਘ ਬਾਜਵਾ

ਗੁਰਦਾਸਪੁਰ

ਗੁਰਦਾਸਪੁਰ, 10 ਅਕਤੂਬਰ (ਸਰਬਜੀਤ ਸਿੰਘ)– ਗੁਰਦਾਸਪੁਰ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਅੰਦਰ 10 ਅਕਤੂਬਰ ਨੂੰ ਜਰੂਰੀ ਮੁਰੰਮਤ ਦੇ ਚਲਦੇ ਬਿਜਲੀ ਬੰਦ ਰਹੇਗੀ। ਇਸ ਸਬੰਧੀ ਉਪ ਮੰਡਲ ਦਿਹਾਤੀ ਇੰਜੀ ਹਿਰਦੇਪਾਲ ਸਿੰਘ ਬਾਜਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 11 ਕੇ.ਵੀ.ਜੀ.ਐਸ ਨਗਰ ਫੀਡਰ ਦੀ ਜਰੂਰੀ ਮੁਰੰਮਤ ਲਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ। ਜਿਸ ਕਾਰਨ ਜੀ.ਐਸ. ਨਗਰ, ਬਰਿਆਰ ਅੱਡਾ, ਮਾਨ ਕੌਰ ਸਿੰਘ, ਪੰਡੌਰੀ ਰੋਡ, ਮਦੌਵਾਲ ਜੀ.ਟੀ.ਰੋਡ, ਗੱਤਾ ਫੈਕਟਰੀ ਆਦਿ ਦੀ ਬਿਜਲੀ ਬੰਦ ਰਹੇਗੀ।
ਇਸੇ ਤਰ੍ਹਾਂ ਉਪ ਮੰਡਰਲ ਅਫ਼ਸਰ (ਸ਼ਹਿਰੀ) ਇੰਜੀ ਭੁੁੁਪਿੰਦਰ ਸਿੰਘ ਕਲੇਰ ਵੱਲੋਂ ਦੱਸਿਆ ਗਿਆ ਕਿ ਸ਼ਹਿਰੀ ਉਪ ਮੰਡਲ ਅਧੀਨ 11 ਕੇ.ਵੀ. ਸਾਧੂ ਚੱਕ, 11 ਕੇ.ਵੀ ਮੀਰਪੁਰ ਫੀਡਰ, ਏ.ਪੀ ਬਰਨਾਲਾ ਫੀਡਰ ਦੀ ਅਤਿ ਜਰੂਰੀ ਮੁਰਮੰਤ ਕਾਰਨ ਕੱਲ ਮੰਗਲਵਾਰ ਸਵੇਰੇ 11.30 ਤੋਂ 5.30 ਵਜੇ ਤੱਕ ਬਿਜਲੀ ਬੰਦ ਰਹੇਗੀ। ਜਿਸ ਕਾਰਨ ਨਬੀਪੁਰ ਕਲੋਨੀ, ਮਰਵਾਹਾ ਕਲੋਨੀ, ਆਰੀਆਂ ਕਲੋਨੀ, ਪਿੰਡ ਕਾਲਾ ਨੰਗਲ, ਸਾਰੇ ਬਥਵਾਲੇ, ਹਯਾਤਨਗਰ, ਪੀਰਾਂ ਬਾਗ, ਕੋਟਲੀ, ਕੋਟਲੀ ਸ਼ਾਹਪੁਰ, ਸਲੀਮਪੁਰ ਅਤੇ ਸੁਖਜਿੰਦਰਾ ਕਾਲੇਜ ਦੇ ਆਸ ਪਾਸ, ਮੀਰਪੁਰ ਅਤੇ ਬਰਨਾਲਾ ਏਰੀਆ ਦੇ ਟਿਊਬਵੈਲ ਆਦਿ ਖੇਤਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।

Leave a Reply

Your email address will not be published. Required fields are marked *